ਚੀਨ ''ਚ ਕੋਲੇ ਤੋਂ ਬਾਅਦ ਡੀਜ਼ਲ ਸੰਕਟ, ਤੇਲ ਲਈ ਪੂਰੇ-ਪੂਰੇ ਦਿਨ ਲਾਈਨ ''ਚ ਲੱਗੇ ਟਰੱਕ ਡਰਾਈਵਰ

Thursday, Oct 28, 2021 - 10:25 PM (IST)

ਬੀਜਿੰਗ-ਚੀਨ 'ਚ ਕੋਲਾ ਤੋਂ ਬਾਅਦ ਹੁਣ ਡੀਜ਼ਲ ਸੰਕਟ ਮੰਡਰਾ ਰਿਹਾ ਹੈ। ਲੋਕਾਂ ਨੂੰ ਡੀਜ਼ਲ ਭਰਵਾਉਣ ਲਈ ਪੂਰੇ-ਪੂਰੇ ਦਿਨ ਇੰਤਜ਼ਾਰ ਕਰਨਾ ਪੈ ਰਿਹਾ ਹੈ। ਚੀਨੀ ਸੋਸ਼ਲ ਮੀਡੀਆ ਸਾਈਟ ਵੀਬੋ 'ਤੇ ਇਕ ਪੋਸਟ ਕੀਤੀ ਗਈ ਹੈ ਜਿਸ 'ਚ ਕਿਹਾ ਗਿਆ ਹੈ ਕਿ ਕੁਝ ਟਰੱਕ ਡਰਾਈਵਰਾਂ ਨੂੰ ਈਂਧਨ ਭਰਨ ਲਈ ਪੂਰੇ-ਪੂਰੇ ਦਿਨ ਇੰਤਜ਼ਾਰ ਕਰਨਾ ਪੈ ਰਿਹਾ ਹੈ। ਚੀਨ ਇਸ ਸਮੇਂ ਵੱਡੇ ਪੱਧਰ 'ਤੇ ਬਿਜਲੀ ਦੀ ਕਮੀ ਨਾਲ ਜੂਝ ਰਿਹਾ ਹੈ। ਕੋਲਾ ਅਤੇ ਕੁਦਰਤੀ ਗੈਸ ਦੀ ਕਮੀ ਕਾਰਨ ਕਾਰਖਾਨਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਘਰਾਂ ਨੂੰ ਵੀ ਬਿਜਲੀ ਦੀ ਸਪਲਾਈ ਨਹੀਂ ਹੋ ਪਾ ਰਹੀ ਹੈ।

ਇਹ ਵੀ ਪੜ੍ਹੋ : ਅਮਰੀਕਾ ਨੇ ਚੀਨ 'ਤੇ 2,000 ਤੋਂ ਜ਼ਿਆਦਾ ਜਾਸੂਸੀ ਮਿਸ਼ਨ ਚਲਾਏ : PLA ਖੋਜਕਰਤਾ

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਡੀਜ਼ਲ ਦੀ ਇਹ ਸਮੱਸਿਆ ਪਹਿਲਾਂ ਤੋਂ ਚੱਲ ਰਹੀ ਗਲੋਬਲ ਸਪਲਾਈ-ਚੇਨ ਦੇ ਸੰਕਟ ਨੂੰ ਹੋਰ ਡੂੰਘਾ ਕਰੇਗੀ। ਇਕਾਨਾਮਿਸਟ ਇੰਟੈਲੀਜੈਂਸ ਯੂਨਿਟ 'ਚ ਚੀਨ ਦੇ ਨਿਰਦੇਸ਼ਕ ਮੈਟੀ ਬੈਂਕਿੰਕ ਨੇ ਕਿਹਾ ਕਿ ਮੌਜੂਦਾ ਡੀਜ਼ਲ ਦੀ ਕਮੀ ਲੰਬੀ ਦੂਰੀ ਦੇ ਆਵਾਜਾਈ ਕਾਰੋਬਾਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਜਿਸ 'ਚ ਚੀਨ ਦਾ ਨਿਰਯਾਤ ਸ਼ਾਮਲ ਹੋ ਸਕਦਾ ਹੈ। ਇਸ ਸੰਕਟ ਦਾ ਅਸਰ ਗਲੋਬਲ ਸਪਲਾਈ-ਚੇਨ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਕੋਵਿਡ-19 ਮਹਾਮਾਰੀ ਕਾਰਨ ਬੀਤੇ ਕੁਝ ਸਮੇਂ ਤੋਂ ਗਲੋਬਲ ਸਪਲਾਈ-ਚੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਪਰ ਅਰਥਵਿਵਸਥਾ ਦੇ ਫਿਰ ਤੋਂ ਖੁੱਲ੍ਹਣ ਦੇ ਨਾਲ ਮੰਗ 'ਚ ਜ਼ਬਰਦਸਤ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਫੇਸਬੁੱਕ, ਗੂਗਲ ਤੇ ਟਵਿੱਟਰ ਤੋਂ ਸਵਾਲ-ਜਬਾਲ ਕਰਨਗੇ ਬ੍ਰਿਟਿਸ਼ ਸੰਸਦ ਮੈਂਬਰ

ਹੁਬੇਈ ਸੂਬੇ ਦੇ ਸ਼ਿਨਿਆਜੁਆਂਗ ਸ਼ਹਿਰ ਦੇ ਇਕ ਟਰੱਕ ਡੀਲਰ ਨੇ ਇਕ ਚੀਨੀ ਬਿਜ਼ਨੈੱਸ ਨਿਊਜ਼ ਨੂੰ ਦੱਸਿਆ ਕਿ ਚੀਨ 'ਚ ਟਰੱਕਾਂ ਨੂੰ ਸਿਰਫ 100 ਲੀਟਰ ਈਂਧਨ ਭਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਜੋ ਉਨ੍ਹਾਂ ਦੀ ਸਮਰੱਥਾ ਦਾ ਲਗਭਗ 100 ਫੀਸਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ ਦੇ ਹੋਰ ਹਿੱਸਿਆਂ 'ਚ ਹੋਰ ਵੀ ਸਖਤ ਹੈ ਅਤੇ ਡਰਾਈਵਰਾਂ ਨੂੰ ਸਿਰਫ 25 ਲੀਟਰ ਈਂਧਨ ਖਰੀਦਣ ਦੀ ਇਜਾਜ਼ਤ ਹੈ।

ਇਹ ਵੀ ਪੜ੍ਹੋ : ਰੂਸ 'ਚ ਤੇਜ਼ੀ ਨਾਲ ਵਧ ਰਹੇ ਕੋਵਿਡ-19 ਦੇ ਮਾਮਲੇ, ਮਾਸਕੋ 'ਚ ਕੰਮਕਾਜ 'ਤੇ ਲੱਗੀ ਪਾਬੰਦੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News