ਪਾਕਿਸਤਾਨ ’ਚ ਅਧਿਆਪਕਾਂ ਵੱਲੋਂ ਇਮਰਾਨ ਖਾਨ ਦੇ ਘਰ ਦੇ ਬਾਹਰ ਪ੍ਰਦਰਸ਼ਨ, ਦਿੱਤਾ ਧਰਨਾ

Tuesday, Jun 21, 2022 - 04:50 PM (IST)

ਪਾਕਿਸਤਾਨ ’ਚ ਅਧਿਆਪਕਾਂ ਵੱਲੋਂ ਇਮਰਾਨ ਖਾਨ ਦੇ ਘਰ ਦੇ ਬਾਹਰ ਪ੍ਰਦਰਸ਼ਨ, ਦਿੱਤਾ ਧਰਨਾ

ਪੇਸ਼ਾਵਰ : ਪਾਕਿਸਤਾਨ ਦੇ ਹਾਲਾਤ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਖ਼ਰਾਬ ਚੱਲ ਰਹੇ ਹਨ। ਸਿਆਸੀ ਉਥਲ-ਪੁਥਲ ਦਰਮਿਆਨ ਦੇਸ਼ ਆਰਥਿਕ ਸੰਕਟ ਦਾ ਵੀ ਸਾਹਮਣਾ ਕਰ ਰਿਹਾ ਹੈ। ਇਸ ਦੌਰਾਨ ਪਾਕਿਸਤਾਨ ਦੇ ਖੈਬਰ ਪਖਤੂਨਖਵਾ (ਕੇ.ਪੀ.) ਦੇ ਸਰਕਾਰੀ ਅਧਿਆਪਕਾਂ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਪ੍ਰਧਾਨ ਇਮਰਾਨ ਖ਼ਾਨ ਦੇ ਇਸਲਾਮਾਬਾਦ ਦੇ ਬਾਨੀ ਗਾਲਾ ਇਲਾਕੇ ’ਚ ਸਥਿਤ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਧਰਨਾ ਦਿੱਤਾ। ਇਹ ਅਧਿਆਪਕ ਆਪਣੀਆਂ ਨੌਕਰੀਆਂ ਨੂੰ ਰੈਗੂਲਰ ਕਰਨ ਲਈ ਇਮਰਾਨ ਖਾਨ ਦਾ ਵਿਰੋਧ ਕਰ ਰਹੇ ਹਨ। ‘ਦਿ ਫਰੰਟੀਅਰ ਪੋਸਟ’ ਦੀ ਰਿਪੋਰਟ ਅਨੁਸਾਰ ਇਹ ਵਿਰੋਧ ਪ੍ਰਦਰਸ਼ਨ ਉਦੋਂ ਹੋਇਆ, ਜਦੋਂ ਇਮਰਾਨ ਖਾਨ ਮੌਜੂਦਾ ਸਰਕਾਰ ਵਿਰੁੱਧ ਆਪਣੀ ਪਾਰਟੀ ਦੇ ਵਿਰੋਧ ਨੂੰ ਸੰਬੋਧਿਤ ਕਰਨ ਵਾਲੇ ਸਨ।

ਦੱਸ ਦੇਈਏ ਕਿ ਵਿਰੋਧ ਪ੍ਰਦਰਸ਼ਨ ’ਚ ਅਧਿਆਪਕ ਚਾਰ ਸਾਲ ਪਹਿਲਾਂ ਐਡਹਾਕ ਆਧਾਰ ’ਤੇ ਭਰਤੀ ਕੀਤੇ ਗਏ ਅਧਿਆਪਕ ਰੈਗੂਲਰ ਕਰਨ ਅਤੇ ਹੋਰ ਲਾਭਾਂ ਦੀ ਮੰਗ ਕਰ ਰਹੇ ਸਨ। ਖ਼ਾਨ ਦੀ ਰਿਹਾਇਸ਼ ਨੇੜੇ ਧਰਨਾ ਦੇਣ ਲਈ ਅਧਿਆਪਕ ਰਾਜਧਾਨੀ ਪੁੱਜੇ ਸਨ। ਪ੍ਰਦਰਸ਼ਨ ਕਰਨ ਦੇ ਸਵਾਲ ’ਤੇ ਅਧਿਆਪਕਾਂ ਨੇ ਦਾਅਵਾ ਕੀਤਾ ਕਿ ਉਹ ਸੂਬਾਈ ਪੀ. ਟੀ. ਆਈ. ਸਰਕਾਰ ਅਧੀਨ ਕੰਮ ਕਰ ਰਹੀ ਕੇ. ਪੀ. ਪੁਲਸ ਦੀ ਸਖ਼ਤੀ ਤੋਂ ਡਰਦੇ ਹਨ। ਪ੍ਰਦਰਸ਼ਨਕਾਰੀ ਅਧਿਆਪਕ ਇਮਰਾਨ ਖਾਨ ਨੂੰ ਆਪਣੀਆਂ ਮੰਗਾਂ ਬਾਰੇ ਦੱਸਣਾ ਚਾਹੁੰਦੇ ਸਨ ਪਰ ਪੀ.ਟੀ.ਆਈ. ਲੀਡਰਸ਼ਿਪ ਨਾਲ ਉਨ੍ਹਾਂ ਦੀ ਅਸਫਲ ਗੱਲਬਾਤ ਤੋਂ ਬਾਅਦ ਉਨ੍ਹਾਂ ਨੇ ਖਾਨ ਦੀ ਬਨੀ ਗਾਲਾ ਰਿਹਾਇਸ਼ ਵੱਲ ਮਾਰਚ ਕਰਨ ਦਾ ਫ਼ੈਸਲਾ ਕੀਤਾ। ‘ਦਿ ਫਰੰਟੀਅਰ ਪੋਸਟ’ ਨੇ ਦੱਸਿਆ ਕਿ ਪੀ.ਟੀ.ਆਈ. ਦੇ ਵਿਦਿਆਰਥੀ ਵਿੰਗ ਇਨਸਾਫ ਸਟੂਡੈਂਟ ਫੈੱਡਰੇਸ਼ਨ ਦੇ ਕੁਝ ਮੈਂਬਰਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਖਾਨ ਦੇ ਘਰ ਵੱਲ ਮਾਰਚ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ।


author

Manoj

Content Editor

Related News