ਇਸ ਦੇਸ਼ 'ਚ ਦੋ ਮਹੀਨੇ ਤਕ ਲੱਗਦੈ ਦੀਵਾਲੀ ਦਾ ਮੇਲਾ, ਲੱਖਾਂ ਲੋਕ ਹੁੰਦੇ ਨੇ ਸ਼ਾਮਲ

Sunday, Oct 27, 2019 - 10:13 AM (IST)

ਇਸ ਦੇਸ਼ 'ਚ ਦੋ ਮਹੀਨੇ ਤਕ ਲੱਗਦੈ ਦੀਵਾਲੀ ਦਾ ਮੇਲਾ, ਲੱਖਾਂ ਲੋਕ ਹੁੰਦੇ ਨੇ ਸ਼ਾਮਲ

ਸਿੰਗਾਪੁਰ— ਦੇਸ਼ ਭਰ 'ਚ ਦੀਵਾਲੀ ਦੀ ਧੂਮ ਹੈ ਪਰ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਦੀਵਾਲੀ ਬਹੁਤ ਉਤਸ਼ਾਹ ਤੇ ਖੁਸ਼ੀ ਨਾਲ ਮਨਾਈ ਜਾ ਰਹੀ ਹੈ। ਸਿੰਗਾਪੁਰ 'ਚ ਤਾਂ ਦੋ ਮਹੀਨੇ ਪਹਿਲਾਂ ਹੀ ਦੀਵਾਲੀ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ। ਇੱਥੇ ਰੌਸ਼ਨੀ ਅਤੇ ਰੰਗਾਂ ਦਾ ਅਜਿਹਾ ਸੁਮੇਲ ਹੈ, ਜਿਸ ਨੂੰ ਦੇਖ ਹਰ ਕਿਸੇ ਦੇ ਮੂੰਹ 'ਚੋਂ ਵਾਹ-ਵਾਹ ਨਿਕਲਦੀ ਹੈ।

PunjabKesari

ਲਿਟਿਲ ਇੰਡੀਆ ਦੀ ਇਹ 31ਵੀਂ ਦੀਵਾਲੀ ਹੈ। ਇਸ ਦਾ ਪ੍ਰਬੰਧ ਇੱਥੋਂ ਦੇ ਦੁਕਾਨਦਾਰ ਤੇ ਹੈਰੀਟੇਜ ਐਸੋਸੀਏਸ਼ਨ 'ਲੀਸਾ' ਮਿਲ ਕੇ ਕਰਦੇ ਹਨ। ਲੀਸਾ ਦੇ ਰਾਜਕੁਮਾਰ ਚੰਦਰਾ ਕਹਿੰਦੇ ਹਨ ਕਿ ਇਸ ਲਈ 60 ਫੀਸਦੀ ਬਜਟ ਸਿੰਗਾਪੁਰ ਟੂਰਿਜ਼ਮ ਬੋਰਡ ਤੋਂ ਮਿਲਦਾ ਹੈ। ਅਸੀਂ ਇੱਥੋਂ ਦੀਆਂ ਸੜਕਾਂ ਹੀ ਨਹੀਂ, ਸਬ-ਵੇਅ ਸਟੇਸ਼ਨ ਅਤੇ ਬੱਸਾਂ ਨੂੰ ਵੀ ਦੀਵਾਲੀ ਲਈ ਸਜਾਉਂਦੇ ਹਾਂ। ਇਸ ਸਾਲ 'ਲਿਟਿਲ ਇੰਡੀਆ' 'ਚ ਦੀਵਾਲੀ ਦੇ ਜਸ਼ਨ ਦੀ ਸ਼ੁਰੂਆਤ 6 ਸਤੰਬਰ ਨੂੰ ਹੋਈ ਸੀ।

 

PunjabKesari

ਇਸ ਮੇਲੇ ਦੀ ਤਰੀਕ ਦੀਵਾਲੀ ਦੀ ਤਰੀਕ ਮੁਤਾਬਕ ਤੈਅ ਕੀਤੀ ਜਾਂਦੀ ਹੈ। ਅੰਦਾਜ਼ਾ ਹੈ ਕਿ ਇਸ ਸਜਾਵਟ ਨੂੰ ਦੇਖਣ ਲਈ 40 ਲੱਖ ਤੋਂ ਵਧੇਰੇ ਲੋਕ ਦੇਖਣ ਆਉਂਦੇ ਹਨ, ਜਿਨ੍ਹਾਂ 'ਚ 16 ਲੱਖ ਸੈਲਾਨੀ ਹਨ। ਮੇਲੇ 'ਚ ਲਾਈਟਾਂ ਨਾਲ ਸਜਾਏ ਖਾਸ ਡੈਕੋਰੇਟਿਵ ਸਮਾਨ, ਫੁੱਲਾਂ ਦੀਆਂ ਲੜੀਆਂ, ਮੋਤੀਆਂ ਤੇ ਸ਼ੀਸ਼ਿਆਂ ਨਾਲ ਤਿਆਰ ਸਜਾਵਟ ਦੇ ਸਮਾਨ ਲੋਕਾਂ ਨੂੰ ਬਹੁਤ ਪਸੰਦ ਆਉਂਦੇ ਹਨ।
 

PunjabKesari

ਲਾਈਟਾਂ ਦੇ 48 ਸੈੱਟ ਸੇਰੰਗੂਨ ਰੋਡ ਅਤੇ 16 ਸੈੱਟ ਰੇਸਕੋਰਸ ਰੋਡ 'ਤੇ ਲਗਾਏ ਗਏ ਹਨ। ਇਸ ਤਰ੍ਹਾਂ ਕੁੱਲ 64 ਸੈੱਟ ਲਾਈਟਾਂ ਲੱਗੀਆਂ ਹਨ। ਇਨ੍ਹਾਂ 'ਚ 12 ਲੱਖ ਐੱਲ. ਈ. ਡੀ. ਬਲਬ ਹੁੰਦੇ ਹਨ ਤੇ ਰੰਗ-ਬਿਰੰਗੀ ਰੌਸ਼ਨੀ ਸਭ ਨੂੰ ਆਕਰਸ਼ਿਤ ਕਰਦੀ ਹੈ। ਜ਼ਿਕਰਯੋਗ ਹੈ ਕਿ ਸਿੰਗਾਪੁਰ 'ਚ 9 ਫੀਸਦੀ ਭਾਰਤੀ ਰਹਿੰਦੇ ਹਨ ਤੇ ਇੱਥੇ ਦੀਵਾਲੀ ਮੌਕੇ ਭਾਰਤ ਵਰਗਾ ਮਾਹੌਲ ਹੁੰਦਾ ਹੈ। ਲੋਕ ਦੂਰੋਂ-ਦੂਰੋਂ ਇਸ ਰੌਸ਼ਨੀ ਨੂੰ ਦੇਖਣ ਲਈ ਆਉਂਦੇ ਹਨ। ਇੱਥੇ 10 ਨਵੰਬਰ ਤਕ ਅਜਿਹਾ ਹੀ ਮਾਹੌਲ ਰਹੇਗਾ, ਜਿਸ ਦੀ ਛਾਪ ਲੋਕਾਂ ਦੇ ਦਿਲਾਂ 'ਚ ਹਮੇਸ਼ਾ ਲਈ ਰਹੇਗੀ।


Related News