ਦਿਲ-ਵਾਕ ਫਾਊਂਡੇਸ਼ਨ ਕਮਿਊਨਿਟੀ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਾਂਗਾ: ਮਨਦੀਪ ਦੁੱਗਲ

01/14/2017 1:36:49 PM

ਕੈਲਗਰੀ (ਰਾਜੀਵ ਸ਼ਰਮਾ)— ਕਮਿਊਨਿਟੀ ਦੀ ਸੇਵਾ ਵਿਚ ਮੱਲਾਂ ਮਾਰਦੀ ਦਿਲ-ਵਾਕ ਫਾਊਂਡੇਸ਼ਨ ਦੇ ਮੈਂਬਰ ਨਰਿੰਦਰਜੀਤ ਨਿੱਜਰ ਨੂੰ ਕੈਲਗਰੀ ਪ੍ਰੋਟੈਕਸ ਬਲਾਕ ਅਤੇ ਸਮਾਜ ਸੇਵਾ ਨਾਲ ਜੁੜੇ ਮਨਦੀਪ ਦੁੱਗਲ ਨੇ 12500 (ਸਾਡੇ ਬਾਰ੍ਹਾਂ ਹਜ਼ਾਰ) ਡਾਲਰ ਦਾ ਚੈੱਕ ਸੌਂਪਿਆ। ''ਜਗ ਬਾਣੀ'' ਨਾਲ ਗੱਲ-ਬਾਤ ਕਰਦੇ ਮਨਦੀਪ ਦੁੱਗਲ ਨੇ ਦੱਸਿਆ ਕਿ ਦਿਲ ਵਾਕ ਫਾਊਂਡੇਸ਼ਨ ਪੰਜਾਬੀ ਭਾਈਚਾਰੇ ਦੀ ਮਦਦ ਕਰਦੀ ਆ ਰਹੀ ਹੈ ਅਤੇ ਵੱਖ-ਵੱਖ ਤਰੀਕੇ ਨਾਲ ਦਿੱਤੇ ਗਏ ਦਾਨ ਨੂੰ ਭਾਈਚਾਰੇ ਦੀ ਮਦਦ ਨੂੰ ਵਰਤਿਆ ਜਾਂਦਾ ਹੈ। ਪਿਛਲੇ ਸਾਲ ਪੰਜ ਸੌ ਲੋਕਾਂ ਨੂੰ ਇਸ ਰਾਹੀਂ ਸੀ. ਪੀ. ਆਰ. ਦੀ ਟਰੇਨਿੰਗ ਦਿੱਤੀ ਗਈ ਸੀ ਅਤੇ ਉਸ ਰਾਹੀਂ ਲੋਕਾਂ ਨੂੰ ਜਾਨ ਬਚਾਉਣ ਦੇ ਢੰਗ ਦੱਸੇ ਗਏ ਸਨ। ਇਸ ਟਰੇਨਿੰਗ ਪ੍ਰੋਗਰਾਮ ਦਾ ਸੰਚਾਲਨ ਡਾ. ਅਨਮੋਲ ਕਪੂਰ ਦੀ ਦੇਖ-ਰੇਖ ਵਿਚ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਦਿਲ ਵਾਕ ਨੂੰ ਚਲਾਉਣ ਲਈ ਦਾਨ ਰਾਸ਼ੀ ਜੁਟਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਰੱਬ ਦਾ ਸ਼ੁਕਰ ਕਰਦੇ ਹਨ ਕਿ ਉਨ੍ਹਾਂ ਨੂੰ ਦਿਲ-ਵਾਕ ਫਾਊਂਡੇਸ਼ਨ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਹਮੇਸ਼ਾ ਇਸ ਉਪਰਾਲੇ ਲਈ ਉਹ ਤਤਪਰ ਰਹਿਣਗੇ। ਇਸ ਮੌਕੇ ਰਵਿੰਦਰ ਸਿੰਘ ਘੋਗੜਾ ਅਤੇ ਸੁੱਖੀ ਸ਼ਾਹ ਸ਼ਾਮਲ ਸਨ।

Kulvinder Mahi

News Editor

Related News