ਟਰੰਪ ਦੀ ਗ੍ਰੀਨਲੈਂਡ ''ਤੇ ਧਮਕੀ ਤੋਂ ਭੜਕਿਆ ਡੈਨਮਾਰਕ; ਕਿਹਾ- ''ਚੀਨ ਨਹੀਂ, ਸਗੋਂ ਅਮਰੀਕਾ ਹੈ ਅਸਲ ਖ਼ਤਰਾ''
Saturday, Jan 10, 2026 - 06:22 PM (IST)
ਵੈੱਬ ਡੈਸਕ : ਡੈਨਮਾਰਕ ਦੇ ਸੰਸਦ ਮੈਂਬਰ ਰਾਸਮੁਸ ਯਾਰਲੋਵ ਨੇ ਗ੍ਰੀਨਲੈਂਡ ਨੂੰ ਲੈ ਕੇ ਅਮਰੀਕਾ ਵੱਲੋਂ ਦਿੱਤੇ ਜਾ ਰਹੇ ਫੌਜੀ ਸੰਕੇਤਾਂ ਅਤੇ ਧਮਕੀਆਂ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ "ਬੇਹੱਦ ਚਿੰਤਾਜਨਕ ਅਤੇ ਅਸਵੀਕਾਰਨਯੋਗ" ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਮਿੱਤਰ ਦੇਸ਼ ਨੂੰ ਫੌਜੀ ਤਾਕਤ ਦੀ ਧਮਕੀ ਦੇਣਾ ਅਣਸੁਣੀ ਗੱਲ ਹੈ।
ਯਾਰਲੋਵ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਡੈਨਮਾਰਕ ਜਾਂ ਗ੍ਰੀਨਲੈਂਡ ਨੂੰ ਚੀਨ ਤੋਂ ਕੋਈ ਖਤਰਾ ਨਹੀਂ ਹੈ, ਸਗੋਂ ਅਸਲ ਖਤਰਾ ਅਮਰੀਕਾ ਤੋਂ ਪੈਦਾ ਹੋ ਰਿਹਾ ਹੈ।
ਟਰੰਪ ਦਾ ਹਮਲਾਵਰ ਰੁਖ
ਡੋਨਾਲਡ ਟਰੰਪ ਨੇ ਬਿਆਨ ਦਿੱਤਾ ਹੈ ਕਿ "ਗ੍ਰੀਨਲੈਂਡ ਸਾਡਾ ਹੋਵੇਗਾ ਚਾਹੇ ਜਿਵੇਂ ਵੀ ਹੋਵੇ" ਅਤੇ ਇਸ ਲਈ ਰੂਸ ਤੇ ਚੀਨ ਦਾ ਡਰ ਦਿਖਾਇਆ ਗਿਆ ਹੈ। ਡੈਨਮਾਰਕ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਦਾ ਇਹ ਰਵੱਈਆ ਜਾਰੀ ਰਿਹਾ ਤਾਂ ਇਹ ਨਾਟੋ ਦੇ ਅੰਤ ਦੀ ਸ਼ੁਰੂਆਤ ਹੋ ਸਕਦੀ ਹੈ। ਇਕ ਤਾਜ਼ਾ ਸਰਵੇਖਣ ਅਨੁਸਾਰ 85 ਫੀਸਦੀ ਗ੍ਰੀਨਲੈਂਡ ਨਿਵਾਸੀਆਂ ਨੇ ਅਮਰੀਕੀ ਕਬਜ਼ੇ ਦੇ ਵਿਚਾਰ ਦਾ ਵਿਰੋਧ ਕੀਤਾ ਹੈ। ਯਾਰਲੋਵ ਨੇ ਚੀਨ ਦੇ ਕਥਿਤ ਖਤਰੇ ਨੂੰ ਇਕ "ਫਰਜ਼ੀ ਕਹਾਣੀ" ਕਰਾਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
