ਆਰਥਿਕ ਦਿੱਕਤਾਂ ਕਾਰਣ ਕਈ ਦੇਸ਼ ਕਰ ਰਹੇ ਹਨ ਲਾਕਡਾਊਨ ''ਚ ਢਿੱਲ ਦੇਣ ''ਤੇ ਵਿਚਾਰ

04/18/2020 8:34:34 PM

ਬਰਲਿਨ- ਕੋਰੋਨਾਵਾਇਰਸ ਦੇ ਕਹਿਰ 'ਤੇ ਰੋਕ ਲਾਉਣ ਦੇ ਟੀਚੇ ਨਾਲ ਦੁਨੀਆ ਭਰ ਵਿਚ ਲਾਗੂ ਲਾਕਡਾਊਨ ਨਾਲ ਬੇਰੋਜ਼ਗਾਰੀ ਵਧਣ ਸਣੇ ਕਈ ਆਰਥਿਕ ਦਿੱਕਤਾਂ ਦੇ ਚੱਲਦੇ ਵੱਖ-ਵੱਖ ਦੇਸ਼ ਹੁਣ ਵਿਚਾਰ ਕਰ ਰਹੇ ਹਨ ਕਿ ਪਾਬੰਦੀਆਂ ਤੋਂ ਕਦੋਂ ਤੇ ਕਿਸ ਤਰ੍ਹਾਂ ਢਿੱਲ ਦਿੱਤੀ ਜਾਵੇ। ਕੋਰੋਨਾਵਾਇਰਸ ਦੁਨੀਆ ਵਿਚ ਹੁਣ ਤੱਕ 22 ਲੱਖ ਤੋਂ ਵਧੇਰੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕਾ ਹੈ, ਜਿਸ ਨੂੰ ਰੋਕਣ ਲਈ ਹੁਣ ਤੱਕ ਕੋਈ ਟੀਕਾ ਨਹੀਂ ਖੋਜਿਆ ਜਾ ਸਕਦਾ ਹੈ। ਇਸ ਨੂੰ ਰੋਕਣ ਦੇ ਟੀਚੇ ਨਾਲਵੱਖ-ਵੱਖ ਦੇਸ਼ਾਂ ਵਲੋਂ ਲਾਕਡਾਊਨ ਲਾਗੂ ਕੀਤੇ ਜਾਣ ਨਾਲ ਪੂਰੀ ਦੁਨੀਆ ਨੂੰ ਆਰਥਿਕ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਵਾਂ 'ਤੇ ਕਈ ਲੋਕਾਂ ਨੂੰ ਆਪਣੀ ਨੌਕਰੀ ਤੱਕ ਗੁਆਉਣੀ ਪਈ ਹੈ।

