''ਸਵਾਸਤਿਕ'' ਅਤੇ ਨਾਜ਼ੀ ਚਿੰਨ੍ਹ ''ਹਕੇਨਕ੍ਰੇਜ਼'' ''ਚ ਅੰਤਰ ਸਪੱਸ਼ਟ ਹੋਣਾ ਚਾਹੀਦਾ : ਕੈਨੇਡੀਅਨ ਐਮ.ਪੀ.

Thursday, Mar 03, 2022 - 05:26 PM (IST)

''ਸਵਾਸਤਿਕ'' ਅਤੇ ਨਾਜ਼ੀ ਚਿੰਨ੍ਹ ''ਹਕੇਨਕ੍ਰੇਜ਼'' ''ਚ ਅੰਤਰ ਸਪੱਸ਼ਟ ਹੋਣਾ ਚਾਹੀਦਾ : ਕੈਨੇਡੀਅਨ ਐਮ.ਪੀ.

ਟੋਰਾਂਟੋ (ਭਾਸ਼ਾ)- ਕੈਨੇਡਾ ਵਿਚ ਭਾਰਤੀ ਮੂਲ ਦੇ ਸੰਸਦ ਮੈਂਬਰ ਨੇ ਕੈਨੇਡੀਅਨ ਲੋਕਾਂ ਅਤੇ ਸਰਕਾਰ ਨੂੰ ਹਿੰਦੂਆਂ ਲਈ ਪ੍ਰਾਚੀਨ ਅਤੇ ਸ਼ੁਭ ਚਿੰਨ੍ਹ ‘ਸਵਾਸਤਿਕ’ ਅਤੇ 20ਵੀਂ ਸਦੀ ਦੇ ਨਾਜ਼ੀ ਪ੍ਰਤੀਕ ‘ਹਕੇਨਕ੍ਰੇਜ਼’ ਵਿੱਚ ਅੰਤਰ ਨੂੰ ਪਛਾਣਨ ਦੀ ਅਪੀਲ ਕੀਤੀ ਹੈ। ਉਹਨਾਂ ਮੁਤਾਬਕ ਦੋਵਾਂ ਵਿਚਕਾਰ ਕੋਈ ਸਮਾਨਤਾ ਨਹੀਂ ਹੈ। ਇਸ ਕਦਮ ਦਾ ਅਮਰੀਕਾ ਦੇ ਹਿੰਦੂਆਂ ਨੇ ਸੁਆਗਤ ਕੀਤਾ ਹੈ, ਜਿਨ੍ਹਾਂ ਨੇ ਕੈਨੇਡਾ ਵਿੱਚ ਕੁਝ ਸਵਾਰਥੀ ਹਿੱਤਾਂ ਵੱਲੋਂ ਇਸ ਨੂੰ ਹਿੰਦੂਆਂ ਵਿਰੁੱਧ ਨਫ਼ਰਤ ਫੈਲਾਉਣ ਦੇ ਮੌਕੇ ਵਜੋਂ ਵਰਤਣ ਦੀਆਂ ਹਾਲ ਹੀ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕੀਤੀ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਭਾਰਤੀ ਮੂਲ ਦਾ ਕੈਨੇਡੀਅਨ ਟਰੱਕ ਡਰਾਈਵਰ 140 ਕਿਲੋ ਸ਼ੱਕੀ ਕੋਕੀਨ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ

