ਤੂਫ਼ਾਨ 'ਹੇਲੇਨ' ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ 227
Sunday, Oct 06, 2024 - 11:31 AM (IST)
ਫਰੈਂਕਫਰਟ (ਅਮਰੀਕਾ) (ਏਜੰਸੀ): ਅਮਰੀਕਾ ‘ਚ ਤੂਫਾਨ ‘ਹੇਲੇਨ’ ਨੇ ਭਾਰੀ ਤਬਾਹੀ ਮਚਾਈ ਹੈ। ਤਬਾਹੀ ਦੌਰਾਨ ਸ਼ਨੀਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਵਧ ਕੇ 227 ਹੋ ਗਈ। ਇਸ ਭਿਆਨਕ ਤੂਫਾਨ ਨੇ ਅਮਰੀਕਾ ਦੇ ਦੱਖਣ-ਪੂਰਬ ਵਿਚ ਭਾਰੀ ਤਬਾਹੀ ਮਚਾਈ ਅਤੇ ਛੇ ਰਾਜਾਂ ਵਿਚ ਲੋਕਾਂ ਦੀ ਮੌਤ ਹੋ ਗਈ। ਤੂਫ਼ਾਨ ਕਾਰਨ ਹੋਈ ਤਬਾਹੀ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਕੱਢਣ ਦਾ ਕੰਮ ਇੱਕ ਹਫ਼ਤੇ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਜਾਰੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਮਸਜਿਦ 'ਤੇ ਇਜ਼ਰਾਇਲੀ ਫੌਜ ਦਾ ਹਵਾਈ ਹਮਲਾ, 18 ਲੋਕਾਂ ਦੀ ਮੌਤ
ਹੇਲੇਨ 26 ਸਤੰਬਰ ਨੂੰ ਸਮੁੰਦਰੀ ਕਿਨਾਰੇ ਆਈ ਅਤੇ ਫਲੋਰੀਡਾ ਤੋਂ ਉੱਤਰ ਵੱਲ ਵਧਦਿਆਂ ਵਿਆਪਕ ਤਬਾਹੀ ਮਚਾਈ। ਤੂਫਾਨ ਕਾਰਨ ਹੋਈ ਭਾਰੀ ਬਾਰਿਸ਼ ਕਾਰਨ ਕਈ ਘਰ ਰੁੜ੍ਹ ਗਏ, ਕਈ ਸੜਕਾਂ ਤਬਾਹ ਹੋ ਗਈਆਂ ਅਤੇ ਬਿਜਲੀ ਅਤੇ ਮੋਬਾਈਲ ਫੋਨ ਸੇਵਾਵਾਂ ਠੱਪ ਹੋ ਗਈਆਂ। ਸ਼ੁੱਕਰਵਾਰ ਨੂੰ ਤੂਫਾਨ 'ਚ ਮਰਨ ਵਾਲਿਆਂ ਦੀ ਗਿਣਤੀ 225 ਸੀ ਅਤੇ ਅਗਲੇ ਦਿਨ ਯਾਨੀ ਸ਼ਨੀਵਾਰ ਨੂੰ 'ਸਾਊਥ ਕੈਰੋਲੀਨਾ' 'ਚ ਦੋ ਹੋਰ ਮੌਤਾਂ ਹੋਈਆਂ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਲੋਕ ਲਾਪਤਾ ਹਨ। ਇਹ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਕਿੰਨੀ ਵੱਧ ਸਕਦੀ ਹੈ। 2005 'ਚ ਕੈਟਰੀਨਾ ਤੂਫਾਨ ਤੋਂ ਬਾਅਦ 'ਹੇਲੇਨ' ਅਮਰੀਕਾ ਦੀ ਮੁੱਖ ਭੂਮੀ 'ਤੇ ਆਉਣ ਵਾਲਾ ਸਭ ਤੋਂ ਘਾਤਕ ਤੂਫਾਨ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।