ਆਜ਼ਾਦੀ ਮਗਰੋਂ ਪਾਕਿਸਤਾਨ ’ਚੋਂ ਗਾਇਬ ਹੋ ਗਏ 18 ਫ਼ੀਸਦੀ ਹਿੰਦੂ, ਹਰ ਸਾਲ ਹਜ਼ਾਰ ਤੋਂ ਵੱਧ ਧੀਆਂ ਅਗਵਾ

Saturday, Jun 10, 2023 - 12:09 AM (IST)

ਆਜ਼ਾਦੀ ਮਗਰੋਂ ਪਾਕਿਸਤਾਨ ’ਚੋਂ ਗਾਇਬ ਹੋ ਗਏ 18 ਫ਼ੀਸਦੀ ਹਿੰਦੂ, ਹਰ ਸਾਲ ਹਜ਼ਾਰ ਤੋਂ ਵੱਧ ਧੀਆਂ ਅਗਵਾ

ਇੰਟਰਨੈਸ਼ਨਲ ਡੈਸਕ: ਪਾਕਿਸਤਾਨ ’ਚ ਹਰ ਸਾਲ 1000 ਤੋਂ ਵੱਧ ਹਿੰਦੂ, ਈਸਾਈ ਅਤੇ ਸਿੱਖ ਭਾਈਚਾਰਿਆਂ ਦੀਆਂ ਨਾਬਾਲਿਗ ਲੜਕੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਕੋਲੋਂ ਜਬਰੀ ਇਸਲਾਮ ਕਬੂਲ ਕਰਵਾਇਆਂ ਜਾਂਦਾ ਹੈ। ਪਾਕਿਸਤਾਨ ਦੀਆਂ ਕਈ ਮੀਡੀਆਂ ਰਿਪੋਰਟਾਂ ਕਹਿੰਦੀਆਂ ਹਨ ਕਿ ਇਨ੍ਹਾਂ ਵਿਚੋਂ ਵਧੇਰੇ ਮਾਮਲਿਆਂ ਵਿਚ ਅਗਵਾ ਅਤੇ ਵਿਆਹ ਗੰਨ ਪੁਆਇੰਟ ’ਤੇ ਕੀਤੇ ਜਾਂਦੇ ਹਨ। ਬਾਅਦ ਵਿਚ ਉਨ੍ਹਾਂ ਦੇ ਪਤੀ ਆਪਣੇ ਦੋਸਤਾਂ ਨਾਲ ਮਿਲ ਕੇ ਲੜਕੀਆਂ ਦਾ ਗੈਂਗਰੇਪ ਕਰਦੇ ਹਨ। ਆਵਾਜ਼ ਉਠਾਉਣ ’ਤੇ ਇਨ੍ਹਾਂ ਲੜਕੀਆਂ ਦਾ ਕਈ ਵਾਰ ਕਤਲ ਵੀ ਕਰ ਦਿੱਤਾ ਜਾਂਦਾ ਹੈ।

9 ਸਾਲ ਦੀ ਬੱਚੀ ਦਾ 45 ਦੇ ਆਦਮੀ ਨਾਲ ਜ਼ਬਰੀ ਨਿਕਾਹ

ਸਿੰਧ ਪਾਕਿਸਤਾਨ ਵਿਚ ਇਕ 9 ਸਾਲਾ ਹਿੰਦੂ ਲੜਕੀ ਰੇਸ਼ਮਾ ਨੂੰ ਜਬਰੀ ਅਗਵਾ ਕਰ ਲਿਆ ਗਿਆ। ਉਸ ਨੂੰ ਇਕ ਸੂਫੀ ਦਰਗਾਹ ਵਿਚ ਲਿਜਾਇਆ ਗਿਆ, ਜਿਥੇ ਉਸ ਕੋਲੋਂ ਇਸਲਾਮ ਕਬੂਲ ਕਰਵਾਇਆ ਗਿਆ ਅਤੇ ਜੈਕਬਾਬਾਦ ਦੇ 45 ਸਾਲਾ ਮੁਸਲਿਮ ਅਗਵਾਕਾਰ ਵਜੀਰ ਹੁਸੈਨ ਨਾਲ ਵਿਆਹ ਕਰਵਾ ਦਿੱਤਾ ਗਿਆ। ਇਹ ਮਾਮਲਾ ਮਈ ਮਹੀਨੇ ਦਾ ਹੈ ਅਤੇ ਇਸ ਘਟਨਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਤਰ੍ਹਾਂ ਦੇ ਵਧੇਰੇ ਮਾਮਲਿਆਂ ਵਿਚ ਪੁਲਸ ਸ਼ਿਕਾਇਤ ਹੀ ਦਰਜ ਨਹੀਂ ਕਰਦੀ ਹੈ ਕਿਉਂਕਿ ਪਾਕਿਸਤਾਨ ਦੇ ਇਸਲਾਮਿਕ ਕੱਟੜਪੰਥੀਆਂ ਦਾ ਪੁਲਸ ’ਤੇ ਦਬਾਅ ਰਹਿੰਦਾ ਹੈ।

