ਅਮਰੀਕਾ ਅਤੇ ਦੁਬਈ 'ਚ ਦੀਵਾਲੀ ਦੀ ਧੂਮ, ਗਹਿਣਿਆਂ ਦੀ ਖਰੀਦਦਾਰੀ ਦੁੱਗਣੀ ਤੇ ਸਕੂਲਾਂ 'ਚ ਵੀ ਛੁੱਟੀ

Friday, Oct 21, 2022 - 10:49 AM (IST)

ਅਮਰੀਕਾ ਅਤੇ ਦੁਬਈ 'ਚ ਦੀਵਾਲੀ ਦੀ ਧੂਮ, ਗਹਿਣਿਆਂ ਦੀ ਖਰੀਦਦਾਰੀ ਦੁੱਗਣੀ ਤੇ ਸਕੂਲਾਂ 'ਚ ਵੀ ਛੁੱਟੀ

ਇੰਟਰਨੈਸ਼ਨਲ ਡੈਸਕ (ਬਿਊਰੋ): ਦੁਨੀਆ ਭਰ ਵਿਚ ਦੀਵਾਲੀ ਦਾ ਜਸ਼ਨ ਸ਼ੁਰੂ ਹੋ ਗਿਆ ਹੈ। ਅਮਰੀਕਾ ਅਤੇ ਦੁਬਈ ਵਿਚ ਵੀ ਦੀਵਾਲੀ ਦਾ ਜਸ਼ਨ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਅਮਰੀਕਾ ਵਿਚ ਹਿੰਦੂ ਮੰਦਰ ਖਾਸ ਕਰ ਕੇ ਦੇਵੀ ਲਕਸ਼ਮੀ ਦੇ ਮੰਦਰਾਂ ਨੂੰ ਸਜਾਇਆ ਗਿਆ ਹੈ। ਵ੍ਹਾਈਟ ਹਾਊਸ ਵਿਚ ਵੀ 24 ਅਕਤੂਬਰ ਨੂੰ ਰਾਸ਼ਟਰਪਤੀ ਬਾਈਡੇਨ ਦੀਵਾਲੀ ਮਨਾਉਣਗੇ। ਉਪਰਾਸ਼ਟਰਪਤੀ ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਅੱਜ ਆਪਣੇ-ਆਪਣੇ ਨਿਵਾਸ 'ਤੇ ਪਾਰਟੀ ਰੱਖੀ ਹੈ। ਇਸ ਵਿਚਕਾਰ ਦੱਖਣ ਏਸ਼ੀਆਈ ਬਾਜ਼ਾਰਾਂ ਵਿਚ ਖਰੀਦਦਾਰੀ ਲਈ ਭੀੜ ਵੱਧ ਗਈ ਹੈ। ਭਾਰਤੀ ਮੂਲ ਦੇ ਲੋਕਾਂ ਦੇ ਇਲਾਵਾ ਅਮਰੀਕੀ ਭਾਈਚਾਰਾ ਵੀ ਖਰੀਦਦਾਰੀ ਲਈ ਪਹੁੰਚ ਰਿਹਾ ਹੈ। 

