ਸਖ਼ਤੀ ਦੇ ਬਾਵਜੂਦ ਅਮਰੀਕਾ ਨੇ ਜਾਰੀ ਕੀਤੇ ਸਭ ਤੋਂ ਜ਼ਿਆਦਾ H-1B ਵੀਜ਼ੇ

10/14/2019 7:38:32 PM

ਵਾਸ਼ਿੰਗਟਨ (ਏਜੰਸੀ)- ਅਮਰੀਕਾ ਨੇ ਇਸ ਸਾਲ ਸਖ਼ਤ ਜਾਂਚ ਤੋਂ ਬਾਅਦ ਵੀ ਸਭ ਤੋਂ ਜ਼ਿਆਦਾ ਐਚ-1ਬੀ ਵੀਜ਼ਾ ਜਾਰੀ ਕੀਤੇ ਹਨ। ਇਸ ਤੋਂ ਸਾਬਿਤ ਹੁੰਦਾ ਹੈ ਕਿ ਇਸ ਵੀਜ਼ੇ ਲਈ ਅਜੇ ਵੀ ਕਾਫੀ ਮੰਗ ਬਣੀ ਹੋਈ ਹੈ। ਇਕ ਨਿਊਜ਼ ਵੈਬਸਾਈਟ ਮੁਤਾਬਕ ਅਮਰੀਕੀ ਸਰਕਾਰ ਦੇ ਇਸ ਕਦਮ ਨਾਲ ਭਾਰਤੀਆਂ ਨੂੰ ਕਾਫੀ ਰਾਹਤ ਮਿਲੀ ਹੈ ਕਿਉਂਕਿ ਜ਼ਿਆਦਾਤਰ ਭਾਰਤੀ ਇਸੇ ਵੀਜ਼ੇ ਲਈ ਅਪਲਾਈ ਕਰਦੇ ਹਨ।
2015 ਦੇ ਮੁਕਾਬਲੇ ਇੰਨੀਆਂ ਅਰਜ਼ੀਆਂ ਹੋਈਆਂ ਆਈਆਂ
2015 ਵਿਚ ਜਿੱਥੇ 2.88 ਲੱਖ ਵੀਜ਼ਾ ਅਰਜ਼ੀਆਂ ਅਮਰੀਕੀ ਇਮੀਗ੍ਰੇਸ਼ਨ ਵਿਭਾਗ (ਯੂ.ਐਸ.ਸੀ.ਆਈ.ਐਸ.) ਨੇ ਕਬੂਲ ਕੀਤੀਆਂ ਸਨ, ਉਥੇ ਹੀ 2019 ਵਿਚ ਇਨ੍ਹਾਂ ਦੀ ਗਿਣਤੀ ਵਧ ਕੇ 3.89 ਲੱਖ ਹੋ ਗਈ ਹੈ। ਇਨ੍ਹਾਂ ਤਿੰਨ ਸਾਲਾਂ ਦੌਰਾਨ ਇਸ ਵਿਚ 84.5 ਫੀਸਦੀ ਦਾ ਵਾਧਾ ਹੋਇਆ ਹੈ।
ਅਕਤੂਬਰ ਤੋਂ ਸਤੰਬਰ ਦਾ ਡਾਟਾ ਹੋਇਆ ਰਿਲੀਜ਼
ਅਮਰੀਕੀ ਇਮੀਗ੍ਰੇਸ਼ਨ ਵਿਭਾਗ ਨੇ ਦੇਸ਼ਾਂ ਦੇ ਆਧਾਰ 'ਤੇ ਡਾਟਾ ਰਿਲੀਜ਼ ਨਹੀਂ ਕੀਤਾ ਪਰ ਪਿਛਲੇ ਕੁਝ ਸਾਲਾਂ ਤੋਂ ਸਿਰਫ 70 ਫੀਸਦੀ ਐਚ-1ਬੀ ਵੀਜ਼ਾ ਸਿਰਫ ਭਾਰਤੀਆਂ ਨੂੰ ਹੀ ਦਿੱਤਾ ਗਿਆ ਹੈ। ਜੇਕਰ ਕਿਸੇ ਵਿਅਕਤੀ ਕੋਲ ਕਿਸੇ ਨੌਕਰੀ ਲਈ ਘੱਟੋ-ਘੱਟ ਗ੍ਰੈਜੂਏਸ਼ਨ ਦੀ ਡਿਗਰੀ ਹੈ ਅਤੇ ਉਸ ਨੂੰ ਕੰਪਨੀ ਵਲੋਂ ਐਚ-1ਬੀ ਵੀਜ਼ੇ ਲਈ ਸਪਾਂਸਰਸ਼ਿਪ ਮਿਲ ਰਹੀ ਹੈ ਤਾਂ ਫਿਰ ਉਸ ਦੀ ਵੀਜ਼ਾ ਅਰਜ਼ੀ ਨੂੰ ਕਬੂਲ ਕਰ ਲਿਆ ਜਾਵੇਗਾ।
40.2 ਫੀਸਦੀ ਅਰਜ਼ੀਆਂ ਲਈ ਇਮੀਗ੍ਰੇਸ਼ਨ ਵਿਭਾਗ ਨੇ ਕੰਪਨੀਆਂ ਤੋਂ ਦਸਤਾਵੇਜ਼ ਮੰਗਾ ਕੇ ਉਨ੍ਹਾਂ ਦਾ ਪ੍ਰੀਖਣ ਕੀਤਾ। ਅਰਜ਼ੀਆਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੋਣ ਮਗਰੋਂ ਹੀ ਇਹ ਵੀਜ਼ਾ ਬਿਨੈਕਾਰਾਂ ਨੂੰ ਜਾਰੀ ਕੀਤਾ ਗਿਆ। 1.84 ਲੱਖ ਅਰਜ਼ੀਆਂ ਵਿਚੋਂ ਸਿਰਫ 1.20 ਲੱਖ ਅਰਜ਼ੀਆਂ ਨੂੰ ਸਵੀਕਾਰ ਕੀਤਾ। ਇਮੀਗ੍ਰੇਸ਼ਨ ਵਿਭਾਗ ਹੁਣ ਸਿਰਫ ਅਜਿਹੇ ਲੋਕਾਂ ਨੂੰ ਵੀਜ਼ਾ ਜਾਰੀ ਕਰੇਗਾ, ਜਿਨ੍ਹਾਂ ਕੋਲ ਸਬੰਧਿਤ ਨੌਕਰੀ ਲਈ ਹੋਰ ਯੋਗਤਾ ਹੈ।


Sunny Mehra

Content Editor

Related News