ਚੀਨ ''ਚ ਤੇਜ਼ੀ ਨਾਲ ਫੈਲ ਰਿਹੈ ਕੋਰੋਨਾ ਦਾ ਡੈਲਟਾ ਵੇਰੀਐਂਟ, ਲਾਨਝੋਓ ''ਚ ਲੱਗੀ ਤਾਲਾਬੰਦੀ

10/26/2021 9:22:47 PM

ਬੀਜਿੰਗ-ਚੀਨ ਦੇ ਕਈ ਹਿੱਸਿਆਂ 'ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੀ ਇਨਫੈਕਸ਼ਨ ਲਗਾਤਾਰ ਵਧਦੀ ਜਾ ਰਹੀ ਹੈ। ਚੀਨ ਦੇ ਉੱਤਰ-ਪੱਛਮ 'ਚ ਲਾਨਝੋਓ ਸ਼ਹਿਰ 'ਚ ਮੰਗਲਵਾਰ ਤੋਂ ਤਾਲਾਬੰਦੀ ਲੱਗਾ ਦਿੱਤੀ ਗਈ ਹੈ। ਇਥੇ ਦੀ ਆਬਾਦੀ ਕਰੀਬ 40 ਲੱਖ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਐਮਰਜੈਂਸੀ ਦੀ ਸਥਿਤੀ 'ਚ ਹੀ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਇਜਾਜ਼ਤ ਮਿਲੇਗੀ। ਚੀਨ 'ਚ ਕੋਰੋਨਾ ਇਨਫੈਕਸ਼ਨ ਦੇ 29 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ 'ਚ 6 ਮਾਮਲੇ ਲਾਨਝੇਓ 'ਚ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ : ਆਸੀਆਨ ਨਾਲ ਸੰਬੰਧ ਮਜ਼ਬੂਤ ਕਰਨ ਲਈ 10 ਕਰੋੜ ਡਾਲਰ ਦੀ ਸਹਾਇਤਾ ਦਾ ਐਲਾਨ ਕਰਨਗੇ ਬਾਈਡੇਨ

ਉਥੇ, ਸੋਮਵਾਰ ਨੂੰ ਇਨਰ ਮੰਗੋਲੀਆ ਦੀ ਐਜਿਨ ਕਾਊਂਟੀ ਦੇ ਜ਼ਰੂਰੀ ਸੇਵਾ ਨਾਲ ਜੁੜੇ ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਕਿਹਾ ਗਿਆ ਹੈ। ਦੋਵਾਂ ਸ਼ਹਿਰਾਂ 'ਚ ਲੋਕਾਂ ਨੂੰ ਕੋਵਿਡ-19 ਪਾਬੰਦੀਆਂ ਦਾ ਸਖਤੀ ਨਾਲ ਪਾਲਣ ਕਰਨ ਦਾ ਹੁਕਮ ਦਿੱਤਾ ਗਿਆ ਹੈ। ਫਿਲਹਾਲ ਐਜਿਨ ਅਤੇ ਲਾਂਝੂ ਕੋਰੋਨਾ ਦੇ ਹਾਟਸਪਾਟ ਬਣੇ ਹੋਏ ਹਨ।

ਇਹ ਵੀ ਪੜ੍ਹੋ : Covaxin ਨੂੰ ਜਲਦ ਮਿਲ ਸਕਦੀ ਹੈ WHO ਤੋਂ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ

ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਨੇ ਚਿਤਾਵਨੀ ਦਿੱਤੀ ਕਿ ਕਰੀਬ ਇਕ ਹਫ਼ਤੇ 'ਚ ਕੋਵਿਡ-19 ਇਨਫੈਕਸ਼ਨ 11 ਸੂਬਿਆਂ 'ਚ ਫੈਲ ਗਿਆ ਹੈ। ਅਜਿਹੇ 'ਚ ਆਉਣ ਵਾਲੇ ਦਿਨਾਂ 'ਚ ਹਾਲਾਤ ਹੋਰ ਵਿਗੜਦੇ ਜਾਣਗੇ। ਇਸ ਚਿਤਾਵਨੀ ਤੋਂ ਬਾਅਦ ਲਾਂਝੂ 'ਚ ਤਾਲਾਬੰਦੀ ਦਾ ਐਲਾਨ ਕੀਤਾ ਗਿਆ। ਚੀਨ 'ਚ ਸੋਮਵਾਰ ਨੂੰ 38 ਕੋਰੋਨਾ ਕੇਸ ਮਿਲੇ, ਜਿਸ 'ਚ ਅਧੇ ਇਨਰ ਮੰਗੋਲੀਆ ਤੋਂ ਹਨ।

ਇਹ ਵੀ ਪੜ੍ਹੋ : ਰੂਸ 'ਚ ਕੋਰੋਨਾ ਕਾਰਨ ਰਿਕਾਰਡ 1,106 ਲੋਕਾਂ ਦੀ ਹੋਈ ਮੌਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News