500 ਕਰੋੜ ਦਾ ਕਾਰੋਬਾਰ ਹੋਣ ਦੀ ਸੰਭਾਵਨਾ

ਕੱਪੜਿਆਂ ਦੀ ਦੁਕਾਨ ਚਲਾਉਣ ਵਾਲੀ ਤਾਰਿਨੀ ਕਪੂਰ ਦੱਸਦੀ ਹੈ ਕਿ ਦੀਵਾਲੀ 'ਤੇ ਨਵੀਆਂ ਚੀਜ਼ਾਂ ਖਰੀਦੀਆਂ ਜਾਂਦੀਆਂ ਹਨ। ਇੱਥੇ ਵੀ ਲੋਕ ਨਵੇਂ ਕੱਪੜੇ ਖਰੀਦ ਰਹੇ ਹਨ। ਨਿਊਯਾਰਕ ਦੇ ਭਾਰਤੀ ਜਿਊਲਰੀ ਸ਼ਾਪ-ਮਾਲਕ ਐਸੋਸੀਏਸ਼ਨ ਦੇ ਉਪ ਪ੍ਰਧਾਨ ਸੰਜੈ ਦਿਵੇਦੀ ਦੱਸਦੇ ਹਨ ਕਿ ਬੇਸ਼ੱਕ ਮਹਾਮਾਰੀ ਕਾਰਨ ਦੋ ਸਾਲ ਵਿਚ ਦੀਵਾਲੀ ਦੀ ਚਮਕ ਘੱਟ ਗਈ ਸੀ ਪਰ ਹੁਣ ਖਰੀਦਦਾਰਾਂ ਵਿਚ ਉਤਸਵ ਦਾ ਮਾਹੌਲ ਹੈ। ਇਸ ਤਿਉਹਾਰੀ ਸੀਜਨ ਵਿਚ ਕਰੀਬ 500 ਕਰੋੜ ਦਾ ਕਾਰੋਬਾਰ ਹੋਣ ਦੀ ਸੰਭਾਵਨਾ ਹੈ। ਜਿਊਲਰੀ ਕਾਰੋਬਾਰ ਲਈ ਦੀਵਾਲੀ ਪ੍ਰੀਮੀਅਮ ਸਮਾਂ ਹੈ। ਇਸ ਦੀਵਾਲੀ 'ਤੇ ਦੁੱਗਣੀ ਕਮਾਈ ਹੋਵੇਗੀ। ਕਈ ਸ਼ਹਿਰਾਂ ਵਿਚ ਸਕੂਲਾਂ ਨੇ ਛੁੱਟੀ ਦਾ ਐਲਾਨ ਕੀਤਾ ਹੈ।

ਸਕੂਲਾਂ ਵਿਚ ਛੁੱਟੀ ਦਾ ਐਲਾਨ

ਨਿਊਯਾਰਕ ਦੇ ਸ਼ਹਿਰ ਦੇ ਪਬਲਿਕ ਸਕੂਲਾਂ ਵਿੱਚ ਦੀਵਾਲੀ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸ਼ਹਿਰ ਦੇ ਸਕੂਲਾਂ ਵਿੱਚ ਅਗਲੇ ਸਾਲ 2023 ਤੋਂ ਦੀਵਾਲੀ ਦੀ ਛੁੱਟੀ ਹੋਵੇਗੀ।ਐਡੀਸਨ ਦੇ ਮੇਅਰ ਸੈਮ ਜੋਸ਼ੀ ਦੱਸਦੇ ਹਨ ਕਿ 22 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ ਉਤਸਵ ਸ਼ੁਰੂ ਹੋ ਜਾਵੇਗਾ। ਸ਼ਹਿਰ ਦੀਆਂ ਕਰੀਬ ਸਾਰੀਆਂ ਥਾਵਾਂ ਦੀਵਿਆਂ ਨਾਲ ਸਜਾਈਆਂ ਜਾ ਰਹੀਆਂ ਹਨ। ਸ਼ਹਿਰ ਦੇ ਕਰੀਬ ਇਕ ਤਿਹਾਈ ਤੋਂ ਵੱਧ ਲੋਕ ਦੀਵਾਲੀ ਮਨਾਉਣਗੇ। ਅਸੀਂ ਸਮੂਹਿਕ ਆਤਿਸ਼ਬਾਜ਼ੀ ਕਰਾਂਗੇ। ਮੈਂ ਆਪਣੇ ਭਾਈਚਾਰ ਦੇ ਸਾਰੇ ਲੋਕਾਂ ਨੂੰ ਇਸ ਪ੍ਰੋਗਰਾਮ ਵਿਚ ਆਉਣ ਲਈ ਸੱਦਾ ਦਿੱਤਾ ਹੈ।

