ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਭਿਆਨਕ ਸੜਕ ਹਾਦਸੇ 'ਚ ਪੰਜਾਬੀ ਜੋੜੇ ਦੀ ਮੌਤ

05/04/2023 2:00:51 PM

ਨਿਊਯਾਰਕ (ਏਜੰਸੀ)- ਅਮਰੀਕਾ ਦੇ ਸੂਬੇ ਵਾਸ਼ਿੰਗਟਨ ਵਿਚ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਪੰਜਾਬੀ ਜੋੜੇ ਪਰਮਿੰਦਰ ਸਿੰਘ ਬਾਜਵਾ ਤੇ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ ਹੈ। ਇਹ ਸਿੱਖ ਜੋੜਾ ਵਾਸ਼ਿੰਗਟਨ ਸ਼ਹਿਰ ਦੇ ਉਪਨਗਰ ਕੈਂਟ ਵਿੱਚ ਕਾਰ ਵਿਚ ਸਕੂਲੀ ਬੱਸ ਸਟਾਪ ਤੋਂ ਆਪਣੇ ਬੱਚਿਆਂ ਨੂੰ ਲੈਣ ਜਾ ਰਿਹਾ ਸੀ। ਇਸ ਦੌਰਾਨ ਇਕ ਦੂਜੀ ਕਾਰ ਦਾ ਡਰਾਈਵਰ, ਜੋ ਕਿ ਫੋਨ 'ਤੇ ਰੁੱਝਿਆ ਹੋਇਆ ਸੀ, ਦੂਜੇ ਪਾਸਿਓਂ ਆਉਂਦੀ ਪਰਮਿੰਦਰ ਸਿੰਘ ਬਾਜਵਾ ਦੀ ਕਾਰ ਨਾਲ ਟਕਰਾ ਗਿਆ। ਵਾਸ਼ਿੰਗਟਨ ਸਟੇਟ ਪੈਟਰੋਲ ਨੇ ਦੱਸਿਆ ਕਿ ਇਹ ਟੱਕਰ ਇੰਨੀ ਭਿਆਨਕ ਸੀ ਕਿ ਪਰਮਿੰਦਰ ਸਿੰਘ ਬਾਜਵਾ ਅਤੇ ਉਨ੍ਹਾਂ ਪਤਨੀ ਹਰਪ੍ਰੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। 

ਇਹ ਵੀ ਪੜ੍ਹੋ: ਪਾਕਿ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਆ ਰਹੇ ਹਨ ਭਾਰਤ, ਗੋਆ 'ਚ SCO ਮੀਟਿੰਗ 'ਚ ਹੋਣਗੇ ਸ਼ਾਮਲ

ਜੋੜੇ ਦੇ ਅੰਤਿਮ ਸੰਸਕਾਰ ਦੀ ਸੇਵਾ ਕੈਂਟ ਵਿੱਚ ਸ਼ੁੱਕਰਵਾਰ ਨੂੰ ਤਹਿ ਕੀਤੀ ਗਈ ਹੈ ਅਤੇ ਸਾਰਾ ਖਰਚਾ ਸਿੱਖ ਰਾਈਡਰਜ਼ ਮੋਟਰਸਾਈਕਲ ਗਰੁੱਪ ਆਫ਼ ਵਾਸ਼ਿੰਗਟਨ ਵੱਲੋਂ ਕੀਤਾ ਜਾਵੇਗਾ। ਗਰੁੱਪ ਨੇ ਇਕ ਫੰਡਰੇਜ਼ਰ ਪੇਜ 'ਤੇ ਕਿਹਾ ਕਿ ਜਿਹੜੇ ਲੋਕ ਪਰਮਿੰਦਰ ਨੂੰ ਜਾਣਦੇ ਸਨ, ਉਹ ਉਸਨੂੰ ਇੱਕ ਚੰਗੇ ਇਨਸਾਨ ਵਜੋਂ ਯਾਦ ਕਰਦੇ ਹਨ। ਉਹ ਹਮੇਸ਼ਾ ਹੱਸਮੁੱਖ ਅਤੇ ਦੂਜਿਆਂ ਪ੍ਰਤੀ ਪਿਆਰ ਰੱਖਦੇ ਸਨ। ਉਨ੍ਹਾਂ ਦੇ ਛੋਟੇ ਬੱਚਿਆਂ ਨੂੰ ਵੇਖ ਕੇ ਸਾਡਾ ਦਿਲ ਟੁੱਟ ਜਾਂਦਾ ਹੈ। ਇਹ ਸਮੂਹ ਇਹ ਯਕੀਨੀ ਬਣਾਉਣ ਲਈ ਇੱਕ ਟਰੱਸਟ ਫੰਡ ਸਥਾਪਤ ਕਰੇਗਾ ਕਿ 5 ਅਤੇ 8 ਸਾਲ ਦੀ ਉਮਰ ਦੇ ਬੱਚਿਆਂ ਕੋਲ "ਉਨ੍ਹਾਂ ਸਰੋਤਾਂ ਤੱਕ ਪਹੁੰਚ ਹੋਵੇ, ਜਿਨ੍ਹਾਂ ਦੀ ਉਹਨਾਂ ਨੂੰ ਲੋੜ ਹੈ, ਜਿਸ ਵਿੱਚ ਵਿਦਿਅਕ ਮੌਕਿਆਂ ਸਮੇਤ ਉਹਨਾਂ ਨੂੰ ਆਪਣੇ ਸੁਫ਼ਨਿਆਂ ਨੂੰ ਪ੍ਰਾਪਤ ਕਰਨ ਅਤੇ ਆਪਣੇ ਲਈ ਇੱਕ ਬਿਹਤਰ ਭਵਿੱਖ ਬਣਾਉਣ ਵਿੱਚ ਮਦਦ ਕਰਨਗੇ। ਸਮੂਹ ਨੇ ਕਿਹਾ, "ਅਸੀਂ ਜਾਣਦੇ ਹਾਂ ਕਿ ਉਨ੍ਹਾਂ ਦੇ ਮਾਤਾ-ਪਿਤਾ ਆਪਣੇ ਬੱਚਿਆਂ ਲਈ ਸਭ ਤੋਂ ਵਧੀਆ ਤੋਂ ਇਲਾਵਾ ਹੋਰ ਕੁਝ ਨਹੀਂ ਚਾਹੁੰਦੇ ਸਨ, ਅਤੇ ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਉਨ੍ਹਾਂ ਕੋਲ ਸਫਲ ਹੋਣ ਲਈ ਲੋੜੀਂਦੇ ਸਮਰਥਨ ਅਤੇ ਸਰੋਤ ਹੋਣ।"

ਇਹ ਵੀ ਪੜ੍ਹੋ: ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਦੀ ਨਿਯੁਕਤੀ 'ਤੇ ਅਮਰੀਕੀ ਰਾਸ਼ਟਰਪਤੀ ਬਾਈਡੇਨ ਦਾ ਅਹਿਮ ਬਿਆਨ


cherry

Content Editor

Related News