ਪਹਿਲਾਂ ਧਰਮ ਤਬਦੀਲੀ , ਇਸ ਤੋਂ ਬਾਅਦ ਵਿਆਹ ਤੇ ਫਿਰ ਪਤੀ ਨੇ ਕਰਵਾਇਆ ਗੈਂਗਰੇਪ

ਇਸੇ ਸਾਲ ਅਪ੍ਰੈਲ ਮਹੀਨੇ ਵਿਚ ਹੀ ਇਕ ਹਿੰਦੂ ਲੜਕੀ ਮੀਨਾ ਕੋਹਲੀ ਨੂੰ ਅਗਵਾ ਕਰ ਲਿਆ ਸੀ। ਅਗਵਾ ਕਰਨ ਤੋਂ ਬਾਅਦ ਉਸ ਕੋਲੋਂ ਇਸਲਾਮ ਕਬੂਲ ਕਰਵਾਇਆ ਗਿਆ ਅਤੇ ਫਿਰ ਅਗਵਾਕਾਰ ਨੇ ਕਈ ਵਾਰ ਆਪਣੇ ਸਾਥੀਆ ਨਾਲ ਮਿਲ ਕੇ ਮੀਨਾ ਨਾਲ ਜਬਰ-ਜ਼ਿਨਾਹ ਕੀਤਾ। ਹਾਲਾਂਕਿ ਪੁਲਸ ਦੀ ਕਾਰਵਾਈ ਤੋਂ ਬਾਅਦ ਹੁਣ ਉਹ ਆਪਣੇ ਘਰ ਪੁੱਜ ਗਈ ਹੈ। ਮੀਨਾ ਕੋਹਲੀ ਦੀ ਵੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਸ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਅਗਵਾ ਅਤੇ ਧਰਮ ਤਬਦੀਲੀ ਤੋਂ ਬਾਅਦ ਇਕਬਾਲ ਭਾਨਬਰੂ ਨਾਲ ਜ਼ਬਰਦਸਤੀ ਵਿਆਹ ਕਰ ਦਿੱਤਾ ਗਿਆ ਸੀ। ਜਬਰੀ ਨਿਕਾਹ ਤੋਂ ਬਾਅਦ ਇਕਬਾਲ ਅਤੇ ਉਸ ਦੇ ਹੋਰਨਾਂ ਸਾਥੀਆਂ ਨੇ ਲਗਾਤਾਰ ਮੇਰੇ ਨਾਲ ਜਬਰ-ਜ਼ਿਨਾਹ ਕੀਤਾ।

ਇਹ ਖ਼ਬਰ ਵੀ ਪੜ੍ਹੋ - ਸ਼ੈਰੀ ਮਾਨ ਨੇ ਕੀਤਾ ਗਾਇਕੀ ਛੱਡਣ ਦਾ ਫ਼ੈਸਲਾ! ਸੋਸ਼ਲ ਮੀਡੀਆ 'ਤੇ ਲਿਖੀਆਂ ਇਹ ਗੱਲਾਂ

