ਚੀਨ ਦੇ ਰਾਸ਼ਟਰੀ ਦਿਵਸ ’ਤੇ ਲੰਡਨ ਅਤੇ ਟੋਕੀਓ ’ਚ ਪ੍ਰਦਰਸ਼ਨ

10/3/2020 8:23:33 AM

ਲੰਡਨ/ਟੋਕੀਓ, (ਏਜੰਸੀਆਂ)-ਚੀਨ ਦੇ ਰਾਸ਼ਟਰੀ ਦਿਵਸ ’ਤੇ ਲੰਡਨ ਅਤੇ ਟੋਕੀਓ ’ਚ ਹਾਂਗਕਾਂਗ, ਸ਼ਿੰਜਿਯਾਂਗ, ਤਿੱਬਤ, ਵੀਅਤਨਾਮ, ਮੰਗੋਲੀਆ ਅਤੇ ਤਾਈਵਾਨ ਦੇ ਲੋਕਾਂ ’ਤੇ ਹੋ ਰਹੇ ਅੱਤਿਆਚਾਰਾਂ ਦੇ ਖਿਲਾਫ ਚੀਨੀ ਦੂਤਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ।

ਜਾਪਾਨੀ ਸੰਸਦ ਭਵਨ ’ਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਭਾਈਚਾਰੇ ਦੇ ਪ੍ਰਤੀਨਿਧੀਆਂ ਨੇ ਹਾਂਗਕਾਂਗ ’ਚ ਚੀਨ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਇਨਰ ਮੰਗੋਲੀਆ ਖੁਦਮੁਖਤਿਆਰੀ ਖੇਤਰ ’ਚ ਚੀਨੀ ਭਾਸ਼ਾ ਨੂੰ ਥੋਪਣ ਦੇ ਨਾਲ-ਨਾਲ ਹਾਂਗਕਾਂਗ ’ਚ ਨੈਸ਼ਨਲ ਸਿਕਿਓਰਿਟੀ ਲਾਅ ਲਾਗੂ ਕਰਨ, ਤਿੱਬਤ ’ਚ ਲੇਬਰ ਕੈਂਪਾਂ ਦੇ ਵਿਸਤਾਰ ਅਤੇ ਸ਼ਿੰਜਿਯਾਂਗ ’ਚ ਉਈਗਰ ਮੁਸਲਮਾਨਾਂ ’ਤੇ ਢਾਏ ਜਾ ਰਹੇ ਜ਼ੁਲਮਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ।

ਪ੍ਰਦਰਸ਼ਨਕਾਰੀ ਆਪਣੇ ਨਾਲ ਹਾਂਗਕਾਂਗ, ਤਿੱਬਤ ਅਤੇ ਤੁਰਕਿਸਤਾਨ ਦੇ ਝੰਡੇ ਲੈ ਕੇ ਆਏ ਸਨ। ਪ੍ਰਦਰਸ਼ਨਕਾਰੀਆਂ ਨੇ ਕੁਝ ਬੈਨਰਾਂ ’ਤੇ ਲਿਖਿਆ ਹੋਇਆ ਸੀ, ‘ਫਰੀ ਹਾਂਗਕਾਂਗ’, ‘ਫਰੀ ਤਿੱਬਤ’ ਅਤੇ ‘ਚਾਈਨਾ ਕਲੋਜ ਦਿ ਉਈਗਰ ਕੈਂਪਸ’। ਇਸ ਤੋਂ ਪਹਿਲਾਂ ਟੋਰਾਂਟੋ ’ਚ ਚੀਨੀ ਵਪਾਰਕ ਦੂਤਘਰ ਦੇ ਬਾਹਰ ਕੈਨੇਡਾ ’ਚ ਵੀ ਇਕ ਵਿਰੋਧ ਪ੍ਰਦਰਸ਼ਨ ਹੋਇਆ ਸੀ।

PunjabKesari

ਹਾਂਗਕਾਂਗ ’ਚ 86 ਲੋਕ ਗ੍ਰਿਫਤਾਰ

ਹਾਂਗਕਾਂਗ ’ਚ ਪੁਲਸ ਨੇ ਚੀਨ ਦੇ ਰਾਸ਼ਟਰੀ ਦਿਵਸ ’ਤੇ ਇਕ ‘ਅਣਅਧਿਕਾਰਤ’ ਲੋਕਤੰਤਰ-ਸਮਰਥਕ ਪ੍ਰਦਰਸ਼ਨ ’ਚ ਭਾਗ ਲੈਣ ਲਈ 86 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਲਗਭਗ 20 ਨੂੰ ਕੋਡਿਵ-19 ਸਮਾਜਿਕ ਸੰਤੁਲਨ ਨਿਯਮਾਂ ਦੀ ਕਥਿਤ ਉਲੰਘਣਾ ਲਈ ਜੁਰਮਾਨਾ ਲਗਾਇਆ। ਕਈ ਪ੍ਰਦਰਸ਼ਨਕਾਰੀਆਂ ਨੇ ਪੁਲਸ ਵਿਰੋਧੀ ਨਾਅਰੇ ਲਗਾਏ।

