ਦਿੱਲੀ ਪੁਲਸ ਨੇ ਹਾਫਿਜ਼ ਸਈਦ ਖ਼ਿਲਾਫ਼ ਜਾਰੀ ਕੀਤਾ ਗ੍ਰਿਫ਼ਤਾਰੀ ਵਾਰੰਟ
Sunday, Feb 07, 2021 - 05:58 PM (IST)
ਨਵੀਂ ਦਿੱਲੀ (ਬਿਊਰੋ): ਦਿੱਲੀ ਦੀ ਇਕ ਅਦਾਲਤ ਨੇ ਲਸ਼ਕਰ-ਏ-ਤੋਇਬਾ ਪ੍ਰਮੁੱਖ ਅਤੇ 26/11 ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਜੰਮੂ-ਕਸ਼ਮੀਰ ਦੇ ਇਕ ਅੱਤਵਾਦੀ ਫੰਡਿੰਗ ਮਾਮਲੇ ਵਿਚ ਕੋਰਟ ਨੇ ਸਈਦ ਖ਼ਿਲਾਫ਼ ਗੈਰ ਜਮਾਨਤੀ ਵਾਰੰਟ ਜਾਰੀ ਕੀਤਾ ਹੈ।
ਹਾਫਿਜ਼ ਸਈਦ ਦੇ ਇਲਾਵਾ ਤਿੰਨ ਹੋਰ ਦੋਸ਼ੀਆਂ ਖ਼ਿਲਾਫ਼ ਗੈਰ ਜਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ, ਜਿਸ ਵਿਚ ਕਸ਼ਮੀਰੀ ਕਾਰੋਬਾਰੀ ਜਹੂਰ ਅਹਿਮਦ ਸ਼ਾਹ ਵਟਾਲੀ, ਵੱਖਵਾਦੀ ਅਲਤਾਫ ਅਹਿਮਦ ਸ਼ਾਹ ਉਰ ਫੰਟੂਸ ਅਤੇ ਸੰਯੁਕਤ ਅਰਬ ਅਮੀਰਾਤ ਦੇ ਵਪਾਰੀ ਨਵਲ ਕਿਸ਼ੋਰ ਕਪੂਰ ਸ਼ਾਮਲ ਹਨ। ਇਹ ਤਿੰਨੇ ਫਿਲਹਾਲ ਤਿਹਾੜ ਸੈਂਟਰਲ ਜੇਲ੍ਹ ਵਿਚ ਬੰਦ ਹਨ। ਕੋਰਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਦੋਸ਼ ਪੱਤਰ 'ਤੇ ਨੋਟਿਸ ਲੈਂਦੇ ਹੋਏ ਇਹ ਵਾਰੰਟ ਜਾਰੀ ਕੀਤੇ ਹਨ। ਕੋਰਟ ਨੇ ਵਟਾਲੀ ਦੀ ਕੰਪਨੀ ਮੇਸਰਸ ਟ੍ਰਿਸਨ ਫਰਮਸ ਐਂਡ ਕੰਸਟ੍ਰਕਸ਼ਨ ਪ੍ਰਾਈਵੇਟ ਲਿਮੀਟਿਡ ਦੇ ਪ੍ਰਤੀਨਿਧੀਆਂ ਨੂੰ ਵੀ ਸੰਮਨ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਕਿਸਾਨਾਂ ਦੀ ਹਮਾਇਤ 'ਚ ਬਲਜਿੰਦਰ ਸਿੰਘ ਸ਼ੰਮੀ ਨੇ ਆਪਣੇ ਆਹੁਦੇ ਤੋਂ ਦਿੱਤਾ ਅਸਤੀਫ਼ਾ
ਈ.ਡੀ. ਦੇ ਵਿਸ਼ੇਸ਼ ਵਕੀਲ ਨਿਤੇਸ਼ ਰਾਣਾ ਨੇ ਦੱਸਿਆ ਕਿ ਦੋਸ਼ੀ ਨੇ ਜੰਮੂ-ਕਸ਼ਮੀਰ ਵਿਚ ਅਪਰਾਧਿਕ ਸਾਜਿਸ਼ ਰਚੀ ਸੀ। ਇਹਨਾਂ ਲੋਕਾਂ ਨੇ ਇਕ ਨੈੱਟਵਰਕ ਤਿਆਰ ਕੀਤਾ ਸੀ ਜਿਹਨਾਂ ਨੂੰ ਪਾਕਿਸਤਾਨੀ ਏਜੰਸੀਆਂ ਤੋਂ ਹਵਾਲਾ ਕਾਰੋਬਾਰੀਆਂ ਲਈ ਸ਼ੱਕੀ ਗਤੀਵਿਧੀਆਂ ਲਈ ਪੈਸੇ ਮਿਲੇ ਸਨ। ਈ.