ਭਾਰਤ-ਅਮਰੀਕਾ ਸਬੰਧਾਂ ਦਾ ਮਹੱਤਵਪੂਰਨ ਥੰਮ ਹੈ ਪ੍ਰਵਾਸੀ ਭਾਈਚਾਰਾ: ਤਰਨਜੀਤ ਸੰਧੂ
Thursday, Jan 27, 2022 - 10:54 AM (IST)
ਵਾਸ਼ਿੰਗਟਨ (ਭਾਸ਼ਾ)- ਭਾਰਤ ਸਰਕਾਰ ਵੱਲੋਂ ਤਿੰਨ ਉੱਘੇ ਭਾਰਤੀ-ਅਮਰੀਕੀਆਂ ਨੂੰ ਪਦਮ ਭੂਸ਼ਣ ਨਾਗਰਿਕ ਪੁਰਸਕਾਰ ਦੇਣ ਦੇ ਐਲਾਨ ਤੋਂ ਇਕ ਦਿਨ ਬਾਅਦ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ ਮੂਲ ਦੇ ਅਮਰੀਕੀ ਪ੍ਰਵਾਸੀਆਂ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਦੌਰਾਨ ਚੋਟੀ ਦੇ ਅਮਰੀਕੀ ਸੰਸਦ ਮੈਂਬਰਾਂ ਨੇ ਬੁੱਧਵਾਰ ਨੂੰ 73ਵੇਂਂ ਗਣਤੰਤਰ ਦਿਵਸ ਦੇ ਮੌਕੇ ’ਤੇ 130 ਕਰੋੜ ਭਾਰਤੀਆਂਂਅਤੇ ਦੁਨੀਆ ਭਰ ਵਿਚ ਫੈਲੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਵਧਾਈ ਦਿੱਤੀ। ਭਾਰਤ ਦੇ 73ਵੇਂ ਗਣਤੰਤਰ ਦਿਵਸ ਦੇ ਮੌਕੇ ’ਤੇ ਆਯੋਜਿਤ ਇਕ ਡਿਜੀਟਲ ਈਵੈਂਟ ਵਿਚ ਸੰਧੂ ਨੇ ਕਿਹਾ, ‘ਪ੍ਰਵਾਸੀ ਭਾਰਤੀ ਭਾਈਚਾਰਾ ਸਬੰਧਾਂ ਦਾ ਇਕ ਮਹੱਤਵਪੂਰਨ ਥੰਮ ਰਿਹਾ ਹੈ, ਜੋ ਵੱਖ-ਵੱਖ ਖੇਤਰਾਂ ਵਿਚ ਆਪਣੀਆਂ ਪ੍ਰਾਪਤੀਆਂ ਰਾਹੀਂ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹੋਏ ਭਾਰਤ ਦੀ ਵਿਕਾਸ ਯਾਤਰਾ ਵਿਚ ਯੋਗਦਾਨ ਦਿੰਦਾ ਹੈ।’
ਇਹ ਵੀ ਪੜ੍ਹੋ: ਹਥਿਆਰਾਂ ਦਾ 'ਘਰ' ਬਣਿਆ ਪਾਕਿਸਤਾਨ, ਪੀਜ਼ਾ ਵਾਂਗ ਹੋਮ ਡਿਲਿਵਰ ਕੀਤੀ ਜਾ ਰਹੀ ਹੈ AK-47
ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਸਮਾਰੋਹ ਵਿਚ ਸ਼ਾਮਲ ਹੋਏ ਹਜ਼ਾਰਾਂ ਭਾਰਤੀ-ਅਮਰੀਕੀਆਂ ਨੂੰ ਸੰਬੋਧਨ ਕਰਦਿਆਂ ਸੰਧੂ ਨੇ ਕਿਹਾ ਕਿ ਇਸ ਸਾਲ 3 ਪ੍ਰਸਿੱਧ ਪ੍ਰਵਾਸੀ ਮੈਂਬਰਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਵਿਚ ਭਾਰਤ ਦੇ ਪਕਵਾਨਾਂ ਨੂੰ ਹਰਮਨ ਪਿਆਰਾ ਬਣਾਉਣ ਵਾਲੀ ਮਧੂ ਜਾਫਰੀ ਅਤੇ ਤਕਨਾਲੋਜੀ ਦੇ ਖੇਤਰ ਵਿਚ ਅਗਵਾਈ ਕਰਨ ਵਾਲੇ ਸੱਤਿਆ ਨਡੇਲਾ ਅਤੇ ਸੁੰਦਰ ਪਿਚਾਈ ਸ਼ਾਮਲ ਹਨ। ਵਾਸ਼ਿੰਗਟਨ ਡੀਸੀ ਵਿਚ ਭਾਰਤੀ ਰਾਜਦੂਤ ਦੀ ਸਰਕਾਰੀ ਰਿਹਾਇਸ਼ ਇੰਡੀਆ ਹਾਊਸ ਦੇ ਲੌਨ ਤੋਂ ਸੰਧੂ ਨੇ ਕਿਹਾ, ‘ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਅਤੇ ਇਹ ਭਾਈਚਾਰੇ ਦੀ ਮਜ਼ਬੂਤੀ ਦਾ ਪ੍ਰਮਾਣ ਵੀ ਹੈ।’
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਪ੍ਰਤਿਭਾਸ਼ਾਲੀ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਅਮਰੀਕਾ ਲਿਆ ਰਿਹੈ ਨਵੀਂ ਵੀਜ਼ਾ ਤਜਵੀਜ਼
ਭਾਰਤੀ ਰਾਜਦੂਤ ਨੇ ਕਿਹਾ ਕਿ ਭਾਰਤ ਲਈ ਅਮਰੀਕਾ ਇਕ ਮੁੱਖ ਭਾਈਵਾਲ ਰਿਹਾ ਹੈ। ਸੰਧੂ ਨੇ ਕਿਹਾ, ‘ਜਿਵੇਂ ਕਿ ਪ੍ਰਧਾਨ ਮੰਤਰੀ (ਨਰਿੰਦਰ) ਮੋਦੀ ਨੇ ਪਿਛਲੇ ਸਾਲ ਰਾਸ਼ਟਰਪਤੀ (ਜੋਅ) ਬਾਈਡੇਨ ਨਾਲ ਦੁਵੱਲੇ ਸ਼ਿਖ਼ਰ ਸੰਮੇਲਨ ਵਿਚ ਜ਼ਿਕਰ ਕੀਤਾ ਸੀ ਕਿ ਅਸੀਂ ਪਰੰਪਰਾ, ਪ੍ਰਤਿਭਾ, ਤਕਨਾਲੋਜੀ, ਵਪਾਰ ਅਤੇ ਟਰੱਸਟੀਸ਼ਿਪ ਵੱਲੋਂ ਸੰਚਾਲਿਤ ਭਾਰਤ-ਅਮਰੀਕਾ ਰਣਨੀਤਕ ਸਾਂਝੇਦਾਰੀ ਵਿਚ ਇਕ ਪਰਿਵਰਤਨਸ਼ੀਲ ਦੌਰ ਵਿਚੋਂ ਲੰਘ ਰਹੇ ਹਾਂ। ਅਸੀਂ ਸਾਰੇ ਇਸ ਰਿਸ਼ਤੇ ਦੀ ਪੂਰੀ ਸੰਭਾਵਨਾ ਨੂੰ ਸਾਕਾਰ ਕਰਨ ਲਈ ਕੰਮ ਕਰ ਰਹੇ ਹਾਂ।’
ਇਹ ਵੀ ਪੜ੍ਹੋ: ਪਾਕਿ: ਕਤਲ ਦੇ ਦੋਸ਼ੀ ਨੇ ਜੇਲ੍ਹ 'ਚੋਂ ਪ੍ਰੀਖਿਆ ’ਚ ਕੀਤਾ ਟਾਪ, ਇਨਾਮ ਵਜੋਂ ਮਿਲਿਆ ਇਹ ਮੌਕਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।