ਸ਼ਿੰਜਿਯਾਂਗ ’ਚ ਚੀਨੀ ਅਧਿਕਾਰੀਆਂ ’ਤੇ ਪਾਬੰਦੀ ਲੱਗੇ

‘ਬ੍ਰਿਟਿਸ਼ ਲੇਬਰ ਪਾਰਟੀ ਦੀ ਰਾਜਨੇਤਾ ਅਬੇਨਾ ਓਪੋਂਗ-ਅਸਾਰੇ ਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਮਨੁੱਖੀ ਅਧਿਕਾਰ ਬ੍ਰਿਟੇਨ ਦੀ ਵਿਦੇਸ਼ ਨੀਤੀ ਦੇ ਕੇਂਦਰ ’ਚ ਹੋਣਾ ਚਾਹੀਦਾ ਹੈ। ਚੀਨ ਦੇ ਸ਼ਿੰਜਿਯਾਂਗ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਖਬਰਾਂ ਤੋਂ ਮੈਂ ਬਿਲਕੁਲ ਡਰ ਗਈ ਹਾਂ। ਕਾਰਵਾਈ ਦੇ ਇਸ ਵੈਸ਼ਵਿਕ ਦਿਵਸ ’ਤੇ ਇਹ ਅਹਿਮ ਹੈ ਕਿ ਅਸੀਂ ਉਨ੍ਹਾਂ ਕਾਰਜ਼ਾਂ ਦੇ ਖਿਲਾਫ ਬੋਲੀਏ ਜੋ ਇੰਨੇ ਸਪਸ਼ਟ ਰੂਪ ਨਾਲ ਗਲਤ ਹਨ ਕਿ ਕੋਈ ਵੀ ਸਰਕਾਰ ਅੱਖਾਂ ਨਹੀਂ ਬੰਦ ਕਰ ਸਕਦੀ ਹੈ। ਮੇਰਾ ਮੰਨਣਾ ਹੈ ਕਿ ਸਰਕਾਰ ਨੂੰ ਸ਼ਿੰਜਿਯਾਂਗ ’ਚ ਉਈਗਰ ਲੋਕਾਂ ਦੇ ਸ਼ੋਸ਼ਣ ’ਚ ਸ਼ਾਮਲ ਚੀਨੀ ਅਧਿਕਾਰੀਆਂ ’ਤੇ ਪਾਬੰਦੀ ਲਗਾਉਣੀ ਚਾਹੀਦੀ ਹੈ।
 

1 ਲੱਖ ਤਿੱਬਤੀਆਂ ਨੇ ਆਜ਼ਾਦੀ ਲਈ ਆਪਣਾ ਜ਼ਿੰਦਗੀ ਗੁਆ ਦਿੱਤੀ

ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਅਤੇ ਤਿੱਬਤ ਲਈ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਦੇ ਕੋ-ਚੇਅਰਮੈਨ ਟਿਮ ਲਾਟਨ ਨੇ ਕਿਹਾ ਕਿ ਜਿਸ ਦਿਨ ਚੀਨੀ ਕੰਮਿਊਨਿਸਟ ਪਾਰਟੀ ਪੀਪੁਲਸ ਰਿਪਬਲਿਕ ਆਫ ਚਾਈਨਾ ਦਾ ਰਾਸ਼ਟਰੀ ਦਿਵਸ ਮੰਨਦੀ ਹੈ ਉਸ ਵਿਚ ਫੌਜੀ ਤਾਕਤ ਅਤੇ ਵੈਸ਼ਵਿਕ ਹੰਕਾਰ ਦਾ ਪ੍ਰਦਰਸ਼ਨ ਹੁੰਦਾ ਹੈ। ਅਸੀਂ ਬੀਤੇ ਸਮੇਂ ਅਤੇ ਮੌਜੂਦਾ ਸਮੇਂ ਦੇ ਚੀਨੀ ਸ਼ੋਸ਼ਣ ਤੋਂ ਜਾਣੂ ਹਾਂ। 60 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਤਿੱਬਤ ਦੇ ਸ਼ਾਂਤੀ ਪਸੰਦ ਲੋਕਾਂ ਨੇ ਆਪਣੀ ਆਜ਼ਾਦੀ, ਆਪਣੀ ਸੰਸਕ੍ਰਿਤੀ ਅਤੇ ਆਪਣੀ ਵਿਰਾਸਤ ਨੂੰ ਪ੍ਰਬੰਧਕੀ ਤਰੀਕੇ ਨਾਲ ਦਬਦੇ ਹੋਏ ਦੇਖਿਆ ਹੈ ਅਤੇ 1 ਲੱਖ ਤੋਂ ਜ਼ਿਆਦਾ ਤਿੱਬਤੀਆਂ ਨੇ ਆਜ਼ਾਦੀ ਲਈ ਆਪਣੀ ਜ਼ਿੰਦਗੀ ਨੂੰ ਗੁਆ ਦਿੱਤਾ ਹੈ।
 


Lalita Mam

Content Editor Lalita Mam