ਬ੍ਰਿਟੇਨ 'ਚ ਕੀਮਤਾਂ ਵਧਣ ਦੇ ਬਾਵਜੂਦ ਲੋਕ ਕਰ ਰਹੇ ਨੇ ਮਹਿੰਗੇ ਕੰਡੋਮ ਦਾ ਇਸਤੇਮਾਲ

11/02/2023 4:32:38 PM

ਲੰਡਨ - ਬ੍ਰਿਟੇਨ ਦੇ ਲੋਕ ਔਖੇ ਆਰਥਿਕ ਦੌਰ 'ਚ ਵੀ ਆਪਣੀ ਸਿਹਤ ਅਤੇ ਐਸ਼ੋ-ਆਰਾਮ ਦੀ ਜ਼ਿੰਦਗੀ ਨਾਲ ਸਮਝੌਤਾ ਕਰਨ ਤੋਂ ਝਿਜਕਦੇ ਹਨ। ਇਹੀ ਕਾਰਨ ਹੈ ਕਿ ਰਹਿਣ-ਸਹਿਣ ਦੀਆਂ ਲਾਗਤਾਂ ਅਤੇ ਵਧਦੀਆਂ ਕੀਮਤਾਂ ਦੇ ਬਾਵਜੂਦ ਬ੍ਰਿਟੇਨ ਅੱਜ ਵੀ ਡਿਊਰੈਕਸ ਕੰਡੋਮ ਦਾ ਇਸਤੇਮਾਲ ਕਰਨ ਲਈ ਪੈਸਾ ਖ਼ਰਚ ਕਰ ਰਿਹਾ ਹੈ। ਇਸ ਸਬੰਧ ਵਿੱਚ Durex ਕੰਪਨੀ ਦੇ ਬੌਸ ਦਾ ਕਹਿਣਾ ਹੈ ਕਿ ਭਾਵੇਂ ਲੋਕ ਮੁਸ਼ਕਲ ਆਰਥਿਕ ਸਥਿਤੀਆਂ ਦਾ ਸਾਹਮਣਾ ਕਰ ਰਹੇ ਹਨ ਪਰ ਸਰੀਰਕ ਸਬੰਧ ਬਣਾਉਣ ਲਈ ਮਹਿੰਗੇ ਅਤੇ ਵਧੀਆ ਕੰਡੋਮ ਦਾ ਇਸਤੇਮਾਲ ਕਰਦੇ ਹਨ। ਉਹ ਸਸਤੇ ਕੰਡੋਮ ਦੀ ਵਰਤੋਂ ਕਰਨ ਦਾ ਜੋਖਮ ਲੈਣ ਲਈ ਕਿਸੇ ਕੀਮਤ 'ਤੇ ਤਿਆਰ ਨਹੀਂ ਹਨ। 

ਇਹ ਵੀ ਪੜ੍ਹੋ - ਜੇਕਰ ਤੁਹਾਡੇ ਕੋਲ ਪਏ ਹਨ 2000 ਦੇ ਨੋਟ ਤਾਂ ਜਾਣੋ ਬੈਂਕ ਖਾਤੇ 'ਚ ਜਮਾਂ ਕਰਵਾਉਣ ਦਾ ਆਸਾਨ ਤਰੀਕਾ

ਇਸ ਦੇ ਬਾਰੇ ਖਪਤਕਾਰ ਵਸਤੂਆਂ ਦੀ ਦਿੱਗਜ ਰੇਕਟ ਨੇ ਕਿਹਾ ਕਿ 12 ਦੇ ਪੈਕ ਦੀ ਕੀਮਤ ਵਿੱਚ ਹਾਲ ਹੀ ਵਿੱਚ ਵਾਧੇ ਦੇ ਬਾਵਜੂਦ, ਪ੍ਰੇਮੀ ਅਜੇ ਵੀ ਪ੍ਰੀਮੀਅਮ ਕੀਮਤ ਦਾ ਭੁਗਤਾਨ ਕਰਨ ਲਈ ਤਿਆਰ ਹਨ। ਦ ਸਨ ਵਲੋਂ ਦਿੱਤੀ ਗਈ ਇਕ ਰਿਪੋਰਟ ਅਨੁਸਾਰ "ਥਿਨ ਫੀਲ ਐਕਸਟਰਾ" ਡਯੂਰੇਕਸ ਕੰਡੋਮ ਦੇ ਇੱਕ ਪੈਕ ਦੀ ਕੀਮਤ ਪਿਛਲੇ ਸਾਲ ਵਿੱਚ 40 ਫ਼ੀਸਦੀ ਵਧੀ ਹੈ - £9.99 ਤੋਂ £13.99 ਤੱਕ। 

ਇਹ ਵੀ ਪੜ੍ਹੋ - ਸੰਕਟ 'ਚ ਜੈੱਟ ਏਅਰਵੇਜ਼ ਦੇ ਮਾਲਕ ਨਰੇਸ਼ ਗੋਇਲ, 538 ਕਰੋੜ ਦੀ ਜਾਇਦਾਦ ਜ਼ਬਤ, ਜਾਣੋ ਪੂਰਾ ਮਾਮਲਾ

ਰੇਕਿਟ ਨੇ ਕਿਹਾ ਕਿ ਇਸਦੇ ਸਿਹਤ ਵਿਭਾਗ, ਜਿਸ ਵਿੱਚ ਡਯੂਰੇਕਸ ਅਤੇ ਇਸਦਾ ਡੈਟੋਲ ਸਫਾਈ ਬ੍ਰਾਂਡ ਸ਼ਾਮਲ ਹੈ, ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਕੀਮਤਾਂ ਵਿੱਚ ਪੰਜ ਫ਼ੀਸਦੀ ਦਾ ਵਾਧਾ ਕੀਤਾ ਹੈ ਪਰ ਉਸਨੇ ਕਿਹਾ ਕਿ ਵਿਕਰੀ ਵਾਲੀਅਮ ਅਜੇ ਵੀ ਥੋੜ੍ਹਾ ਵੱਧ ਰਿਹਾ ਹੈ। ਚੀਫ ਐਗਜ਼ੀਕਿਊਟਿਵ ਕ੍ਰਿਸ ਲਿਚਟ ਨੇ ਕਿਹਾ ਕਿ Durex ਅਜੇ ਵੀ ਚੰਗੀ ਵਾਧਾ ਦੇਖ ਰਿਹਾ ਹੈ ਅਤੇ ਖਰੀਦਦਾਰ ਸਸਤੇ ਬ੍ਰਾਂਡਾਂ ਵੱਲ ਜਾਣ ਲਈ ਘੱਟ ਝੁਕਾਅ ਰੱਖਦੇ ਹਨ। 

ਇਹ ਵੀ ਪੜ੍ਹੋ - ਕਰਵਾਚੌਥ ਦੇ ਤਿਉਹਾਰ ਤੋਂ ਪਹਿਲਾਂ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੀ ਕੀਮਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News