ਘਰ ’ਚ ਦਾਖਲ ਹੋ ਕੇ ਸੁਹਾਨਾ ਨੂੰ ਕੀਤਾ ਗੰਨ ਪੁਆਇੰਟ ’ਤੇ ਅਗਵਾ

ਹਿੰਦੂ ਘੱਟ-ਗਿਣਤੀ ਭਾਈਚਾਰੇ ’ਤੇ ਅੱਤਿਆਂਚਾਰ ਦੀ ਇਕ ਹੋਰ ਘਟਨਾ ਵਿਚ ਇਕ ਨਾਬਾਲਿਗ ਹਿੰਦੂ ਲੜਕੀ ਸੁਹਾਨਾ ਕੁਮਾਰੀ ਸ਼ਰਮਾ ਨੂੰ ਸੰਘਾਰ ਜ਼ਿਲੇ ਦੇ ਸ਼ਹੀਦ ਬੇਨਜੀਰਾਬਾਦ ਵਿਚ ਕਾਜੀ ਅਹਿਮਦ ਇਲਾਕੇ ਵਿਚ ਉਸ ਦੇ ਘਰੋਂ 6 ਜੂਨ ਨੂੰ ਦੇਰ ਰਾਤ 3 ਹਥਿਆਂਰਬੰਦ ਅਖਤਰ ਗਬੋਲ, ਫੈਜਾਨ ਜਾਟ ਅਤੇ ਸਾਰੰਗ ਖਾਸਖੇਲੀ ਨੇ ਬੰਦੂਕ ਦੀ ਨੋਕ ’ਤੇ ਅਗਵਾ ਕਰ ਲਿਆ।

ਲੜਕੀ ਦੇ ਪਿਤਾ ਦਿਲੀਪ ਸ਼ਰਮਾ ਨੇ ਦੱਸਿਆਂ ਕਿ ਤਿੰਨੋਂ ਜਬਰੀ ਉਨ੍ਹਾਂ ਦੇ ਘਰ ਵਿਚ ਸੌਂ ਗਏ ਅਤੇ ਬੰਧਕ ਬਣਾ ਕੇ ਲਗਭਗ ਇਕ ਲੱਖ ਰੁਪਏ ਅਤੇ ਸੋਨੇ ਦੇ ਗਹਿਣੇ ਲੁੱਟ ਲਏ। ਭੱਜਦੇ ਸਮੇਂ ਹਮਲਾਵਰਾਂ ਨੇ ਸੁਹਾਨਾ ਨੂੰ ਵੀ ਜਬਰੀ ਉਠਾ ਲਿਆ ਅਤੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਖ਼ਿਲਾਫ਼ ਪੁਲਸ ਵਿਚ ਸ਼ਿਕਾਇਤ ਦਰਜ ਕੀਤੀ ਗਈ ਤਾਂ ਜਾਨੋਂ ਮਾਰ ਦੇਵਾਂਗੇ।

ਗਾਂ ਦੇਣ ਤੋਂ ਮਨ੍ਹਾ ਕੀਤਾ ਤਾਂ ਘਰ ਨੂੰ ਕੀਤਾ ਨਸ਼ਟ

5 ਜੂਨ ਨੂੰ ਸਿੰਧ ਦੇ ਟਾਂਡੋ ਗੁਲਾਮ ਅਲੀ ਇਲਾਕੇ ਵਿਚ ਚੌਧਰੀ ਫਤਹਿ ਪਿੰਡ ਵਿਚ ਸੋਮਰ ਭੀਲ ਦੇ ਘਰ ਨੂੰ ਰਿਆਂਜ ਰੰਧਾਵਾ ਅਤੇ ਉਸ ਦੇ ਗੁੰਡਿਆਂ ਨੇ ਨਸ਼ਟ ਕਰ ਦਿੱਤਾ ਅਤੇ ਅੱਗ ਦੇ ਹਵਾਲੇ ਕਰ ਦਿੱਤਾ। ਸੋਮਰ ਭੀਲ ਮੁਤਾਬਕ ਇਹ ਘਟਨਾ ਉਦੋਂ ਵਾਪਰੀ ਜਦੋਂ ਉਨ੍ਹਾਂ ਇਕ ਗਾਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਗਾਂ ਨੂੰ ਇਕ ਡਾਕਟਰ ਅਤੇ ਪਿੰਡ ਦੇ ਜ਼ਿੰਮੀਦਾਰ ਰਿਆਂਜ ਰੰਧਾਵਾ ਜਬਰੀ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਘਰ ਵਿਚ ਰੱਖਿਆਂ ਅਨਾਜ, ਕੀਮਤੀ ਸਾਮਾਨ ਅਤੇ ਘਰ ਦਾ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ। ਸੋਮਰ ਭੀਲ ਨੇ ਰਿਆਜ ਰੰਧਾਵਾ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਅੱਗ ਦੇ ਕਾਰਨਾਂ ਦੀ ਜਾਂਚ ਕਰਨਗੇ ਅਤੇ ਅੱਗ ਦੇ ਕਾਰਨ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਠਹਿਰਾ ਦੇਣਗੇ।

