ਸ਼੍ਰੀਲੰਕਾ 'ਚ ਗਹਿਰਾਇਆ ਆਰਥਿਕ ਸੰਕਟ, ਭਾਰਤ ਦੇ ਵਿੱਤੀ ਪੈਕੇਜ ਨੇ ਦਿੱਤੀ ਅਸਥਾਈ ਰਾਹਤ
Sunday, Jan 16, 2022 - 06:54 PM (IST)
ਕੋਲੰਬੋ (ਭਾਸ਼ਾ) – ਭਾਰਤ ਦੇ ਵਿੱਤੀ ਪੈਕੇਜ ਨੇ ਕੁੱਝ ਸਮੇਂ ਲਈ ਸ਼੍ਰੀਲੰਕਾ ਨੂੰ ਵੱਡੇ ਆਰਥਿਕ ਸੰਕਟ ਤੋਂ ਬਚਾ ਲਿਆ ਹੈ। ਸ਼੍ਰੀਲੰਕਾ ਦੇ ਚੋਟੀ ਦੇ ਅਰਥਸ਼ਾਸਤਰੀ ਡਬਲਯੂ. ਏ. ਵਿਜੇਵਰਧਨੇ ਨੇ ਸ਼ਨੀਵਾਰ ਨੂੰ ਇਹ ਗੱਲ ਕਹੀ। ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਦੇਸ਼ ’ਚ ਵਿਦੇਸ਼ੀ ਮੁਦਰਾ ਸੰਕਟ ਦੇ ਮੱਦੇਨਜ਼ਰ ਗੋਟਬਾਇਆ ਰਾਜਪਕਸ਼ੇ ਸਰਕਾਰ ਨੂੰ ਤੁਰੰਤ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਤੋਂ ਮਦਦ ਲੈਣ ਦੀ ਲੋੜ ਹੋਵੇਗੀ। ਇਸ ਟਾਪੂ ਦੇਸ਼ ’ਚ ਲਗਭਗ ਸਾਰੀਆਂ ਜ਼ਰੂਰੀ ਵਸਤਾਂ ਦੀ ਕਮੀ ਦਰਮਿਆਨ ਭਾਰਤ ਨੇ ਵੀਰਵਾਰ ਨੂੰ ਸ਼੍ਰੀਲੰਕਾ ਨੂੰ ਆਪਣੇ ਘਟਦੇ ਵਿਦੇਸ਼ੀ ਮੁਦਰਾ ਭੰਡਾਰ ਅਤੇ ਖਾਣ ਵਾਲੇ ਪਦਾਰਥਾਂ ਦੀ ਦਰਾਮਦ ਲਈ 90 ਕਰੋੜ ਡਾਲਰ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : Paytm ਕੈਨੇਡਾ 'ਚ ਆਪਣਾ ਕੰਜ਼ਿਊਮਰ ਐਪ ਕਰੇਗਾ ਬੰਦ, 14 ਮਾਰਚ ਤੱਕ ਵਾਲੇਟ ਬੈਲੇਂਸ ਜ਼ਰੀਏ ਹੋ ਸਕੇਗਾ ਭੁਗਤਾਨ
ਸ਼੍ਰੀਲੰਕਾ ’ਚ ਭਾਰਤ ਦੇ ਹਾਈ ਕਮਿਸ਼ਨਰ ਗੋਪਾਲ ਬਾਗਲੇ ਨੇ ਕੇਂਦਰੀ ਬੈਂਕ ਦੇ ਗਵਰਨਰ ਅਜੀਤ ਨਿਵਾਰਡ ਕੈਬ੍ਰਾਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਗਵਰਨਰ ਨਾਲ ਮੁਲਾਕਾਤ ’ਚ ‘ਪਿਛਲੇ ਹਫਤੇ ਰਿਜ਼ਰਵ ਬੈਂਕ ਵਲੋਂ ਦਿੱਤੀ ਗਈ 90 ਕਰੋੜ ਡਾਲਰ ਤੋਂ ਵੱਧ ਦੀ ਕਰਜ਼ਾ ਸਹੂਲਤ ਦਰਮਿਆਨ ਭਾਰਤ ਵਲੋਂ ਸ਼੍ਰੀਲੰਕਾ ਨੂੰ ਸਮਰਥਨ ਦਾ ਭਰੋਸਾ ਦਿਵਾਇਆ। ਵਿਜੇਵਰਧਨੇ ਨੇ ਕਿਹਾ ਕਿ ਭਾਰਤ ਦੀ ਸਮੇਂ ਸਿਰ ਮਦਦ ਨੇ ਸ਼੍ਰੀਲੰਕਾਈ ਸਰਕਾਰ ਨੂੰ ਦੋ ਮਹੀਨਿਆਂ ਦੀ ਰਾਹਤ ਦਿੱਤੀ ਹੈ। ਇਸ ਦੌਰਾਨ ਕਠਿਨ ਆਰਥਿਕ ਸੁਧਾਰਾਂ ਨੂੰ ਲਾਗੂ ਕਰਨ ਅਤੇ ਸਥਾਈ ਹੱਲ ਲਈ ਆਈ. ਐੱਮ. ਐੱਫ. ਤੋਂ ਇਕ ‘ਬੇਲਆਊਟ’ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਿਕ ਭਾਰਤ ਦੀ ਦਖਲਅੰਦਾਜ਼ੀ ਨਾਲ ਸ਼੍ਰੀਲੰਕਾ ਨੂੰ ਮਦਦ ਮਿਲੀ ਹੈ ਪਰ ਉਹ ਸਾਨੂੰ ਸੰਕਟ ਤੋਂ ਬਾਹਰ ਨਹੀਂ ਕੱਢ ਸਕਦੇ। ਸਾਨੂੰ ਭਾਰਤ ਤੋਂ ਮਿਲੀ ਮਦਦ ਦਾ ਸਨਮਾਨ ਕਰਦੇ ਹੋਏ ਆਈ. ਐੱਮ. ਐੱਫ. ਤੋਂ ਮਦਦ ਲੈਣ ਦੀ ਲੋੜ ਹੈ।
ਇਹ ਵੀ ਪੜ੍ਹੋ : ਲਾਈਫ ਇੰਸ਼ੋਰੈਂਸ ਲੈਣ ਲਈ ਇਨ੍ਹਾਂ ਲੋਕਾਂ ਨੂੰ ਕਰਨੀ ਪੈ ਰਹੀ ਹੈ ਲੰਮੀ ਉਡੀਕ, 6 ਮਹੀਨਿਆਂ ਦਾ ਵੇਟਿੰਗ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।