ਨਿਊਜਰਸੀ ਸਟੇਟ ਕਮਿਸ਼ਨ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਦੀ ਕਾਰ ਹਾਦਸੇ ''ਚ ਮੌਤ

Saturday, Jul 13, 2024 - 01:45 PM (IST)

ਨਿਊਜਰਸੀ ਸਟੇਟ ਕਮਿਸ਼ਨ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਦੀ ਕਾਰ ਹਾਦਸੇ ''ਚ ਮੌਤ

ਨਿਊਜਰਸੀ (ਰਾਜ ਗੋਗਨਾ ) - ਅਮਰੀਕਾ ਦੇ ਸੂਬੇ ਨਿਊਜਰਸੀ ਸਟੇਟ ਕਮਿਸ਼ਨ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਚੈਡ ਲੈਕੀ ਦੀ ਬੀਤੇਂ ਦਿਨ ਕਾਰ ਹਾਦਸੇ ਵਿੱਚ ਮੌਤ ਹੋ ਗਈ ਹੈ। ਉਹ ਨਿਊ ਜਰਸੀ ਵਿੱਚ ਇੱਕ ਸਟੇਟ ਏਜੰਸੀ ਦੇ ਡਾਇਰੈਕਟਰ ਸਨ। ਜਿੰਨ੍ਹਾਂ ਦੀ ਹੈਮਿਲਟਨ ਟਾਊਨਸ਼ਿਪ, ਜੋ ਮਰਸਰ ਕਾਉਂਟੀ ਵਿੱਚ ਹੈ।  ਇੱਕ ਹਾਦਸੇ ਵਿੱਚ ਮੌਤ ਹੋ ਗਈ।

ਪੁਲਸ ਦਾ ਕਹਿਣਾ ਹੈ ਕਿ ਨਿਊਜਰਸੀ ਸਟੇਟ ਕਮਿਸ਼ਨ ਆਫ਼ ਇਨਵੈਸਟੀਗੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਚੈਡ ਲੈਕੀ ਦੇ ਨਾਲ ਇਹ ਹਾਦਸਾ ਬੀਤੇਂ ਦਿਨ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਇਕ ਹੋਰ ਕਾਰ ਡਰਾਇਵਰ ਨੇ ਆਪਣੀ ਕਾਰ ਨੂੰ ਲਾਲ ਬੱਤੀ 'ਤੇ ਹੀ ਨਹੀਂ ਰੋਕਿਆ 'ਤੇ ਉਨ੍ਹਾਂ ਦੀ ਕਾਰ ਦੇ ਨਾਲ ਟਕਰਾ ਗਈ। ਜਿਸ  ਵਿੱਚ ਚੈਡ ਲੈਕੀ ਦੀ ਜਾਨ ਚਲੀ ਲਈ, ਇਹ ਹਾਦਸਾ ਨਿਊਜਰਸੀ ਦੇ ਰੂਟ 130 'ਤੇ ਵਾਪਰਿਆ ਸੀ।


author

Harinder Kaur

Content Editor

Related News