ਦੇਬੀ ਮਖਸੂਸਪੁਰੀ ਦੀ ਫਰਿਜ਼ਨੋ ਵਿਚਲੀ ਮਹਿਫ਼ਲ ਯਾਦਗਾਰੀ ਹੋ ਨਿੱਬੜੀ

Monday, Aug 01, 2022 - 11:28 PM (IST)

ਦੇਬੀ ਮਖਸੂਸਪੁਰੀ ਦੀ ਫਰਿਜ਼ਨੋ ਵਿਚਲੀ ਮਹਿਫ਼ਲ ਯਾਦਗਾਰੀ ਹੋ ਨਿੱਬੜੀ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਮਸ਼ਹੂਰ ਸ਼ਾਇਰ ਤੇ ਗਾਇਕ ਦੇਬੀ ਮਖਸੂਸਪੁਰੀ ਅੱਜ-ਕੱਲ੍ਹ ਆਪਣੀ ਅਮਰੀਕਾ ਫੇਰੀ 'ਤੇ ਹਨ ਤੇ ਇਸੇ ਕੜੀ ਤਹਿਤ ਉਹ ਆਪਣੇ ਚਾਹੁਣ ਵਾਲਿਆਂ ਦੇ ਸੱਦੇ 'ਤੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ 'ਚ ਆਪਣੀਆਂ ਮਹਿਫ਼ਲਾਂ ਵੀ ਲਾ ਰਹੇ ਹਨ। ਲੰਘੇ ਸ਼ਨੀਵਾਰ ਇਸੇ ਤਰ੍ਹਾਂ ਦੀ ਇਕ ਪਰਿਵਾਰਕ ਮਹਿਫ਼ਲ ਦਾ ਪ੍ਰਬੰਧ ਫਰਿਜ਼ਨੋ ਦੀ ਅਜ਼ਾਦ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਸਥਾਨਕ ਨਾਰਥ ਪੁਆਇੰਟ ਈਵੈਂਟ ਸੈਂਟਰ ਵਿੱਚ ਕੀਤਾ ਗਿਆ, ਜਿੱਥੇ ਦਰਸ਼ਕਾਂ ਨਾਲ ਖਚਾਖਚ ਭਰੇ ਹਾਲ 'ਚ ਦੇਬੀ ਨੇ ਆਪਣੇ ਨਵੇਂ-ਪੁਰਾਣੇ ਗੀਤਾਂ ਦੀ ਅਜਿਹੀ ਝੜੀ ਲਾਈ ਕਿ ਲੋਕ ਦੇਬੀ ਦੇ ਹਰ ਸ਼ੇਅਰ ਅਤੇ ਗੀਤ 'ਤੇ ਤਾੜੀਆਂ ਦੀ ਦਾਦ ਦੇ ਰਹੇ ਸਨ।

ਖ਼ਬਰ ਇਹ ਵੀ : ਆਨਲਾਈਨ ਹੋਏ ਅਸ਼ਟਾਮ ਤਾਂ ਉਥੇ ਸਿਹਤ ਮੰਤਰੀ ਜੌੜੇਮਾਜਰਾ ਦੇ ਵਤੀਰੇ ਤੋਂ CM ਮਾਨ ਵੀ ਖ਼ਫ਼ਾ, ਪੜ੍ਹੋ TOP 10

PunjabKesari

ਇਸ ਮੌਕੇ ਅਜ਼ਾਦ ਸਪੋਰਟਸ ਐਂਡ ਕਲਚਰਲ ਕਲੱਬ ਦੇ ਸਮੂਹ ਮੈਂਬਰਾਂ ਨੇ ਸ਼ਾਨਦਾਰ ਪ੍ਰਬੰਧ ਕਰਕੇ ਸਭਨਾਂ ਦਾ ਮਨ ਜਿੱਤ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਪੱਤਰਕਾਰ ਨੀਟਾ ਮਾਛੀਕੇ ਨੇ ਸਾਰਿਆਂ ਨੂੰ ਨਿੱਘੀ ਜੀ ਆਇਆਂ ਆਖ ਕੇ ਕੀਤੀ। ਇਸ ਮੌਕੇ ਗਾਇਕ ਕਮਲਜੀਤ ਸਿੰਘ ਬੈਨੀਪਾਲ ਤੇ ਧਰਮਵੀਰ ਥਾਂਦੀ ਨੇ ਵੀ ਆਪਣੇ ਇਕ-ਇਕ ਗੀਤ ਨਾਲ ਹਾਜ਼ਰੀ ਭਰੀ। ਕਾਮੇਡੀਅਨ ਵਿਜੇ ਨੇ ਆਪਣੇ ਟੋਟਕਿਆਂ ਨਾਲ ਹਸਾ-ਹਸਾ ਕੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ। ਬੱਗਾ-ਸੋਨੂੰ ਮਿਊਜ਼ੀਕਲ ਗਰੁੱਪ ਦੀ ਟੀਮ ਦੇ ਸ਼ਾਨਦਾਰ ਸੰਗੀਤ ਨੇ ਮਹਿਫ਼ਲ ਨੂੰ ਹੋਰ ਵੀ ਚਾਰ ਚੰਨ ਲਾਏ। ਅਖੀਰ ਦਰਸ਼ਕਾਂ ਨੇ ਨੱਚ-ਨੱਚ ਕੇ ਅੰਬਰੀਂ ਧੂੜ ਚੜ੍ਹਾ ਦਿੱਤੀ। ਅੰਤ ਕਰੀ ਹਾਊਸ ਰੈਸਟੋਰੈਂਟ ਦੇ ਰਾਤਰੀ ਦੇ ਭੋਜਨ ਨਾਲ ਅਮਿੱਟ ਪੈੜਾਂ ਛੱਡਦੀ ਇਹ ਮਹਿਫ਼ਲ ਯਾਦਗਾਰੀ ਹੋ ਨਿਬੜੀ।

ਇਹ ਵੀ ਪੜ੍ਹੋ : ਜੇ ਮੈਂ ਪ੍ਰਧਾਨ ਮੰਤਰੀ ਬਣੀ ਤਾਂ ਸਕਾਟਲੈਂਡ ਦੀ ਦੂਜੀ ਰਾਇਸ਼ੁਮਾਰੀ ਨੂੰ ਇਜਾਜ਼ਤ ਨਹੀਂ : ਲਿਜ਼ ਟਰੱਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News