ਇੰਡੋਨੇਸ਼ੀਆ ''ਚ ਲੱਗੇ 6.0 ਤੀਬਰਤਾ ਦੇ ਭੂਚਾਲ ਦੇ ਝਟਕੇ

Sunday, Jul 29, 2018 - 02:23 AM (IST)

ਵਾਸ਼ਿੰਗਟਨ— ਅਮਰੀਕੀ ਭੂ-ਵਿਗਿਆਨ ਸਰਵੇ ਦਾ ਕਹਿਣਾ ਹੈ ਕਿ ਇੰਡੋਨੇਸ਼ੀਆ 'ਚ ਸ਼ਨੀਵਾਰ ਦੇਰ ਰਾਤ 6.0 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਹਾਲਾਂਕਿ ਇਸ ਭੂਚਾਲ ਕਾਰਨ ਅਜੇ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਵਿਭਾਗ ਦਾ ਕਹਿਣਾ ਹੈ ਕਿ ਮੌਮੇਰੇ ਸ਼ਹਿਰ ਦੇ ਉੱਤਰ-ਪੂਰਬ 'ਚ 160 ਕਿਲੋਮੀਟਰ ਦੀ ਦੂਰੀ 'ਤੇ ਫਲੋਰੇ ਆਈਸਲੈਂਡ 'ਤੇ 360 ਮੀਲ ਦੀ ਗਹਿਰਾਈ 'ਤੇ ਇਸ ਭੂਚਾਲ ਦਾ ਕੇਂਦਰ ਸੀ। ਇੰਡੋਨੇਸ਼ੀਆ 'ਚ ਕਈ ਛੋਟੇ-ਛੋਟੇ ਟਾਪੂ ਹਨ, ਜਿਨ੍ਹਾਂ 'ਤੇ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ।
ਸਾਲ 2004 'ਚ ਪੱਛਮੀ ਇੰਡੋਨੇਸ਼ੀਆ ਵੱਲ ਸੁਮਾਤਰਾ ਤੱਟ ਨੇੜੇ 9.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ, ਜੋ ਕਿ ਇੰਡੀਅਨ ਓਸ਼ਨ 'ਚ ਸੁਨਾਮੀ ਦਾ ਕਾਰਨ ਬਣਿਆ ਸੀ। ਇਸ ਸੁਨਾਮੀ ਕਾਰਨ ਜੋ ਤਬਾਹੀ ਮਚੀ ਉਸ ਕਾਰਨ 1,68,000 ਇੰਡੋਨੇਸ਼ੀਆਈ ਲੋਕਾਂ ਸਣੇ 2,20,000 ਲੋਕਾਂ ਦੀ ਮੌਤ ਹੋ ਗਈ ਸੀ।


Related News