ਦੀਵਾਲੀ ਸਮਾਗਮ: ਹਿੰਦੂ-ਅਮਰੀਕੀ ਸੱਭਿਆਚਾਰ ਨੇ ਅਮਰੀਕਾ ਨੂੰ ਖੁਸ਼ਹਾਲ ਬਣਾਇਆ
Friday, Oct 29, 2021 - 02:54 AM (IST)
ਵਾਸ਼ਿੰਗਟਨ - ਅਮਰੀਕਾ ਦੀ ਸੰਸਦ ਵਿਚ ਦੀਵਾਲੀ ਦੇ ਸਾਲਾਨਾ ਸਮਾਗਮ ਵਿਚ ਅਮਰੀਕੀ ਸੰਸਦ ਮੈਂਬਰਾਂ ਨੇ ਕਿਹਾ ਕਿ ਹਿੰਦੂ-ਅਮਰੀਕੀ ਸੱਭਿਆਚਾਰ ਨੇ ਅਮਰੀਕਾ ਅਤੇ ਦੁਨੀਆ ਨੂੰ ਜ਼ਿਆਦਾ ਖੁਸ਼ਹਾਲ ਬਣਾਇਆ ਹੈ। ਸੰਸਦ ਮੈਂਬਰ ਰੋ ਖੰਨਾ ਨੇ ਕਿਹਾ ਕਿ ਇਕ ਭਾਈਚਾਰੇ ਦੇ ਰੂਪ ਵਿਚ ਅਸੀਂ ਲੰਬੀ ਯਾਤਰਾ ਤੈਅ ਕੀਤੀ ਹੈ ਅਤੇ ਅਸੀਂ ਇਕ ਅਜਿਹੇ ਸਥਾਨ ’ਤੇ ਪਹੁੰਚ ਗਏ ਹਾਂ, ਜਿਥੇ ਮੇਰੇ ਵਲੋਂ ਹਰ ਹਿੰਦੂ-ਅਮਰੀਕੀ ਕਹਿ ਸਕਦਾ ਹੈ ਕਿ ਇਸ ਭਾਈਚਾਰੇ ਨਾਲ ਸਬੰਧਤ ਹੋਣ ’ਤੇ ਮੈਨੂੰ ਮਾਣ ਹੈ, ਮੈਨੂੰ ਦੀਵਾਲੀ ਮਨਾਉਣ ਦਾ ਮਾਣ ਹੈ। ਇਸ ਸਮਾਰੋਹ ਵਿਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਸੀਨੀਅਰ ਸਲਾਹਕਾਰ ਨੀਰਾ ਟੰਡਨ, ਅਮਰੀਕੀ ਸਰਜਨ ਜਨਰਲ ਵਾਈਸ ਐਡਮਿਰਲ ਵਿਵੇਕ ਮੂਰਤੀ, ਭਾਰਤੀ-ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਅਤੇ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇ ਵੀ ਦੀਵਾਲੀ ਦੀ ਮਹੱਤਤਾ ’ਤੇ ਗੱਲ ਕੀਤੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।