ਪੰਜਾਬ 'ਚ ਖ਼ੌਫ਼ਨਾਕ ਘਟਨਾ! ਭਤੀਜੇ ਨੇ ਚਾਚੇ 'ਤੇ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ, ਮੰਜ਼ਰ ਵੇਖ ਸਹਿਮੇ ਲੋਕ

Friday, May 30, 2025 - 03:57 PM (IST)

ਪੰਜਾਬ 'ਚ ਖ਼ੌਫ਼ਨਾਕ ਘਟਨਾ! ਭਤੀਜੇ ਨੇ ਚਾਚੇ 'ਤੇ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ, ਮੰਜ਼ਰ ਵੇਖ ਸਹਿਮੇ ਲੋਕ

ਚੱਬੇਵਾਲ (ਗੁਰਮੀਤ)-ਥਾਣਾ ਚੱਬੇਵਾਲ ਦੇ ਪਿੰਡ ਬੋਹਣ ਵਿਖੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ ਨੌਜਵਾਨ ਵੱਲੋਂ ਆਪਣੇ ਹੀ ਚਾਚੇ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ ਗਈਆਂ, ਜਿਸ ਦੌਰਾਨ ਉਸ ਦੇ ਚਾਚੇ ਨੇ ਦੌੜ ਕੇ ਆਪਣੀ ਜਾਨ ਬਚਾਈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਚੱਬੇਵਾਲ ਦੀ ਪੁਲਸ ਨੂੰ ਸੁਖਵੰਤ ਸਿੰਘ ਪੁੱਤਰ ਸਾਧੂ ਸਿੰਘ ਨਿਵਾਸੀ ਬੋਹਣ ਥਾਣਾ ਚੱਬੇਵਾਲ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ ਉਹ ਆਪਣੀ ਕਾਰ ਨੰਬਰ ਪੀ. ਵੀ. 07 ਏ. ਐੱਮ. 6515 ਵਿਚ ਸਵਾਰ ਹੋ ਕੇ ਸੜਕ ਕਿਨਾਰੇ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ: ਗੜ੍ਹਸ਼ੰਕਰ ਦੇ ਨੌਜਵਾਨ ਨੇ ਕੈਨੇਡਾ 'ਚ ਕਰਵਾਈ ਬੱਲੇ-ਬੱਲੇ, ਲੈਫਟੀਨੈਂਟ ਬਣ ਪੰਜਾਬ ਦਾ ਨਾਂ ਕੀਤਾ ਰੌਸ਼ਨ

ਇਸ ਦੌਰਾਨ ਉਸ ਦਾ ਭਤੀਜਾ ਗੁਰਪ੍ਰੀਤ ਸਿੰਘ ਪੁੱਤਰ ਬਾਬਾ ਸਿੰਘ ਪਹਿਲਾਂ ਹੀ ਆਪਣੇ ਸਾਲੇ ਅਵਿਨਾਸ਼ ਨਿਵਾਸੀ ਡਰੋਲੀ ਖ਼ੁਰਦ ਨਾਲ ਉੱਥੇ ਮੌਜੂਦ ਸੀ। ਗੁਰਪ੍ਰੀਤ ਸਿੰਘ ਨੇ ਉਸ ਉੱਤੇ ਆਪਣੇ ਰਿਵਾਲਵਰ ਨਾਲ ਗੋਲ਼ੀਆਂ ਚਲਾ ਦਿੱਤੀਆਂ। ਗੋਲ਼ੀਆਂ ਚੱਲਦੇ ਸਾਰ ਹੀ ਸੁਖਵੰਤ ਸਿੰਘ ਨੇ ਆਪਣੀ ਕਾਰ ਛੱਡ ਕੇ ਦੌੜ ਕੇ ਜਾਨ ਬਚਾਈ। ਹਮਲਾਵਰ ਗੁਰਪ੍ਰੀਤ ਸਿੰਘ ਨੇ ਆਪਣੇ ਚਾਚੇ ਦੇ ਪਿੱਛੇ ਵੀ ਫਾਇਰਿੰਗ ਕੀਤੀ ਪਰ ਉਸ ਦਾ ਬਚਾਅ ਹੋ ਗਿਆ।

ਇਹ ਵੀ ਪੜ੍ਹੋ: ਭਲਕੇ ਵੱਜਣਗੇ ਪੰਜਾਬ 'ਚ ਖ਼ਤਰੇ ਦੇ ਘੁੱਗੂ! ਮੌਕ ਡਰਿੱਲ ਤੇ Blackout ਸਬੰਧੀ ਵੱਡੀ ਅਪਡੇਟ

ਮੌਕੇ ’ਤੇ ਪਹੁੰਚੀ ਥਾਣਾ ਚੱਬੇਵਾਲ ਦੀ ਪੁਲਸ ਨੇ ਘਟਨਾ ਸਥਾਨ ਤੋਂ ਚਾਰ ਪੰਜ ਖਾਲੀ ਖੋਲ੍ਹ ਵੀ ਬਰਾਮਦ ਕੀਤੇ। ਇਸ ਮੌਕੇ ਗੁਰਪ੍ਰੀਤ ਦੇ ਚਾਚੇ ਸੁਖਵੰਤ ਸਿੰਘ ਨੇ ਦੱਸਿਆ ਕਿ ਉਸ ਦੇ ਭਤੀਜੇ ਨੇ ਪਿਛਲੇ ਸਾਲ ਉਸ ਦੀ ਪੁੱਤਰੀ ਨੂੰ ਵੀ ਪਿਸਤੌਲ ਵਿਖਾ ਕੇ ਡਰਾਉਣ ਅਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਾਰਾ ਵਾਕਿਆ ਹਰਜੀਤ ਸਿੰਘ ਉਰਫ਼ ਗੋਨੀ, ਜਿਸ ਨਾਲ ਸਾਡਾ ਜ਼ਮੀਨ ਦਾ ਕੇਸ ਚਲਦਾ ਹੈ ਅਤੇ ਹਰਦੀਪ ਸਿੰਘ ਨਿਵਾਸੀ ਬੋਹਣ ਦੀ ਸ਼ਹਿ ਕਰਕੇ ਕੀਤਾ ਹੈ। ਇਸ ਮਾਮਲੇ ਵਿਚ ਥਾਣਾ ਚੱਬੇਵਾਲ ਦੇ ਐੱਸ. ਐੱਚ. ਓ. ਪ੍ਰਭਜੋਤ ਕੌਰ ਨੇ ਪਿੰਡ ਬੋਹਣ ਵਿਚ ਹੋਈ ਫਾਇਰਿੰਗ ਦੀ ਪੁਸ਼ਟੀ ਵੀ ਕੀਤੀ ਅਤੇ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ: MLA ਰਮਨ ਅਰੋੜਾ ਦਾ ਬੇਟਾ ਰਾਜਨ, ਕੁੜਮ ਰਾਜੂ ਮਦਾਨ, ਮਹੇਸ਼ ਮਖੀਜਾ ’ਤੇ FIR ਦਰਜ, ਮਹਿਲਾ ਇੰਸਪੈਕਟਰ ਵੀ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News