ਵ੍ਰਿੰਦਾਵਨ ਜਾ ਰਹੀ HRTC ਦੀ ਬੱਸ 'ਤੇ ਪੰਜਾਬ 'ਚ ਹਮਲਾ, ਪਿਆ ਚੀਕ-ਚਿਹਾੜਾ
Thursday, May 29, 2025 - 03:48 PM (IST)

ਹਿਮਾਚਲ/ਰੋਪੜ- ਹਿਮਾਚਲ ਪਥ ਪਰਿਵਾਹਨ ਨਿਗਮ (HRTC) ਨੇ ਹਾਲ ਹੀ ਵਿੱਚ ਇਕ ਨਵੀਂ ਬੱਸ ਸੇਵਾ 'ਹਿਮਧਾਰਾ' ਸ਼ੁਰੂ ਕੀਤੀ ਹੈ। ਇਹ ਬੱਸ ਸ਼੍ਰੀ ਚਾਮੁੰਡਾ ਨੰਦੀਕੇਸ਼ਵਰ ਧਾਮ ਤੋਂ ਉੱਤਰ ਪ੍ਰਦੇਸ਼ ਦੇ ਵ੍ਰਿੰਦਾਵਨ ਧਾਮ ਤੱਕ ਚੱਲਦੀ ਹੈ। ਇਹ ਬੱਸ ਸੇਵਾ ਬੁੱਧਵਾਰ ਨੂੰ ਹੀ ਸ਼ੁਰੂ ਕੀਤੀ ਗਈ ਸੀ ਪਰ ਪਹਿਲੇ ਹੀ ਦਿਨ ਇਸ ਨੂੰ ਇਕ ਅਣਸੁਖਾਵੀਂ ਘਟਨਾ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: MLA ਰਮਨ ਅਰੋੜਾ ਭ੍ਰਿਸ਼ਟਾਚਾਰ ਕੇਸ 'ਚ ਕਾਂਗਰਸੀਆਂ ਦੀ ਐਂਟਰੀ, ਵਿਜੀਲੈਂਸ ਦੇ ਘੇਰੇ 'ਚ ਕਾਂਗਰਸੀ ਕੌਂਸਲਰ
ਜਾਣਕਾਰੀ ਅਨੁਸਾਰ ਜਦੋਂ ਇਹ ਹਿਮਧਾਰਾ ਬੱਸ ਪੰਜਾਬ ਦੇ ਰੋਪੜ ਤੋਂ ਲੰਘ ਰਹੀ ਸੀ ਤਾਂ ਤਿੰਨ ਬਾਈਕ ਸਵਾਰਾਂ ਨੇ ਚੱਲਦੀ ਬੱਸ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਬੱਸ 'ਤੇ ਪੱਥਰ ਸੁੱਟੇ, ਜਿਸ ਨਾਲ ਉਸ ਦਾ ਅਗਲਾ ਸ਼ੀਸ਼ਾ ਟੁੱਟ ਗਿਆ। ਖ਼ੁਸ਼ਕਿਸਮਤੀ ਨਾਲ ਇਸ ਹਮਲੇ ਵਿੱਚ ਕੋਈ ਯਾਤਰੀ ਜ਼ਖ਼ਮੀ ਨਹੀਂ ਹੋਇਆ। ਨਗਰੋਟਾ ਬਾਗਵਾਨ ਦੇ ਆਰ. ਐੱਮ. ਰਾਜੇਂਦਰ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਕਾਰੋਬਾਰੀ ਨਿਤਿਨ ਕੋਹਲੀ 'ਆਪ' 'ਚ ਸ਼ਾਮਲ, ਮਿਲੀ ਵੱਡੀ ਜ਼ਿੰਮੇਵਾਰੀ (ਵੀਡੀਓ)
ਦੱਸਿਆ ਗਿਆ ਹੈ ਕਿ ਬੱਸ ਵਿਚ ਪਹਿਲੇ ਦਿਨ ਕੁੱਲ੍ਹ 10 ਸ਼ਰਧਾਲੂ ਬੱਸ ਵਿੱਚ ਕਾਂਗੜਾ ਤੋਂ ਵ੍ਰਿੰਦਾਵਨ ਲਈ ਰਵਾਨਾ ਹੋਏ। ਸੈਰ-ਸਪਾਟਾ ਨਿਗਮ ਦੇ ਚੇਅਰਮੈਨ ਆਰ. ਐੱਸ. ਬਾਲੀ ਨੇ ਸ਼੍ਰੀ ਚਾਮੁੰਡਾ ਨੰਦੀਕੇਸ਼ਵਰ ਧਾਮ ਵਿਖੇ ਪ੍ਰਾਰਥਨਾ ਕਰਨ ਤੋਂ ਬਾਅਦ ਨਗਰੋਟਾ ਬਾਗਵਾਨ ਤੋਂ ਇਸ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਬੱਸ ਚਾਮੁੰਡਾ ਤੋਂ ਦੁਪਹਿਰ 3:20 ਵਜੇ ਚੱਲੀ, ਸ਼ਾਮ 3:50 ਵਜੇ ਨਗਰੋਟਾ ਬੱਸ ਸਟੈਂਡ ਅਤੇ ਸ਼ਾਮ 4:40 ਵਜੇ ਕਾਂਗੜਾ ਬੱਸ ਸਟੈਂਡ ਪਹੁੰਚੀ। ਫਿਰ ਬੱਸ ਚੰਡੀਗੜ੍ਹ ਹੁੰਦੇ ਹੋਏ ਵ੍ਰਿੰਦਾਵਨ ਲਈ ਰਵਾਨਾ ਹੋਈ ਪਰ ਪੰਜਾਬ ਵਿੱਚ ਹਮਲਾ ਹੋ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਮੁੜ ਆਵੇਗਾ ਤੂਫ਼ਾਨ ਤੇ ਭਾਰੀ ਮੀਂਹ! 1 ਜੂਨ ਤੱਕ ਇਹ ਜ਼ਿਲ੍ਹੇ ਰਹਿਣ Alert
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e