ਪਾਕਿ ਦੀ ਇਸ ਯੂਨੀਵਰਸਿਟੀ 'ਚ ਚੱਲ ਰਿਹੈ ਸੈਕਸ ਰੈਕਟ, ਵਿਦਿਆਰਥਣਾਂ ਦੀਆਂ ਅਸ਼ਲੀਲਾਂ ਵੀਡੀਓਜ਼ ਆਈਆਂ ਸਾਹਮਣੇ

Sunday, Jul 30, 2023 - 12:44 PM (IST)

ਪਾਕਿ ਦੀ ਇਸ ਯੂਨੀਵਰਸਿਟੀ 'ਚ ਚੱਲ ਰਿਹੈ ਸੈਕਸ ਰੈਕਟ, ਵਿਦਿਆਰਥਣਾਂ ਦੀਆਂ ਅਸ਼ਲੀਲਾਂ ਵੀਡੀਓਜ਼ ਆਈਆਂ ਸਾਹਮਣੇ

ਅਟਾਰੀ (ਭੀਲ)- ਗੁਆਂਢੀ ਮੁਲਕ ਪਾਕਿਸਤਾਨ ਦੇਸ਼ ਆਪਣੀਆਂ ਗੰਦੀਆਂ ਕਰਤੂਤਾਂ ਕਾਰਨ ਨਿਤ ਦਿਨ ਸੁਰਖੀਆਂ ਵਿਚ ਰਹਿੰਦਾ ਹੈ। ਹੁਣ ਇਹ ਗੰਦੀਆਂ ਕਰਤੂਤਾਂ ਦੀ ਗਾਜ ਵਿਦਿਅਕ ਅਦਾਰਿਆਂ ’ਤੇ ਜਾ ਡਿੱਗੀ ਹੈ। ਮਾਮਲਾ ਬਹਾਵਲਪੁਰ ਯੂਨੀਵਰਸਿਟੀ ਵੱਲੋਂ ਫੜੀ ਗਈ ਸੈਕਸ ਅਤੇ ਚਰੱਗਜ਼ ਦੀ ਖੇਡ ਦਾ ਹੈ, ਜਿਸ ਨਾਲ ਪਾਕਿਸਤਾਨ ਦੇ ਸਿਆਸੀ ਗਲਿਆਰਾ ਵਿਚ ਹਲਚਲ ਮਚ ਉੱਠੀ ਹੈ। ਮੀਡੀਆਂ ਰਿਪੋਰਟਾਂ ਮੁਤਾਬਿਕ ਇਸ ਮਾਮਲੇ ਵਿਚ ਵਿਦਿਆਰਥਣਾਂ ਦੀਆਂ 5600 ਤੋਂ ਵੱਧ ਅਸ਼ਲੀਲ ਵੀਡੀਓਜ਼ ਸਾਹਮਣੇ ਆਈਆਂ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ ਜ਼ਿਲ੍ਹੇ ’ਚ ਡੇਂਗੂ ਦਾ ਵਧਿਆ ਖ਼ਤਰਾ, ਹੁਣ ਤੱਕ 19 ਮਰੀਜ਼ ਆਏ ਸਾਹਮਣੇ

ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪਹਿਲਾਂ ਕੁੜੀਆਂ ਨੂੰ ਹੈਰੋਇਨ ਦਾ ਆਦੀ ਬਣਾਇਆ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਦੀਆਂ ਅਸ਼ਲੀਲ ਵੀਡੀਓ ਬਣਾ ਕੇ ਕਈ ਭੋਲੀਆਂ ਮੁਟਿਆਰਾਂ ਨੂੰ ਬਲੈਕਮੇਲ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਹ ਮਾਮਲਾ ਪਾਕਿਸਤਾਨ ਦੀ ਮਸ਼ਹੂਰ ਤੇ ਨਾਮਵਰ ਇਸਲਾਮੀਆਂ ਯੂਨੀਵਰਸਿਟੀ ਦਾ ਹੈ। ਪਾਕਿਸਤਾਨੀ ਪੁਲਸ ਪ੍ਰਸਾਸ਼ਨ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਇਹ ਯੂਨੀਵਰਸਿਟੀ ਹੁਣ ਨਸ਼ੇ ਤੇ ਜਿਨਸੀ ਸੋਸ਼ਣ ਦਾ ਮੁੱਖ ਬਿੰਦੂ ਬਣ ਕੇ ਰਹਿ ਗਿਆ ਹੈ। ਪੁਲਸ ਨੂੰ ਜਾਂਚ ਵਿਚ ਇਹ ਪਤਾ ਲੱਗਾ ਹੈ ਕਿ ਬਰਾਮਦ ਹੋਏ ਸੈੱਲ ਫੋਨ ਅਤੇ ਹੋਰ ਸਬੂਤਾਂ ਤੋਂ ਪਤਾ ਲੱਗਾ ਹੈ ਕਿ ਇਸਲਾਮੀਆਂ ਯੂਨੀਵਰਸਿਟੀ ਵਿਚ ਇਹ ਗੰਦੀ ਖੇਡ ਕਈ ਸਾਲਾਂ ਤੋਂ ਖੇਡੀ ਜਾ ਰਹੀ ਹੈ। ਇਸ ਸੈਕਸ ਰੈਕਟ ਨੂੰ ਚਲਾਉਣ ਵਾਲੇ ਦੀ ਸ਼ਨਾਖਤ ਏਜਾਜ ਹੁਸੈਨ ਵਜੋਂ ਹੋਈ ਹੈ। ਇਸ ਗਿਰੋਹ ਕੋਲੋਂ 1100 ਦੇ ਕਰੀਬ ਅਸ਼ਲੀਲ ਵੀਡੀਓਜ਼ ਬਰਾਮਦ ਹੋਈਆਂ ਹਨ, ਜੋ ਕੁੜੀਆਂ ਨੂੰ ਬਲੈਕਮੇਲ ਕਰਨ ਲਈ ਵਰਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ- 8 ਸਾਲ UK ਰਹਿਣ ਮਗਰੋਂ ਨੌਜਵਾਨ ਨੇ ਜਨਮ ਭੂਮੀ ਨੂੰ ਦਿੱਤੀ ਤਰਜੀਹ, ਖੇਤੀ ਤੇ ਸੂਰ ਪਾਲਣ ਦੇ ਧੰਦੇ ਨੂੰ ਬਣਾਇਆ ਸਫ਼ਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News