ਪਾਕਿਸਤਾਨ ''ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ''ਚ ਵਾਧਾ

Thursday, Oct 28, 2021 - 02:51 PM (IST)

ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਪਿਛਲੇ 24 ਘੰਟਿਆਂ ਵਿੱਚ 123 ਤੋਂ ਵੱਧ ਲੋਕ ਡੇਂਗੂ ਬੁਖਾਰ ਦੀ ਚਪੇਟ ਵਿੱਚ ਆ ਗਏ। ਜ਼ਿਲ੍ਹਾ ਸਿਹਤ ਅਧਿਕਾਰੀ ਜ਼ੈਮ ਜ਼ਿਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸਲਾਮਾਬਾਦ ਦੇ ਉਪਨਗਰ ਸਬਰਾਬ ਵਿੱਚ 57 ਅਤੇ ਸ਼ਹਿਰੀ ਖੇਤਰਾਂ ਵਿੱਚ 66 ਮਰੀਜ਼ ਹੋਣ ਦੀ ਸੂਚਨਾ ਮਿਲੀ ਹੈ।ਉਨ੍ਹਾਂ ਨੇ ਦੱਸਿਆ ਕਿ ਰਾਜਧਾਨੀ ਵਿੱਚ 3,206, ਉਪਨਗਰਾਂ ਵਿੱਚ 1,881 ਅਤੇ ਸ਼ਹਿਰੀ ਖੇਤਰਾਂ ਵਿੱਚ 1,325 ਡੇਂਗੂ ਦੇ ਮਰੀਜ਼ ਪਾਏ ਗਏ ਹਨ। 

ਪੜ੍ਹੋ ਇਹ ਅਹਿਮ ਖਬਰ -TTP ਦੇ ਮਾਮਲੇ 'ਚ ਮਲਾਲਾ ਯੂਸਫ਼ਜ਼ਈ ਨੇ ਪਾਕਿ ਸਰਕਾਰ ਨੂੰ ਕੀਤੀ ਇਹ ਅਪੀਲ

ਜ਼ੀਆ ਨੇ ਦੱਸਿਆ ਕਿ ਡੇਂਗੂ ਬੁਖਾਰ ਤੋਂ ਛੁਟਕਾਰਾ ਪਾਉਣ ਲਈ ਪਿਛਲੇ 24 ਘੰਟਿਆਂ ਦੌਰਾਨ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ ਵਿਚ 820 ਥਾਵਾਂ 'ਤੇ ਛਿੜਕਾਅ ਅਤੇ 135 ਥਾਵਾਂ 'ਤੇ ਫੈਂਗਿੰਗ ਕੀਤੀ ਗਈ।ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਰਾਵਲਪਿੰਡੀ ਦੇ ਵੱਖ-ਵੱਖ ਹਸਪਤਾਲਾਂ ਵਿੱਚ ਡੇਂਗੂ ਦੇ 75 ਮਰੀਜ਼ ਦਾਖਲ ਹੋਏ।ਉਨ੍ਹਾਂ ਨੇ ਦੱਸਿਆ ਕਿ ਡੇਂਗੂ ਦੇ ਮੱਛਰਾਂ ਨੂੰ ਹੋਰ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਕਈ ਥਾਵਾਂ 'ਤੇ ਦਵਾਈਆਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ - ਰੂਸ 'ਚ ਗਾਂ ਨੇ ਦੋ ਸਿਰ ਅਤੇ ਸੂਰ ਜਿਹੇ ਸਰੀਰ ਵਾਲੇ 'ਵੱਛੇ' ਨੂੰ ਦਿੱਤਾ ਜਨਮ, ਬਣਿਆ ਚਰਚਾ ਦਾ ਵਿਸ਼ਾ


Vandana

Content Editor

Related News