ਡੇਨਵਰ ’ਚ ਭਿਆਨਕ ਬਰਫੀਲੇ ਤੂਫ਼ਾਨ ਕਾਰਨ 2,000 ਉਡਾਣਾਂ ਰੱਦ, ਸੜਕਾਂ ਬੰਦ ਹੋਣ ਖ਼ਦਸ਼ਾ
Sunday, Mar 14, 2021 - 10:38 AM (IST)
ਡੇਨਵਰ (ਭਾਸ਼ਾ) : ਅਮਰੀਕਾ ਦੇ ਕੋਲੋਰਾਡੋ ਸੂਬੇ ਦੀ ਰਾਜਧਾਨੀ ਡੇਨਵਰ ਵਿਚ ਭਿਆਨਕ ਬਰਫ਼ੀਲੇ ਤੂਫਾਨ ਕਾਰਨ 2 ਹਜ਼ਾਰ ਤੋਂ ਜ਼ਿਆਦਾ ਉਡਾਣਾਂ ਨੂੰ ਰੱਦ ਕੀਤਾ ਗਿਆ ਹੈ। ਰਾਸ਼ਟਰੀ ਮੌਸਮ ਸੇਵਾ ਨੇ ਸ਼ੀਤ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਅਤੇ ਕਿਹਾ ਕਿ ਸ਼ਨੀਵਾਰ ਦੁਪਹਿਰ ਤੋਂ ਸ਼ਨੀਵਾਰ ਰਾਤ ਤੱਕ ਡੇਨਵਰ ਵਿਚ 18 ਤੋਂ 24 ਇੰਝ ਬਰਫਬਾਰੀ ਹੋਣ ਅਤੇ ਚੱਟਾਨਾਂ ਡਿੱਗਣ ਦਾ ਖ਼ਦਸ਼ਾ ਹੈ।
ਇਹ ਵੀ ਪੜ੍ਹੋ: ਬੀਮੇ ਦੇ ਪੈਸਿਆਂ ਲਈ ਪਿਤਾ ਨੇ ਕੀਤਾ 2 ਪੁੱਤਰਾਂ ਦਾ ਕਤਲ, ਮਿਲੀ 212 ਸਾਲ ਦੀ ਸਜ਼ਾ
ਇਸ ਦੇ ਇਲਾਵਾ ‘ਫਰੰਟ ਰੇਂਜ’ ਤਲਹਟੀ ਦੇ ਕੁੱਝ ਇਲਾਕਿਆਂ ਵਿਚ 30 ਇੰਚ ਤੱਕ ਬਰਫਬਾਰੀ ਹੋਣ ਦਾ ਖ਼ਦਸ਼ਾ ਹੈ। ਕੋਲੋਰਾਡੋ ਆਵਾਜਾਈ ਵਿਭਾਗ ਨੇ ਵੀ ਸੜਕਾਂ ਦੇ ਬੰਦ ਹੋਣ ਦਾ ਖ਼ਦਸ਼ਾ ਜਤਾਉਂਦੇ ਹੋਏ ਲੋਕਾਂ ਤੋਂ ਬਹੁਤ ਜ਼ਰੂਰੀ ਹੋਣ ’ਤੇ ਯਾਤਰਾ ਕਰਨ ਨੂੰ ਕਿਹਾ ਹੈ। ਡੇਨਵਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬੁਲਾਰੇ ਏਮਿਲੀ ਵਿਲੀਅਮਸ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਹਵਾਈ ਅੱਡੇ ’ਤੇ ਜ਼ਿਆਦਾ ਭੀੜ ਰਹੀ ਪਰ ਦਿਨਵਿਚ ਕਰੀਬ 750 ਉਡਾਣਾਂ ਰੱਦ ਕੀਤੀਆਂ ਗਈਆਂ ਅਤੇ ਐਤਵਾਰ ਲਈ ਵੀ ਕਰੀਬ 1300 ਉਡਾਣਾਂ ਰੱਦ ਕੀਤੀਆਂ ਗਈਆਂ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।