ਟਾਈਮਜ਼ ਸਕਵਾਇਰ ਤੋਂ ਡਿਜ਼ਨੀਲੈਂਡ ਤੱਕ ਰੌਣਕ

ਡਿਜ਼ਨੀ ਐਂਡਵਚਰ ਪਾਰਕ ਵਿਚ ਦੀਵਾਲੀ ਸਮਾਰੋਹ ਵਿਚ ਭਾਰਤੀ ਨਾਚ ਅਤੇ ਬਾਲੀਵੁੱਡ ਡਾਂਸ ਪਾਰਟੀ ਹੋਵੇਗੀ। ਟਾਈਮ ਸਕਵਾਇਰ 'ਤੇ ਦੀਵਾਲੀ ਮਨਾਉਣ ਦਾ ਵਿਚਾਰ ਨੀਤਾ ਭਸੀਨ ਦਾ ਹੈ। ਉਹਨਾਂ ਦੀ ਫਰਮ ਹੀ ਟਾਈਮਜ਼ ਸਕਵਾਇਰ ਦੀ ਮਾਰਕੀਟਿੰਗ ਦੇਖਦੀ ਹੈ। ਭਸੀਨ ਨੇ ਕਿਹਾਕਿ ਇਸ ਸਾਲ ਅਸੀਂ ਮਸ਼ਹੂਰ ਇਵੈਂਟ 'ਕਲਰਸ ਆਫ ਇੰਡੀਆ' ਨੂੰ ਵਾਪਸ ਲਿਆ ਰਹੇ ਹਾਂ। ਕਈ ਕਲਾਕਾਰ ਇੱਥੇ ਪੇਸ਼ਕਾਰੀ ਦੇਣਗੇ। ਇਸ ਦੇ ਜ਼ਰੀਏ ਭਾਰਤ ਦੀ ਖੁਸ਼ਹਾਲ ਸੰਸਕ੍ਰਿਤੀ, ਵਿਰਾਸਤ, ਕਲਾ ਅਤੇ ਵਿਭਿੰਨਤਾ ਦੁਨੀਆ ਨੂੰ ਦਿਖਾਈ ਜਾਵੇਗੀ।

ਪੜ੍ਹੋ ਇਹ ਅਹਿਮ ਖ਼ਬਰ- ਚੋਣਾਂ ਤੋਂ ਪਹਿਲਾਂ ਬਾਈਡੇਨ ਦਾ ਵੱਡਾ ਫ਼ੈਸਲਾ, ਗੈਸ ਦੀਆਂ ਕੀਮਤਾਂ ਘਟਾਉਣ ਦੇ ਉਪਾਵਾਂ ਦਾ ਕੀਤਾ ਐਲਾਨ

ਨਿਊਯਾਰਕ 'ਚ ਪੇਸ਼ਕਾਰੀ ਦੇਣਗੇ 50 ਸ਼ਾਸਤਰੀ ਸੰਗੀਤਕਾਰ

ਟੈਕਸਾਸ ਵਿਚ ਸੈਨ ਐਂਟੋਨੀਓ ਵਿਚ ਸਭ ਤੋਂ ਵੱਡਾ ਉਤਸਵ ਹੋਵੇਗਾ। ਇਹਨਾਂ ਵਿਚ 15 ਹਜ਼ਾਰ ਤੋਂ ਵੱਧ ਲੋਕ ਸ਼ਾਮਲ ਹੋਣਗੇ। ਇਸ ਵਾਰ ਬਲਦੀਆਂ ਮੋਮਬੱਤੀਆਂ ਨੂੰ ਸੈਨ ਐਂਟੋਨੀਓ ਨਦੀ ਵਿਚ ਪ੍ਰਵਾਹਿਤ ਕੀਤਾ ਜਾਵੇਗਾ। ਨਿਊਯਾਰਕ ਦੇ ਰੂਬਿਨ ਮਿਊਜ਼ੀਅਮ ਵਿਚ ਰਾਗਾਸ ਲਾਈਵ ਫੈਸਟੀਵਲ ਵਿਚ 50 ਤੋਂ ਵੱਧ ਭਾਰਤੀ ਸ਼ਾਸਤਰੀ ਸੰਗੀਤਕਾਰ ਸ਼ਾਮਲ ਹੋਣਗੇ। ਸੂਰਜ ਨਿਕਲਣ 'ਤੇ ਲੋਕ ਪੂਜਾ ਕਰਦੇ ਹਨ। ਉੱਤਰੀ ਕੈਰੋਲੀਨਾ, ਨਿਊਯਾਰਕ ਵਿਚ ਕਵੀਂਸ, ਸੀਏਟਲ, ਵਰਜੀਨੀਆ ਦੇ ਹਰ ਵੱਡੇ ਸ਼ਹਿਰ ਵਿਚ ਦੀਵਾਲੀ ਮਨਾਈ ਜਾਵੇਗੀ।