ਕੈਨੇਡਾ, ਬ੍ਰਾਜ਼ੀਲ, ਇਟਲੀ ਤੇ ਜਰਮਨੀ ਸਣੇ 13 ਦੇਸ਼ਾਂ ਦੇ ਸਮੂਹ ਨੇ ਅਰਥਵਿਵਸਥਾ 'ਤੇ ਮਹਾਮਾਰੀ ਦੇ ਅਸਰ ਨੂੰ ਘੱਟ ਕਰਨ ਦੇ ਲਈ ਸ਼ਨੀਵਾਰ ਨੂੰ ਇਕ ਸੰਯੁਕਤ ਬਿਆਨ ਵਿਚ ਗਲੋਬਲ ਸਹਿਯੋਗ ਦਾ ਸੱਦਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਜੀਵਨ ਤੇ ਰੋਜ਼ੀ-ਰੋਟੀ ਬਚਾਉਣ ਦੇ ਲਈ ਅਸੀਂ ਮਿਲ ਕੇ ਕੰਮ ਕਰੀਏ। ਇਸ ਸਮੂਹ ਵਿਚ ਬ੍ਰਿਟੇਨ, ਫਰਾਂਸ, ਇੰਡੋਨੇਸ਼ੀਆ, ਮੈਕਸੀਕੋ, ਮੋਰੱਕੋ, ਪੇਰੂ, ਦੱਖਣੀ ਕੋਰੀਆ, ਸਿੰਗਾਪੁਰ ਤੇ ਤੁਰਕੀ ਵੀ ਸ਼ਾਮਲ ਹਨ। ਸਮੂਹ ਨੇ ਕਿਹਾ ਕਿ ਉਹ ਮਹਾਮਾਰੀ ਨਾਲ ਪੈਦਾ ਹੋਈਆਂ ਰੁਕਾਵਟਾਂ ਨੂੰ ਘੱਟ ਕਰਨ ਤੇ ਮੁੜ ਮਜ਼ਬੂਤ ਕਰਨ ਦੇ ਲਈ ਜਨ-ਸਿਹਤ, ਯਾਤਰਾ, ਵਪਾਰ, ਆਰਥਿਕ ਤੇ ਵਿੱਤੀ ਉਪਾਅ 'ਤੇ ਸਾਰੇ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰਨ ਨੂੰ ਵਚਨਬੱਧ ਹਨ। ਦੇਸ਼ਾਂ ਨੇ ਜ਼ੋਰ ਦੇ ਕਿਹਾ ਕਿ ਮੈਡੀਕਲ ਉਪਕਰਨਾਂ ਤੇ ਸਹਾਇਤਾ ਸਣੇ ਸਾਮਾਨ ਦਾ ਲਗਾਤਾਰ ਪ੍ਰਵਾਹ ਤੇ ਯਾਤਰੀਆਂ ਦੀ ਘਰ ਵਾਪਸੀ ਪੁਖਤਾ ਕਰਨ ਦੇ ਲਈ ਹਵਾਈ, ਜ਼ਮੀਨੀ ਤੇ ਸਮੁੰਦਰੀ ਆਵਾਜਾਈ ਸੰਪਰਕ ਨੂੰ ਬਣਾਏ ਰੱਖਣਾ ਤਰਜੀਹ ਹੈ।

ਅਮਰੀਕਾ ਵਿਚ ਪਾਬੰਦੀਆਂ ਵਿਚ ਢਿੱਲ ਦੇਣ ਨੂੰ ਲੈ ਕੇ ਰਾਸ਼ਟਰਪਚੀ ਚੋਣ ਤੋਂ ਪਹਿਲਾਂ ਚਰਚਾ ਸ਼ੁਰੂ ਹੋ ਗਈ ਹੈ। ਅਮਰੀਕਾ ਵਿਚ ਇਹ ਮੰਗ ਵੀ ਉੱਠ ਰਹੀ ਹੈ ਕਿ ਕੋਰੋਨਾਵਾਇਰਸ ਦੇ ਚੱਲਦੇ ਜਾਰੀ ਕੀਤੇ ਗਏ ਘਰ ਵਿਚ ਰਹਿਣ ਦੇ ਹੁਕਮ ਨੂੰ ਵਾਪਸ ਲਿਆ ਜਾਵੇ, ਜਿਸ ਦੇ ਕਾਰਣ ਲੱਖਾਂ ਲੋਕ ਬੇਰੋਜ਼ਗਾਰ ਹੋ ਗਏ ਹਨ। ਉਥੇ ਹੀ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਬੰਦ ਵਿਚ ਢਿੱਲ ਲੋਕਾਂ ਦੀ ਵਿਆਪਕ ਜਾਂਚ ਕਰਕੇ ਇਨਫੈਕਟਡ ਵਿਅਕਤੀਆਂ ਦਾ ਪਤਾ ਲਾਉਣ ਤੋਂ ਬਾਅਦ ਹੀ ਦਿੱਤੀ ਜਾਣੀ ਚਾਹੀਦੀ ਹੈ, ਜਿਸ ਨਾਲ ਵਾਇਰਸ ਦੇ ਕਹਿਰ ਨੂੰ ਹੋਰ ਵਧਣ ਤੋਂ ਰੋਕਿਆ ਜਾ ਸਕੇ।


Baljit Singh

Content Editor

Related News