ਬੰਗਲਾਦੇਸ਼ ''ਚ ਹਿੰਦੂਆਂ ''ਤੇ ਹਮਲੇ ਦੇ ਖ਼ਿਲਾਫ਼ ਢਾਕਾ ''ਚ ਪ੍ਰਦਰਸ਼ਨ
Tuesday, Jul 19, 2022 - 04:28 PM (IST)
ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ 'ਚ ਹਿੰਦੂਆਂ 'ਤੇ ਲਗਾਤਾਰ ਵਧਦੀ ਜਾ ਰਹੀ ਹਿੰਸਾ 'ਤੇ ਰਾਸ਼ਟਰੀ ਮਨੁੱਖਧਿਕਾਰ ਕਮਿਸ਼ਨ ਨੇ ਸਖ਼ਤ ਐਕਸ਼ਨ ਲਿਆ ਹੈ। ਨਰੈਲ ਨਾਮਕ ਜਗ੍ਹਾ 'ਤੇ ਇਕ ਸੋਸ਼ਲ ਮੀਡੀਆ ਪੋਸਟ ਦੇ ਚੱਲਦੇ ਬਵਾਲ ਅਤੇ ਹਿੰਦੂ ਭਾਈਚਾਰੇ ਦੇ ਘਰਾਂ ਅਤੇ ਮੰਦਰਾਂ 'ਚ ਭੰਨ੍ਹ-ਤੋੜ ਦੇ ਵਿਰੋਧ 'ਚ ਦੇਸ਼ ਦੇ ਰਾਸ਼ਟਰੀ ਮਨੁੱਖਧਿਕਾਰ ਕਮਿਸ਼ਨ ਨੇ ਕਿਹਾ ਹੈ ਕਿ ਇਕ ਧਰਮ ਨਿਰਪੱਖ ਦੇਸ਼ 'ਚ ਫਿਰਕੂ ਹਿੰਸਾ ਕਿਸੇ ਵੀ ਹਾਲਤ 'ਚ ਸਵੀਕਾਰ ਨਹੀਂ ਹੈ। ਕਮਿਸ਼ਨ ਨੇ ਗ੍ਰਹਿ ਮੰਤਰਾਲੇ ਤੋਂ ਇਸ ਦੀ ਜਾਂਚ ਦੀ ਮੰਗ ਕੀਤੀ ਹੈ।
ਦਰਅਸਲ ਬੰਗਲਾਦੇਸ਼ ਦੇ ਰਾਸ਼ਟਰੀ ਮਨੁੱਖਧਿਕਾਰ ਕਮਿਸ਼ਨ ਨੇ ਮੰਗ ਕੀਤੀ ਹੈ ਕਿ ਕੀ ਅਣਚਾਹੇ ਹਮਲੇ ਦੀ ਸਥਿਤੀ ਨੂੰ ਰੋਕਣ 'ਚ ਲਾਪਰਵਾਹੀ ਹੋਈ ਅਤੇ ਕੀ ਪੁਲਸ ਨੇ ਸਥਿਤੀ ਨੂੰ ਕੰਟਰੋਲ ਕਰਨ 'ਚ ਉਚਿਤ ਭੂਮਿਕਾ ਨਿਭਾਈ ਹੈ। ਨਿਊਜ਼ ਏਜੰਸੀ ਨੇ ਢਾਕਾ ਟ੍ਰਿਬਿਊਨ ਦੇ ਹਵਾਲੇ ਨਾਲ ਆਪਣੀ ਇਕ ਰਿਪੋਰਟ 'ਚ ਦੱਸਿਆ ਕਿ ਕਮਿਸ਼ਨ ਨੇ ਕਿਹਾ ਕਿ ਬੰਗਲਾਦੇਸ਼ ਵਰਗੇ ਧਰਮ ਨਿਰਪੱਖ ਦੇਸ਼ 'ਚ ਫਿਰਕੂ ਹਿੰਸਾ ਕਿਸੇ ਵੀ ਹਾਲਤ 'ਚ ਸਵੀਕਾਰ ਨਹੀਂ ਹੈ।
ਇਹ ਟਿੱਪਣੀ ਬੰਗਲਾਦੇਸ਼ 'ਚ ਹਿੰਦੂ ਘੱਟ ਗਿਣਤੀਆਂ 'ਤੇ ਹਮਲੇ ਦੀਆਂ ਖ਼ਬਰਾਂ ਤੋਂ ਬਾਅਦ ਆਈ ਹੈ, ਜਿਸ 'ਚ ਕਥਿਤ ਸੋਸ਼ਲ ਮੀਡੀਆ ਪੋਸਟ 'ਚ ਇਸਲਾਮ ਨੂੰ ਬਦਨਾਮ ਕਰਨ ਦੀ ਅਫਵਾਹ ਫੈਲੀ। ਰਿਪੋਰਟ ਅਨੁਸਾਰ ਇਹ ਸਭ ਉਦੋਂ ਹੋਇਆ ਜਦੋਂ ਸ਼ੁੱਕਰਵਾਰ ਨੂੰ ਨਰੈਲ ਸਥਿਤ ਸਹਪਾਰਾ ਇਲਾਕੇ 'ਚ ਹਿੰਦੂ ਘੱਟ ਗਿਣਤੀਆਂ ਦੇ ਘਰਾਂ 'ਚ ਅੱਗ ਲਗਾ ਦਿੱਤੀ ਗਈ। ਜ਼ੁਮੇ ਦੀ ਨਮਾਜ਼ ਤੋਂ ਬਾਅਦ ਭੀੜ ਨੇ ਇਹ ਕਹਿੰਦੇ ਹੋਏ ਹੰਗਾਮਾ ਕਰ ਦਿੱਤਾ ਕਿ ਗੁਆਂਢ ਦੇ ਇਕ 18 ਸਾਲਾਂ ਵਿਅਕਤੀ ਨੇ ਫੇਸਬੁੱਕ 'ਤੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਲੋਕਾਂ ਦਾ ਦੋਸ਼ ਹੈ ਕਿ ਸੋਸ਼ਲ ਮੀਡੀਆ 'ਤੇ ਇਹ ਪੋਸਟ ਪਿੰਡ ਦੇ 18 ਸਾਲਾਂ ਕਾਲਜ ਦੇ ਵਿਦਿਆਰਥੀ ਨੇ ਕਿਹਾ।
ਮੀਡੀਆ ਰਿਪੋਰਟ ਮੁਤਾਬਕ ਉਹ ਜ਼ੁਮੇ ਦੀ ਨਮਾਜ਼ ਦੇ ਬਾਅਦ ਇਕੱਠੇ ਹੋਏ ਅਤੇ ਵਿਦਿਆਰਥੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਉਸ ਦੇ ਘਰ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਤੋਂ ਬਾਅਦ ਕਈ ਲੋਕਾਂ ਦੇ ਘਰ ਸਾੜ ਦਿੱਤੇ ਗਏ। ਹਿੰਸਾ ਦੀ ਸ਼ਿਕਾਰ ਦੀਪਾਲੀ ਰਾਣੀ ਸਾਹਾ ਨੇ ਕਿਹਾ ਕਿ ਇਕ ਗਰੁੱਪ ਨੇ ਉਨ੍ਹਾਂ ਦਾ ਸਾਰਾ ਕੀਮਤੀ ਸਾਮਾਨ ਲੁੱਟ ਲਿਆ, ਦੂਜਾ ਗਰੁੱਪ ਆਇਆ ਅਤੇ ਘਰ 'ਚ ਅੱਗ ਲਗਾ ਦਿੱਤੀ। ਉਸ ਨੇ ਕਿਹਾ ਕਿ ਸਾਨੂੰ ਲੋਕਾਂ ਨੂੰ ਧਮਕੀ ਵੀ ਮਿਲੀ ਹੈ। ਹੁਣ ਸਾਨੂੰ ਇਨਸਾਫ ਕੌਣ ਦੇਵੇਗਾ, ਸੁਰੱਖਿਆ ਕੌਣ ਦੇਵੇਗਾ। ਫਿਲਹਾਲ ਅਜੇ ਤੱਕ ਕਿਸੇ ਵੀ ਹਮਲਾਵਰ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਹਾਲਾਂਕਿ ਪੁਲਸ ਨੇ ਸ਼ੁੱਕਰਵਾਰ ਨੂੰ ਸਥਿਤੀ ਨੂੰ ਕੰਟਰੋਲ 'ਚ ਲਿਆਉਣ ਲਈ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਵਾਲੇ ਲੜਕੇ ਦੇ ਪਿਤਾ ਨੂੰ ਹੀ ਹਿਰਾਸਤ 'ਚ ਲੈ ਲਿਆ ਸੀ।