ਦੁਬਈ ਨਵੇਂ ਹਿੰਦੂ ਮੰਦਰ 'ਚ ਭਾਰੀ ਉਤਸ਼ਾਹ

ਖਾੜੀ ਦੇਸ਼ ਦੁਬਈ ਵਿਚ ਦੀਵਾਲੀ ਦੀ ਰੌਣਕ ਅਤੇ ਉਤਸਵ ਦੀ ਧੂਮ ਹੈ। ਇਸ ਦੀਵਾਲੀ ਹੋਣ ਵਾਲੇ ਲਾਈਟ ਐਂਡ ਵਾਟਰ ਸ਼ੋਅ ਅਤੇ ਬਾਲੀਵੁੱਡ ਨਾਈਟ ਨਾਲ ਦੀਵਾਲੀ ਦਾ ਮਜ਼ਾ ਦੁੱਗਣਾ ਹੋਣ ਵਾਲਾ ਹੈ। ਦੀਵਾਲੀ ਨੂੰ ਖਾਸ ਬਣਾਉਣ ਲਈ ਭਾਰਤ ਦੇ ਕੌਂਸਲੇਟ ਦੂਤਘਰ ਦੇ ਸਹਿਯੋਗ ਨਾਲ ਦੁਬਈ ਫੈਸਟੀਵਲਜ਼ ਅਥੇ ਰਿਟੇਲ ਅਸਟੈਬਲਿਸ਼ਮੈਂਟ ਨੇ ਰੰਗੀਨ ਦੀਵਾਲੀ ਕੈਲੰਡਰ ਆਫ ਇਵੈਂਟਸ ਲਾਂਚ ਕੀਤਾ ਹੈ। ਦੁਬਈ ਵਿਚ ਰਹਿਣ ਵਾਲੀ ਭਾਰਤੀ ਵਿਸਮੈ ਆਨੰਦ ਦੱਸਦੀ ਹੈ ਕਿ ਇਸ ਸਾਲ ਦੀਵਾਲੀ ਖਾਸ ਹੈ ਕਿ ਕਿਉਂਕਿ ਅਸੀਂ ਨਵੇਂ ਖੁੱਲ੍ਹੇ ਮੰਦਰ ਜਾਵਾਂਗੇ।

ਇਸ ਵਾਰ ਇਹ ਖ਼ਾਸ

-ਸਕੂਲਾਂ ਵਿਚ 24-25 ਅਕਤੂਬਰ ਨੂੰ ਛੁੱਟੀ ਘੋਸ਼ਿਤ
-22-23 ਨੂੰ ਵੀਕੈਂਡ ਹੋਣ ਕਾਰਨ 4 ਦਿਨ ਛੁੱਟੀ ਰਹੇਗੀ
-ਪਹਿਲੀ ਵਾਰ ਰਿਕਾਰਡ ਤੋੜ ਵਾਟਰ ਐਂਡ ਲਾਈਟ ਸ਼ੋਅ 'ਇਮੇਜਿਨ' ਹੋਵੇਗਾ
-ਸਿਟੀ ਮਾਲ ਵਿਚ ਮਿਊਜ਼ੀਕਲ ਆਤਿਸ਼ਬਾਜ਼ੀ ਹੋਵੇਗੀ।
-ਐਮੀਰੇਟਸ ਏਅਰਲਾਈਨਜ਼ ਭਾਰਤ-ਦੁਬਈ ਫਲਾਈਟ ਵਿਚ ਦੀਵਾਲੀ ਦਾ ਜਸ਼ਨ ਹੋਵੇਗਾ, ਯਾਤਰੀਆਂ ਨੂੰ ਦਿੱਤੀ ਜਾਵੇਗੀ ਮਠਿਆਈ
-ਹਾਈਪਰ ਮਾਰਕੀਟ ਵਿਚ ਏਥਨਿਕ ਫੈਸ਼ਨ ਸ਼ੋਅ, ਬਾਲੀਵੁੱਡ ਡਾਂਸ ਪੇਸ਼ਕਾਰੀ ਦਾ ਆਯੋਜਨ ਹੋਵੇਗਾ
-ਏ.ਆਰ. ਰਹਿਮਾਨ 29 ਅਕਤੂਬਰ ਨੂੰ ਆਬੂਧਾਬੀ ਵਿਚ ਲਾਈਵ ਕੰਸਰਟ ਕਰਨਗੇ
-ਸਟੈਂਡ ਅਪ ਕਾਮੇਡੀਅਨ ਅਨੁਭਵ ਸਿੰਘ ਬੱਸੀ, ਜਾਕਿਰ ਖਾਨ, ਅਦਾਕਾਰਾ ਅਕਾਸਾ ਸਿੰਘ ਦੀਵਾਲੀ ਉਤਸਵ ਵਿਚ ਪੇਸ਼ਕਾਰੀ ਦੇਣਗੇ

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News