ਨੇਪਾਲ ''ਚ ਪਾਕਿ ਦੂਤਘਰ ਸਾਹਮਣੇ ਪ੍ਰਦਰਸ਼ਨ, ਦੁਨੀਆ ''ਚ ਅੱਤਵਾਦ ਫੈਲਾਉਣ ਦਾ ਦੋਸ਼
Sunday, Nov 29, 2020 - 12:00 AM (IST)
ਕਾਠਮੰਡੂ - ਮੁੰਬਈ ਹਮਲੇ ਦੀ ਬਰਸੀ 'ਤੇ ਜਿਥੇ ਦੁਨੀਆ ਭਰ ਵਿਚ ਇਸ ਖਿਲਾਫ ਆਵਾਜ਼ ਚੁੱਕੀ ਗਈ ਉਥੇ ਭਾਰਤ ਦੇ ਗੁਆਂਢੀ ਮੁਲਕ ਨੇਪਾਲ ਵਿਚ ਪਾਕਿਸਤਾਨੀ ਦੂਤਘਰ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ ਅਤੇ ਕੈਂਡਲ ਮਾਰਚ ਕੱਢਿਆ ਗਿਆ। ਪ੍ਰਦਰਸ਼ਨਕਾਰੀ ਨਾਅਰੇ ਲਾਉਂਦੇ ਹੋਏ ਪਾਕਿਸਤਾਨ ਦੂਤਘਰ ਪਹੁੰਚੇ। ਉਨ੍ਹਾਂ ਦੇ ਹੱਥਾਂ ਵਿਚ ਅੱਤਵਾਦੀ ਅਤੇ ਪਾਕਿ ਵਿਰੋਧੀ ਪੋਸਟ ਸਨ। ਮੁੰਬਈ ਹਮਲੇ ਦੀ ਬਰਸੀ 'ਤੇ ਨੇਪਾਲ ਦੇ ਕਈ ਜ਼ਿਲਿਆਂ ਵਿਚ ਪ੍ਰਦਰਸ਼ਨ ਹੋਏ ਹਨ। ਪ੍ਰਦਰਸ਼ਨ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ। ਕਈ ਥਾਵਾਂ 'ਤੇ ਲੋਕਾਂ ਨੇ ਰਸਤਾ ਜਾਮ ਕਰ ਦਿੱਤਾ ਸੀ।
ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਪਾਕਿਸਤਾਨ ਅੱਤਵਾਦੀ ਦਾ ਪ੍ਰਾਯੋਜਕ ਹੈ ਅਤੇ ਇਥੇ ਪੂਰੇ ਵਿਸ਼ਵ ਵਿਚ ਅੱਤਵਾਦ ਫੈਲਾਉਣ ਵਾਲੇ ਸੰਗਠਨ ਪਨਾਹ ਲੈਂਦੇ ਹਨ। ਪਾਕਿਸਤਾਨ ਖਿਲਾਫ ਸੰਯੁਕਤ ਰਾਸ਼ਟਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਦੱਸ ਦਈਏ ਕਿ ਮੁੰਬਈ ਹਮਲੇ ਦੀ ਬਰਸੀ 'ਤੇ ਦੁਨੀਆ ਭਰ ਦੇ ਦੇਸ਼ਾਂ ਵਿਚ ਪ੍ਰੋਗਰਾਮ ਅਤੇ ਪਾਕਿਸਤਾਨ ਖਿਲਾਫ ਪ੍ਰਦਰਸ਼ਨ ਹੋਏ ਹਨ। ਅਮਰੀਕਾ ਅਤੇ ਇਜ਼ਰਾਇਲ ਦੇ ਜ਼ਿਆਦਾਤਰ ਸ਼ਹਿਰਾਂ ਵਿਚ ਮਰਨ ਵਾਲਿਆਂ ਸ਼ਰਧਾਂਜਲੀ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ 26 ਨਵੰਬਰ ਨੂੰ ਇਕ ਵੱਡਾ ਅੱਤਵਾਦੀ ਹਮਲਾ ਹੋਇਆ ਸੀ। ਇਹ ਦੇਸ਼ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਸੀ। ਇਸ ਹਮਲੇ ਵਿਚ 166 ਲੋਕਾਂ ਦੀ ਮੌਤ ਹੋਈ ਸੀ ਅਤੇ 300 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ। ਇਹ ਹਮਲਾ ਪਾਕਿਸਤਾਨ ਦੇ ਅੱਤਵਾਦੀਆਂ ਵੱਲੋਂ ਕੀਤਾ ਗਿਆ ਸੀ। ਪਾਕਿਸਤਾਨ ਦੇ ਕਸਾਬ ਦੇ ਨਾਲ 10 ਅੱਤਵਾਦੀ ਹਮਲਾ ਕਰਨ ਆਏ ਸਨ। ਸੁਰੱਖਿਆ ਬਲਾਂ ਨੇ ਮੁਠਭੇੜ ਵਿਚ 9 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਕਸਾਬ ਜਿਉਂਦਾ ਫੜਿਆ ਗਿਆ ਸੀ ਜੋ ਹਮਲੇ ਵਿਚ ਪਾਕਿਸਤਾਨ ਦੇ ਹੱਥ ਨੂੰ ਸਾਬਿਤ ਕਰਨ ਵਿਚ ਅਹਿਮ ਸਾਬਤ ਹੋਇਆ ਸੀ। ਬਾਅਦ ਵਿਚ ਉਸ ਨੂੰ ਫਾਂਸੀ ਦੇ ਦਿੱਤੀ ਗਈ ਸੀ। ਉਥੇ, ਇਸ ਹਮਲੇ ਦੇ ਪਿੱਛੇ ਮੋਸਟ ਵਾਂਟੇਡ ਅੱਤਵਾਦੀਆਂ ਵਿਚ ਸ਼ਾਮਲ ਪਾਕਿਸਤਾਨ ਦੇ ਹਾਫਿਜ਼ ਸਈਦ ਦਾ ਨਾਂ ਜੁੜਿਆ ਹੋਇਆ ਹੈ।