ਅਮਰੀਕਾ ''ਚ ਤੇਜ਼ੀ ਨਾਲ ਵੱਧਦੇ ਕੋਰੋਨਾ ਮਾਮਲਿਆਂ ਵਿਚਾਲੇ ਮਾਸਕ ਨੂੰ ਲੈ ਕੇ ਬਹਿਸ

07/18/2020 12:44:20 AM

ਵਾਸ਼ਿੰਗਟਨ - ਵੀਰਵਾਰ ਨੂੰ ਅਮਰੀਕਾ ਵਿਚ ਇਕ ਦਿਨ ਵਿਚ ਕੋਰੋਨਾਵਾਇਰਸ ਦੇ ਘਟੋਂ-ਘੱਟ 75,000 ਨਵੇਂ ਮਾਮਲੇ ਸਾਹਮਣੇ ਆਏ ਹਨ। ਨਿਊਜ਼ ਏਜੰਸੀ ਰਾਇਟਰਸ ਮੁਤਾਬਕ ਇਹ 7ਵੀਂ ਵਾਰ ਹੈ ਜਦ ਇਕ ਦਿਨ ਵਿਚ ਅਮਰੀਕਾ ਵਿਚ ਕੋਰੋਨਾ ਦੇ ਰਿਕਾਰਡ ਮਾਮਲੇ ਦਰਜ ਕੀਤੇ ਗਏ ਹਨ। ਪਰ ਤੇਜ਼ੀ ਨਾਲ ਵੱਧਦੇ ਮਾਮਲਿਆਂ ਵਿਚਾਲੇ ਅਮਰੀਕਾ ਦੇ ਕੁਝ ਰਾਜਾਂ ਵਿਚਾਲੇ ਫੇਸ ਮਾਸਕ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ। ਜਿਥੇ ਕੋਲੋਰਾਡੋ ਅਤੇ ਆਰਕਾਨਸਾਸ ਦੀਆਂ ਜਨਤਕ ਥਾਂਵਾਂ 'ਤੇ ਲੋਕਾਂ ਲਈ ਫੇਸ ਮਾਸਕ ਲਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਉਥੇ ਜਾਰਜ਼ੀਆ ਦੇ ਗਵਰਨਰ ਨੇ ਸਥਾਨਕ ਪੱਧਰ 'ਤੇ ਇਸ ਤਰ੍ਹਾਂ ਦਾ ਨਿਯਮ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਕੋਲੋਰਾਡੋ ਦੇ ਗਵਰਨ ਜ਼ੈਰੇਡ ਪੋਲਿਸ ਅਤੇ ਕਾਰਕਾਨਸਾਸ ਦੇ ਗਵਰਨਰ ਏਸਾ ਹਚਿਨਸਨ ਨੇ ਸਿਹਤ ਅਧਿਕਾਰੀਆਂ ਦੀ ਸਲਾਹ ਮੰਨਦੇ ਹੋਏ ਆਪਣੇ ਸੂਬੇ ਵਿਚ ਲੋਕਾਂ ਲਈ ਫੇਸ ਮਾਸਕ ਲਾਉਣਾ ਲਾਜ਼ਮੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਦੋਹਾਂ ਨੇਤਾਵਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਥੇ ਜਾਰਜ਼ੀਆ ਦੇ ਗਵਰਨਰ ਬ੍ਰਾਇਲ ਕੇਮਪ ਨੇ ਬੁੱਧਵਾਰ ਨੂੰ ਇਕ ਆਦੇਸ਼ ਜਾਰੀ ਕਰਦੇ ਹੋਏ ਜਨਤਕ ਥਾਂਵਾਂ 'ਤੇ ਫੇਸ ਮਾਸਕ ਲਾਉਣ ਦੇ ਨਿਯਮ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਨਾਗਰਿਕਾਂ ਨੂੰ ਮਾਸਕ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਦੱਸ ਦਈਏ ਕਿ ਅਮਰੀਕਾ ਹਰ ਰੋਜ਼ ਜ਼ਿਆਦਾ ਗਿਣਤੀ ਵਿਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਨਾਲ ਹੁਣ ਤੱਕ ਇਥੇ ਕੋਰੋਨਾ ਦੇ 3,730,135 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 141,562 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,694,496 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।


Khushdeep Jassi

Content Editor

Related News