50 ਸਾਲਾ ਕੈਥਰੀਨ ਦਾ ਗੋਤਾਖੋਰੀ ਕਰਨ ਦਾ ਸੁਪਨਾ ਇਸ ਤਰ੍ਹਾਂ ਹੋਇਆ ਪੂਰਾ

09/15/2017 12:37:15 PM

ਨਿਊ ਸਾਊਥ ਵੇਲਜ਼— ਸਿਡਨੀ ਦੀ ਰਹਿਣ ਵਾਲੀ ਕੈਥਰੀਨ ਸਮਿੱਥ ਦਿਨ-ਰਾਤ ਗੋਤਾਖੋਰੀ ਕਰਨ ਦਾ ਸੁਪਨਾ ਦੇਖਦੀ ਹੈ। ਕੈਥਰੀਨ ਦੀ ਉਮਰ 50 ਸਾਲ ਹੈ ਅਤੇ ਉਹ ਸਿਡਨੀ ਦੇ ਉੱਤਰ ਵਿਚ ਇਕ ਕੇਅਰ ਹੋਮ ਵਿਚ ਰਹਿੰਦੀ ਹੈ। ਉਹ ਵ੍ਹਹੀਲਚੀਅਰ ਦੇ ਸਹਾਰੇ ਹੀ ਇੱਧਰ-ਉੱਧਰ ਜਾ ਸਕਦੀ ਹੈ।
ਕੈਥਰੀਨ ਦੇ ਇਸ ਸੁਪਨੇ ਨੂੰ ਵਰਚੁਅਲ ਰਿਐਲਿਟੀ, ਦ ਗਰੇਟ ਬੈਰੀਅਰ ਰੀਫ ਨੇ ਪੂਰਾ ਕੀਤਾ ਹੈ। ਇਸ ਵਰਚੁਅਲ ਰਿਐਲਿਟੀ ਵਿਚ ਇਨਸਾਨ ਖੁਦ ਕੁਝ ਨਹੀਂ ਕਰਦਾ। ਉਸ ਦੇ ਆਲੇ-ਦੁਆਲੇ ਅਜਿਹਾ ਮਾਹੌਲ ਤਿਆਰ ਕੀਤਾ ਜਾਂਦਾ ਹੈ, ਜਿਸ ਵਿਚ ਉਸ ਨੂੰ ਲੱਗਦਾ ਹੈ ਕਿ ਉਹ ਖੁਦ ਇਹ ਸਭ ਕੁਝ ਕਰ ਰਿਹਾ ਹੈ। ਕੈਥਰੀਨ ਮੁਤਾਬਕ ਵਰਚੁਅਲ ਰਿਐਲਿਟੀ ਨੇ ਉਸ ਨੂੰ ਕੁਦਰਤ ਦੀ ਖੂਬਸੂਰਤੀ ਦੇਖਣ ਦਾ ਮੌਕਾ ਦਿੱਤਾ ਹੈ।
ਮਿਸ ਸਮਿੱਥ ਉਸ ਰਾਸ਼ਟਰੀ-ਪਹਿਲੇ ਪ੍ਰੋਜੈਕਟ ਦਾ ਹਿੱਸਾ ਹਨ, ਜਿਸ ਨੂੰ 'ਸਮਾਂਤਰ ਪਾਰਕ' ਕਿਹਾ ਜਾਂਦਾ ਹੈ। ਇਹ ਪ੍ਰੋਜੈਕਟ ਅਪਾਹਜ ਲੋਕਾਂ ਨੂੰ ਆਸਟ੍ਰੇਲੀਆ ਦੇ ਰਾਸ਼ਟਰੀ ਪਾਰਕਾਂ ਦਾ ਆਨੰਦ ਲੈਣ ਦੀ ਆਗਿਆ ਦਿੰਦਾ ਹੈ


Related News