‘ਹਿੰਦ ਸਿਟੀ’ ਵਜੋਂ ਜਾਣਿਆ ਜਾਵੇਗਾ UAE ਦਾ ਇਹ ਜ਼ਿਲ੍ਹਾ, PM ਰਾਸ਼ਿਦ ਅਲ ਮਕਤੂਮ ਨੇ ਬਦਲਿਆ ਨਾਂ
Monday, Jan 30, 2023 - 11:38 PM (IST)
ਇੰਟਰਨੈਸ਼ਨਲ ਡੈਸਕ : ਸੰਯੁਕਤ ਅਮੀਰਾਤ (ਯੂ. ਏ. ਈ.) ਦੇ ਇੱਕ ਜ਼ਿਲ੍ਹੇ ਦਾ ਨਾਮ ਬਦਲ ਦਿੱਤਾ ਗਿਆ ਹੈ। ਯੂ. ਏ. ਈ. ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਅਲ ਮਿਨਹਾਦ ਜ਼ਿਲ੍ਹੇ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਦਾ ਨਾਮ ਬਦਲ ਕੇ 'ਹਿੰਦ ਸਿਟੀ' ਕਰ ਦਿੱਤਾ। ਉੱਥੇ ਦੀ ਸਰਕਾਰੀ ਨਿਊਜ਼ ਏਜੰਸੀ ਡਬਲਯੂ.ਏ.ਐੱਮ ਨੇ ਇਸ ਬਾਰੇ ਜਾਣਕਾਰੀ ਦਿੱਤੀ। ਡਬਲਯੂ.ਏ.ਐੱਮ ਦੇ ਅਨੁਸਾਰ, ਸ਼ਹਿਰ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਜਿਨ੍ਹਾਂ ਦੇ ਨਾਮ ਕ੍ਰਮਵਾਰ ਹਿੰਦ-1, ਹਿੰਦ-2, ਹਿੰਦ-3 ਅਤੇ ਹਿੰਦ-4 ਹਨ। ਇਸ ਵਿੱਚ ਸੰਯੁਕਤ ਅਰਬ ਅਮੀਰਾਤ ਦੇ ਵਸਨੀਕਾਂ ਲਈ ਘਰ ਹਨ।
ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਪਟੀਸ਼ਨ ’ਤੇ ਕੇਂਦਰ ਸਰਕਾਰ ਨੂੰ ਨੋਟਿਸ
'ਹਿੰਦ ਸਿਟੀ' ਦਾ ਖੇਤਰਫ਼ਲ 83.9 ਕਿਲੋਮੀਟਰ ਦੇ ਖੇਤਰ ਵਿਚ ਫੈਲਿਆ ਹੋਇਆ ਹੈ। ਨਾਲ ਹੀ, ਸ਼ਹਿਰ ਅਮੀਰਾਤ ਰੋਡ, ਦੁਬਈ-ਅਲ ਆਇਨ ਰੋਡ ਅਤੇ ਜੇਬਲ ਅਲੀ-ਲੇਹਬਾਬ ਰੋਡ ਵਰਗੀਆਂ ਪ੍ਰਮੁੱਖ ਸੜਕਾਂ ਨਾਲ ਜੁੜਿਆ ਹੋਇਆ ਹੈ। ਦੁਬਈ ਦੇ ਸ਼ਾਸਕ ਦੀਆਂ ਹਦਾਇਤਾਂ ਅਨੁਸਾਰ ਅਲ ਮਿਨਹਾਦ ਖੇਤਰ ਅਤੇ ਇਸ ਦੇ ਨੇੜਲੇ ਇਲਾਕਿਆਂ ਦਾ ਨਾਂ ਬਦਲ ਕੇ 'ਹਿੰਦ ਸਿਟੀ' ਰੱਖਿਆ ਗਿਆ ਹੈ।