ਬ੍ਰਿਟੇਨ ’ਚ ਮਹਾਰਾਜਾ ਚਾਰਲਸ-III ਦੀ ਤਸਵੀਰ ਵਾਲੇ ਬੈਂਕ ਨੋਟਾਂ ਦਾ ਡਿਜ਼ਾਈਨ ਲੋਕ ਅਰਪਣ
Wednesday, Dec 21, 2022 - 09:37 AM (IST)

ਲੰਡਨ (ਭਾਸ਼ਾ)- ਬੈਂਕ ਆਫ ਇੰਗਲੈਂਡ ਨੇ ਮੰਗਲਵਾਰ ਨੂੰ ਬ੍ਰਿਟੇਨ ਦੇ ਮਹਾਰਾਜਾ ਚਾਰਲਸ-III ਦੀ ਤਸਵੀਰ ਵਾਲੇ ਬੈਂਕ ਨੋਟਾਂ ਦੇ ਪਹਿਲੇ ਸੈੱਟ ਦੇ ਡਿਜ਼ਾਈਨ ਨੂੰ ਲੋਕ ਅਰਪਣ ਕੀਤਾ। ਮਹਾਰਾਜਾ ਚਾਰਲਸ-III (74) ਦੀ ਤਸਵੀਰ 5,10, 20 ਅਤੇ 50 ਪੌਂਡ ਮੁੱਲ ਵਰਗ ਦੇ ਸਾਰੇ ਚਾਰ ਪਾਲੀਮੇਰ (ਪਲਾਸਟਿਕ) ਬੈਂਕ ਨੋਟਾਂ ਦੇ ਮੌਜੂਦਾ ਡਿਜ਼ਾਈਨ ’ਚ ਦਿਖਾਈ ਦੇਵੇਗੀ। ਬੈਂਕ ਨੋਟਾਂ ਦੇ ਮੌਜੂਦਾ ਡਿਜ਼ਾਈਨ ਵਿਚ ਕੋਈ ਹੋਰ ਤਬਦੀਲੀ ਨਹੀਂ ਹੋਵੇਗੀ, ਜਿਸ ਵਿਚ ਉਨ੍ਹਾਂ ਦੀ ਸਵ. ਮਾਂ ਮਹਾਰਾਣੀ ਐਲਿਜ਼ਾਬੇਥ-II ਦੀ ਤਸਵੀਰ ਹੈ।
ਇਹ ਵੀ ਪੜ੍ਹੋ: ਨੇਪਾਲ ਨੇ ਰਾਮਦੇਵ ਦੀ ਦਿਵਿਆ ਫਾਰਮੇਸੀ ਸਮੇਤ 16 ਭਾਰਤੀ ਫਾਰਮਾਸਿਊਟੀਕਲ ਕੰਪਨੀਆਂ ਨੂੰ ਕੀਤਾ ਬਲੈਕਲਿਸਟ
ਮਹਾਰਾਜਾ ਚਾਰਲਸ-III ਦੀ ਤਸਵੀਰ ਵਾਲੇ ਨਵੇਂ ਨੋਟਾਂ ਦੇ 2024 ਦੇ ਮੱਧ ਤੱਕ ਮਾਰਕੀਟ ਵਿਚ ਆਉਣ ਦੀ ਉਮੀਦ ਹੈ ਅਤੇ ਮਹਾਰਾਣੀ ਦੀ ਤਸਵੀਰ ਵਾਲੇ ਮੌਜੂਦਾ ਨੋਟ ਸਮਾਨਾਂਤਰ ਰੂਪ ਨਾਲ ਨਿਯਮਿਤ ਉਪਯੋਗ ਵਿਚ ਰਹਿਣਗੇ। ਬੈਂਕ ਆਫ ਇੰਗਲੈਂਡ ਦੇ ਗਵਰਨਰ ਐਂਡਰਿਊ ਬੇਲੀ ਨੇ ਕਿਹਾ, “ਮੈਨੂੰ ਬਹੁਤ ਮਾਣ ਹੈ ਕਿ ਬੈਂਕ ਸਾਡੇ ਨਵੇਂ ਬੈਂਕ ਨੋਟ ਦਾ ਡਿਜ਼ਾਈਨ ਜਾਰੀ ਕਰ ਰਿਹਾ ਹੈ, ਜਿਸ ਵਿੱਚ ਕਿੰਗ ਚਾਰਲਸ III ਦੀ ਤਸਵੀਰ ਹੋਵੇਗੀ।' ਉਨ੍ਹਾਂ ਕਿਹਾ, "ਇਹ ਬਹੁਤ ਮਹੱਤਵਪੂਰਨ ਪਲ ਹੈ, ਕਿਉਂਕਿ ਮਹਾਰਾਜਾ ਸਾਡੇ ਬੈਂਕ ਨੋਟਾਂ 'ਤੇ ਦਿਖਾਈ ਦੇਣ ਵਾਲੇ ਦੂਜੇ ਸਮਰਾਟ ਹਨ। ਸਾਲ 2024 'ਚ ਸਰਕੁਲੇਸ਼ਨ 'ਚ ਆਉਂਦੇ ਹੀ ਲੋਕ ਇਨ੍ਹਾਂ ਨਵੇਂ ਨੋਟਾਂ ਦੀ ਵਰਤੋਂ ਕਰ ਸਕਣਗੇ।'
ਇਹ ਵੀ ਪੜ੍ਹੋ: ਕੈਨੇਡਾ 'ਚ ਫਰੀਦਕੋਟ ਦੇ ਗੱਭਰੂ ਨਾਲ ਵਾਪਰਿਆ ਭਾਣਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।