ਡੀ. ਨੇ ਐੱਨ.ਆਈ.ਏ. ਦੀ ਇਕ ਜਾਂਚ ਦੇ ਆਧਾਰ 'ਤੇ ਹਾਫਿਜ਼ ਸਈਦ ਅਤੇ ਹਿਜਬੁੱਲ ਮੁਜਾਹਿਦੀਨ ਲੀਡਰ ਸੈਯਦ ਸਲਾਉਦੀਨ ਅਤੇ ਹੋਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਇਹਨਾਂ ਲੋਕਾਂ 'ਤੇ ਦੋਸ਼ ਹੈ ਕਿ ਉਹਨਾਂ ਨੇ ਸਰਕਾਰ ਖ਼ਿਲਾਫ਼ ਯੁੱਧ ਛੇੜਨ ਦੀ ਸਾਜਿਸ਼ ਰਚੀ ਸੀ ਅਤੇ ਘਾਟੀ ਵਿਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ। ਵੱਖਵਾਦੀਆਂ 'ਤੇ ਦੋਸ਼ ਹੈ ਕਿ ਕਸ਼ਮੀਰ ਵਿਚ ਅਸ਼ਾਂਤੀ ਫੈਲਾਉਣ ਲਈ ਆਈ ਰਾਸ਼ੀ ਵਿਚ ਇਹਨਾਂ ਲੋਕਾਂ ਦਾ ਵੀ ਹਿੱਸਾ ਸੀ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਪੇਸ਼ੇਵਰਾਂ ਲਈ ਵੱਡੀ ਖ਼ੁਸ਼ਖ਼ਬਰੀ, ਅਮਰੀਕਾ ਦੇ H-1B ਵੀਜ਼ਾ ਲਈ ਰਜਿਸਟ੍ਰੇਸ਼ਨ 9 ਮਾਰਚ ਤੋਂ ਸ਼ੁਰੂ
ਈ.ਡੀ. ਦੀ ਚਾਰਜਸ਼ੀਟ ਵਿਚ ਹਾਫਿਜ਼ ਸਈਦ 'ਤੇ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ ਵਟਾਲੀ ਦੀਆਂ ਸੇਵਾਵਾਂ ਦੀ ਵਰਤੋਂ ਕਰ ਕੇ ਵੱਖਵਾਦੀਆਂ ਅਤੇ ਕੁਝ ਹੋਰ ਲੋਕਾਂ ਨੂੰ ਪੈਸੇ ਪਹੁੰਚਾਏ। ਇਹ ਲੋਕ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿਚ ਹੋਈ ਪੱਥਰਬਾਜ਼ੀ ਵਿਚ ਸਰਗਰਮ ਤੌਰ 'ਤੇ ਸ਼ਾਮਲ ਸਨ। ਐੱਨ.ਆਈ.ਏ. ਨੇ ਪਾਕਿਸਤਾਨ ਸਮਰਥਕ ਵੱਖਵਾਦੀ ਸੈਯਦ ਅਹਿਮਦ ਸ਼ਾਹ ਗਿਲਾਨੀ ਦੇ ਜਵਾਈ ਅਲਤਾਫ ਸ਼ਾਹ ਉਰਫ ਅਲਤਾਫ ਫੰਟੂਸ, ਬਸ਼ੀਰ ਅਹਿਮਦ ਭੱਟ ਅਤੇ ਜਾਵੇਦ ਅਹਿਮਦ ਭੱਟ ਨੂੰ ਵੀ ਦੋਸ਼ੀ ਬਣਾਇਆ ਹੈ।
ਨੋਟ- ਦਿੱਲੀ ਪੁਲਸ ਵੱਲੋਂ ਹਾਫਿਜ਼ ਸਈਦ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ 'ਤੇ ਕੁਮੈਂਟ ਕਰ ਦਿਓ ਰਾਏ।