ਜਬਰੀ ਕਬੂਲ ਕਰਵਾਇਆਂ ਇਸਲਾਮ ਅਤੇ ਫਿਰ ਦਿਵਾਇਆਂ ਝੂਠਾ ਹਲਫਨਾਮਾ

ਮਈ ਦੇ ਅੰਤ ਵਿਚ ਸਿੰਧ ਦੀ ਟਾਂਡੋ ਆਂਦਮ ਜ਼ਿਲ੍ਹੇ ਦੀ ਰਹਿਣ ਵਾਲੀ ਨਾਬਾਲਿਗ ਲੜਕੀ ਸੰਧਿਆਂ ਕੁਮਾਰੀ ਨੂੰ ਅਗਵਾ ਕਰ ਕੇ ਉਸ ਕੋਲੋਂ ਜਬਰੀ ਇਸਲਾਮ ਕਬੂਲ ਕਰਵਾਇਆਂ ਅਤੇ ਫਿਰ ਵਿਆਂਹ ਕਰ ਲਿਆ ਗਿਆ। ਉਸ ਦੇ ਪਿਤਾ ਨੇ ਦੋਸ਼ ਲਾਇਆ ਕਿ ਸਈਅਦ ਮੁਹੰਮਦ ਇਮਰਾਨ ਨੇ ਉਨ੍ਹਾਂ ਦੀ ਬੇਟੀ ਨੂੰ ਅਗਵਾ ਕਰ ਲਿਆਂ ਅਤੇ ਪੁਲਸ ਨੇ ਵਾਰ-ਵਾਰ ਯਤਨ ਕਰਨ ਦੇ ਬਾਵਜੂਦ ਉਸ ਦੀ ਸ਼ਿਕਾਇਤ ਦਰਜ ਨਹੀਂ ਕੀਤੀ ਹੈ। ਪੁਲਸ ਨੇ ਪੀੜਤਾ ਦੇ ਪਰਿਵਾਰ ਨੂੰ ਬੁਲਾਇਆਂ ਅਤੇ ਉਨ੍ਹਾਂ ਨੂੰ ਸੰਧਿਆਂ ਦਾ ਝੂਠਾ ਹਲਫਨਾਮਾ ਦਿਖਾਇਆਂ, ਜਿਸ ਵਿਚ ਕਿਹਾ ਗਿਆਂ ਹੈ ਕਿ ਉਸ ਨੇ ਆਂਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - SGPC ਚੋਣਾਂ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੂੰ ਝਟਕਾ! ਮੁੜ ਇਕਜੁੱਟ ਹੋ ਸਕਦੈ ਸ਼੍ਰੋਮਣੀ ਅਕਾਲੀ ਦਲ

ਜ਼ੁਲਮ ਦਾ ਸਿਲਸਿਲਾ ਆਜ਼ਾਦੀ ਤੋਂ ਬਾਅਦ ਬਾਦਸਤੂਰ ਜਾਰੀ, ਪਾਕਿਸਤਾਨ ’ਚ ਹਿੰਦੂਆਂ ਦੀ ਆਬਾਦੀ ਲਗਾਤਾਰ ਘੱਟ ਰਹੀ ਹੈ। ਆਜ਼ਾਦੀ ਤੋਂ ਬਾਅਦ ਪਾਕਿਸਤਾਨ ਵਿਚ ਹਿੰਦੂਆਂ ਦੀ ਆਂਬਾਦੀ ਕੁਲ ਆਂਬਾਦੀ ਦਾ 20 ਫੀਸਦੀ ਸੀ, ਜੋ ਘੱਟ ਕੇ ਲਗਭਗ 2 ਫੀਸਦੀ ਰਹਿ ਗਈ ਹੈ।

ਪਾਕਿਸਤਾਨ ਦੀ ਕੁਲ ਆਬਾਦੀ 18,68,90,601

ਹਿੰਦੂ 22,10,566

ਈਸਾਈ 18,73,348

ਅਹਿਮਦੀਆਂ 1,88,340

ਸਿੱਖ 74,130

ਬਹਾਈ 14,537

ਪਾਰਸੀ 3,917

ਬੁੱਧ 1,787

ਚੀਨੀ 1,151

ਸ਼ਿੰਟੋ 628

ਯਹੂਦੀ 628

ਅਫਰੀਕੀ 1,418

ਕੇਲਾਸ਼ਾ 1,522

ਜੈਨੀ 6

ਹੋਰ 2000


author

Anmol Tagra

Content Editor

Related News