ਸਿਡਨੀ ਵਿਚ ਪਤਨੀ ਨੇ ਬਹਿਸ ਦੌਰਾਨ ਪਤੀ ਨੂੰ ਮਾਰਿਆ ਚਾਕੂ

09/06/2017 6:00:36 PM

ਸਿਡਨੀ— ਜਿਊਰੀ ਨੂੰ ਦੱਸਿਆ ਗਿਆ ਕਿ ਸਿਡਨੀ ਰੈਸਟੋਰੈਂਟ ਦੇ ਮਾਲਕ ਦੀ ਪਤਨੀ ਲਿਊ ਨੇ ਬਹਿਸ ਦੌਰਾਨ ਆਪਣੇ ਪਤੀ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਲਿਊ ਨੇ ਪੁਲਸ ਨੂੰ ਦੱਸਿਆ ਸੀ,'' ਉਸ ਨੇ ਬਹਿਸ ਦੌਰਾਨ ਆਪਣੇ ਪਤੀ ਨੂੰ ਚਾਕੂ ਮਾਰ ਦਿੱਤਾ।'' ਕਿਆਨ ਲਿਊ ਨੇ ਇਨਸਪੈਕਟਰ ਪੌਲ ਵਾਰਡਨ ਨੂੰ ਇਹ ਬਿਆਨ ਉਦੋਂ ਦਿੱਤਾ ਜਦੋਂ ਇਨਸਪੈਕਟਰ ਨੇ ਉਸ ਦੇ ਪਤੀ ਦੀ ਬੌਡੀ ਨੂੰ ਰੀਵਰਵੁੱਡ ਗਰੈਨਰੀ ਫਲੈਟ ਵਿਚ ਦੇਖਿਆ।
ਮੁੱਕਦਮੇ ਦੀ ਸੁਣਵਾਈ ਦੌਰਾਨ ਉਸ ਨੇ ਬੁੱਧਵਾਰ ਨੂੰ ਨਿਊ ਸਾਊਥ ਵੇਲਜ਼ ਦੀ ਅਦਾਲਤ ਵਿਚ ਇਸ ਕੇਸ ਸੰਬੰਧੀ ਸਬੂਤ ਪੇਸ਼ ਕੀਤੇ। ਸ਼੍ਰੀ ਮਤੀ ਲਿਊ (35) ਨੂੰ ਸਾਲ 2016 ਵਿਚ ਹੈਨ ਲਿਮ ਚਿਨ (39) ਦੀ ਮੌਤ ਲਈ ਕਸੂਰਵਾਰ ਨਹੀਂ ਠਹਿਰਾਇਆ ਗਿਆ ਸੀ। ਕੱਲ੍ਹ ਜਿਊਰੀ ਨੂੰ ਦੱਸਿਆ ਗਿਆ ਸੀ ਕਿ ਇਸ ਜੋੜਾ ਵਿਚ ਬਹਿਸ ਇਸ ਕਰ ਕੇ ਹੋਈ ਕਿਉਂਕਿ ਮਿਸਟਰ ਚਿਨ ਨੂੰ ਵਿਸ਼ਵਾਸ ਸੀ ਕਿ ਉਸ ਦੀ ਪਤਨੀ ਦਾ ਆਪਣੇ ਨਿੱਜੀ ਟਰੇਨਰ ਨਾਲ ਅਫੇਅਰ ਚੱਲ ਰਿਹਾ ਸੀ। ਮਿਸਟਰ ਚਿਨ ਦਾ ਦਾਅਵਾ ਸੀ ਕਿ ਲਿਊ ਨੇ ਆਪਣੇ ਰੈਸਟੋਰੈਂਟ ਤੋਂ ਟਰੇਨਰ ਨੁੰ ਸੂਪ ਦਿੱਤਾ ਸੀ ਅਤੇ ਉਸ ਨੂੰ ਘਰ ਤੱਕ ਛੱਡਿਆ ਸੀ।
ਇਸੇ ਬਹਿਸ ਦੌਰਾਨ ਮਿਸ ਲਿਊ ਨੇ ਮਿਸਟਰ ਚਿਨ ਦੇ ਦਿਲ ਲਾਗੇ ਚਾਕੂ ਨਾਲ ਵਾਰ ਕੀਤਾ ਅਤੇ ਬਾਅਦ ਵਿਚ ਹਸਪਤਾਲ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ। 
ਮਿਸ ਲਿਊ ਦੇ ਬੈਰਿਸਟਰ ਫਿਲਿਪ ਬੌਲਟਨ ਨੇ ਜਿਊਰੀ ਨੂੰ ਦੱਸਿਆ ਕਿ ਉਸ ਨੇ ਆਪਣੇ ਪਤੀ ਨੂੰ ਜਾਣਬੁੱਝ ਕੇ ਨਹੀਂ ਮਾਰਿਆ ਸੀ। ਲਿਊ ਦੇ ਇਸ ਮੁਕੱਦਮੇ ਦੇ ਕਈ ਹਫਤਿਆਂ ਤੱਕ ਜਾਰੀ ਰਹਿਣ ਦੀ ਉਮੀਦ ਹੈ ਅਤੇ ਇਸ ਦੌਰਾਨ ਮਿਸ ਲਿਊ ਆਪਣੇ ਬਚਾਅ ਵਿਚ ਸਬੂਤ ਪੇਸ਼ ਕਰੇਗੀ।


Related News