ਨੇਪਾਲ 'ਚ ਵਿਦਿਆਰਥੀਆਂ ਨੇ ਚੀਨੀ ਦੂਤਘਰ ਦੇ ਬਾਹਰ ਕੀਤਾ ਪ੍ਰਦਰਸ਼ਨ

Tuesday, Sep 29, 2020 - 01:50 PM (IST)

ਨੇਪਾਲ 'ਚ ਵਿਦਿਆਰਥੀਆਂ ਨੇ ਚੀਨੀ ਦੂਤਘਰ ਦੇ ਬਾਹਰ ਕੀਤਾ ਪ੍ਰਦਰਸ਼ਨ

ਕਾਠਮੰਡੂ - ਨੇਪਾਲ ਵਿਚ ਚੀਨੀ ਦੂਤਘਰ ਦੇ ਬਾਹਰ ਵਿਦਿਆਰਥੀ ਸੰਗਠਨਾਂ ਨੇ ਚੀਨ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਨੇਪਾਲ ਦੇ ਸੁਰਖੇਤ ਜ਼ਿਲ੍ਹੇ ਵਿਚ 'ਰਾਸ਼ਟਰੀ ਏਕਤਾ ਅਭਿਆਨ' ਦੇ ਵਿਦਿਆਰਥੀਆਂ ਨੇ ਵਿਦੇਸ਼ ਮੰਤਰੀ ਪ੍ਰਦੀਪ ਗਯਾਵਲੀ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਨੇਪਾਲ ਦੇ ਹੁਮਲਾ ਵਿਚ ਚੀਨ ਵੱਲੋਂ ਜ਼ਮੀਨ 'ਤੇ ਕਬਜ਼ਾ ਕਰਨ ਨੂੰ ਲੈ ਕੇ ਵਿਰੋਧ-ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਕੀਤੀ। ਉਥੇ ਮੌਕੇ 'ਤੇ ਪਹੁੰਚੀ ਪੁਲਸ ਨੇ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ।

PunjabKesari

ਸੁਰਖੇਤ ਜ਼ਿਲ੍ਹੇ ਦੇ ਬਰਿੰਦਰ ਨਗਰ ਵਿਚ 'ਰਾਸ਼ਟਰੀ ਏਕਤਾ ਅਭਿਆਨ' ਦੇ ਵਿਦਿਆਰਥੀਆਂ ਨੇ ਕੇਂਦਰੀ ਕੋਆਰਡੀਨੇਟਰ ਵਿਨੈ ਯਾਦਵ ਦੀ ਅਗਵਾਈ ਵਿਚ ਚੀਨ ਵੱਲੋਂ ਨੇਪਾਲ ਦੇ ਹੁਮਲਾ ਵਿਚ ਨੇਪਾਲ ਦੀ ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਨੇਪਾਲ ਸਰਕਾਰ ਵੱਲੋਂ ਦਿੱਤੇ ਗਏ ਬਿਆਨ ਦੀ ਨਿੰਦਿਆ ਕਰਦੇ ਹੋਏ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਨੇ ਚੀਨੀ ਵਿਸਤਾਰਵਾਦ ਮੁਰਦਾਬਾਦ, ਗੋ ਬੈਕ ਚਾਈਨਾ, ਨੇਪਾਲ ਮਾਤਾ ਕੀ ਜੈ ਅਤੇ ਰਾਸ਼ਟਰੀ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਾਏ। ਵਿਨੈ ਯਾਦਵ ਨੇ ਦੱਸਿਆ ਕਿ ਵਿਦੇਸ਼ ਮੰਤਰੀ ਗਯਾਵਲੀ ਦਾ ਸਪੱਸ਼ਟੀਕਰਣ ਬੇਹੱਦ ਇਤਰਾਜ਼ਯੋਗ ਅਤੇ ਅਪਮਾਨਜਨਕ ਹੈ। ਉਨਾਂ ਨੇ ਗਯਾਵਲੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਵਿਨੈ ਨੇ ਸਰਹੱਦੀ ਕਬਜ਼ੇ ਖਤਮ ਕਰਨ, ਹੁਮਲਾ ਦੀ ਨੇਪਾਲੀ ਜ਼ਮੀਨ ਤੋਂ ਚੀਨ ਦੇ ਲੋਕਾਂ ਨੂੰ ਵਾਪਸ ਕਰਨ ਅਤੇ ਨੇਪਾਲੀਆਂ ਨੂੰ ਉਕਸਾਉਣਾ ਬੰਦ ਕਰਨ 'ਤੇ ਜ਼ੋਰ ਦਿੱਤਾ।


author

Khushdeep Jassi

Content Editor

Related News