ਕੈਨੇਡਾ ਦੇ ਸੰਸਦ ਮੈਂਬਰ ਚੰਦਰ ਆਰੀਆ ਨੇ ਕਿਹਾ ਕਿ ਵੱਖ-ਵੱਖ ਧਾਰਮਿਕ ਵਿਸ਼ਵਾਸਾਂ ਵਾਲੇ 10 ਲੱਖ ਤੋਂ ਵੱਧ ਕੈਨੇਡੀਅਨਾਂ ਅਤੇ ਖਾਸ ਤੌਰ 'ਤੇ ਕੈਨੇਡਾ ਦੇ ਹਿੰਦੂ ਹੋਣ ਦੇ ਨਾਤੇ, ਮੈਂ ਇਸ ਸਦਨ ਦੇ ਮੈਂਬਰਾਂ ਅਤੇ ਦੇਸ਼ ਦੇ ਸਾਰੇ ਲੋਕਾਂ ਨੂੰ ਸਵਾਸਤਿਕ, ਜੋ ਕਿ ਪਵਿੱਤਰ ਧਾਰਮਿਕ ਚਿੰਨ੍ਹ ਹੈ ਅਤੇ ਨਫਰਤ ਦੇ ਨਾਜ਼ੀ ਪ੍ਰਤੀਕ ਵਿਚਕਾਰ ਫਰਕ ਕਰਨ ਦੀ ਅਪੀਲ ਕਰਦਾ ਹਾਂ, ਜਿਸ ਨੂੰ ਜਰਮਨ ਵਿੱਚ 'ਹਕੇਨਕ੍ਰੇਜ਼' ਜਾਂ ਅੰਗਰੇਜ਼ੀ ਵਿੱਚ 'ਹੁੱਕਡ ਕਰਾਸ' ਕਿਹਾ ਜਾਂਦਾ ਹੈ। ਪਿਛਲੇ ਹਫ਼ਤੇ ਕੈਨੇਡਾ ਦੀ ਸੰਸਦ ਵਿਚ ਆਰੀਆ ਨੇ ਕਿਹਾ ਕਿ ਭਾਰਤ ਦੀ ਪ੍ਰਾਚੀਨ ਭਾਸ਼ਾ ਸੰਸਕ੍ਰਿਤ ਵਿਚ ਸਵਾਸਤਿਕ ਦਾ ਮਤਲਬ ਹੈ ਉਹ ਜੋ ਖੁਸ਼ਕਿਸਮਤੀ ਅਤੇ ਕਲਿਆਣ ਲਿਆਉਂਦਾ ਹੈ। ਉਹਨਾਂ ਨੇ ਕਿਹਾ ਕਿ ਹਿੰਦੂ ਧਰਮ ਦੇ ਇਸ ਪ੍ਰਾਚੀਨ ਅਤੇ ਸ਼ੁੱਭ ਪ੍ਰਤੀਕ ਦੀ ਵਰਤੋਂ ਅੱਜ ਵੀ ਸਾਡੇ ਹਿੰਦੂ ਮੰਦਰਾਂ ਵਿੱਚ, ਸਾਡੇ ਧਾਰਮਿਕ ਅਤੇ ਸੱਭਿਆਚਾਰਕ ਰੀਤੀ ਰਿਵਾਜਾਂ ਵਿੱਚ, ਸਾਡੇ ਘਰਾਂ ਦੇ ਪ੍ਰਵੇਸ਼ ਦੁਆਰਾਂ ਵਿੱਚ ਅਤੇ ਸਾਡੇ ਰੋਜ਼ਾਨਾ ਜੀਵਨ ਵਿੱਚ ਕੀਤਾ ਜਾਂਦੀ ਹੈ। ਕਿਰਪਾ ਕਰਕੇ ਨਫ਼ਰਤ ਦੇ ਨਾਜ਼ੀ ਪ੍ਰਤੀਕ ਨੂੰ ਸਵਾਸਤਿਕ ਕਹਿਣਾ ਬੰਦ ਕਰੋ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਸੰਸਦ 'ਚ H-1B ਵੀਜ਼ਾ ਪ੍ਰਣਾਲੀ 'ਚ ਸੁਧਾਰ ਲਈ ਬਿੱਲ ਪੇਸ਼, ਹੁਨਰਮੰਦਾਂ ਨੂੰ ਹੋਵੇਗਾ ਫਾਇਦਾ

ਆਰੀਆ ਨੇ ਕਿਹਾ ਕਿ ਅਸੀਂ ਨਫ਼ਰਤ ਦੇ ਨਾਜ਼ੀ ਪ੍ਰਤੀਕ 'ਹਕੇਨਕ੍ਰੇਜ਼' ਜਾਂ 'ਹੁੱਕਡ ਕਰਾਸ' 'ਤੇ ਪਾਬੰਦੀ ਦਾ ਸਮਰਥਨ ਕਰਦੇ ਹਾਂ ਪਰ ਇਸ ਨੂੰ ਸਵਾਸਤਿਕ ਕਹਿਣਾ ਕੈਨੇਡੀਅਨ ਹਿੰਦੂਆਂ ਦੇ ਧਾਰਮਿਕ ਅਧਿਕਾਰ ਅਤੇ ਰੋਜ਼ਾਨਾ ਜੀਵਨ ਵਿੱਚ ਸਾਡੇ ਪਵਿੱਤਰ ਚਿੰਨ੍ਹ ਸਵਾਸਤਿਕ ਦੀ ਵਰਤੋਂ ਕਰਨ ਦੀ ਆਜ਼ਾਦੀ ਤੋਂ ਸਾਨੂੰ ਵਾਂਝੇ ਕਰਨਾ ਹੈ। ਉੱਤਰੀ ਅਮਰੀਕਾ ਦੇ ਹਿੰਦੂਆਂ ਦੇ ਗਠਜੋੜ (ਕੋਹਨਾ) ਨੇ ਇਕ ਬਿਆਨ ਵਿਚ ਸਵਾਸਤਿਕ ਨੂੰ ਨਫ਼ਰਤ ਦੇ ਪ੍ਰਤੀਕ ਵਜੋਂ ਘੋਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਆਪਣੀਆਂ ਚਿੰਤਾਵਾਂ ਨੂੰ ਸਪੱਸ਼ਟ ਤੌਰ 'ਤੇ ਜ਼ਾਹਰ ਕਰਨ ਲਈ ਆਰੀਆ ਦੀ ਟਿੱਪਣੀ ਦਾ ਸਵਾਗਤ ਕੀਤਾ। ਹਾਲ ਹੀ ਦੇ ਦਿਨਾਂ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਭਾਰਤੀ ਮੂਲ ਦੇ ਨੇਤਾ ਜਗਮੀਤ ਸਿੰਘ ਨੇ ਸਵਾਸਤਿਕ ਨੂੰ ਲੈ ਕੇ ਇਤਰਾਜ਼ਯੋਗ ਬਿਆਨ ਦਿੱਤੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਰਾਸ਼ਟਰਪਤੀ ਜ਼ੇਲੇਂਸਕੀ ਦਾ ਵੱਡਾ ਬਿਆਨ, ਯੂਕ੍ਰੇਨੀਅਨ ਨਹੀਂ ਕਰਨਗੇ ਆਤਮ ਸਮਰਪਣ 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News