ਸੂਡਾਨ 'ਚ ਫੌਜ ਅਤੇ RSF ਵਿਚਾਲੇ ਝੜਪਾਂ 'ਚ ਮਰਨ ਵਾਲਿਆਂ ਦੀ ਗਿਣਤੀ 100 ਦੇ ਕਰੀਬ

Monday, Apr 17, 2023 - 11:55 AM (IST)

ਸੂਡਾਨ 'ਚ ਫੌਜ ਅਤੇ RSF ਵਿਚਾਲੇ ਝੜਪਾਂ 'ਚ ਮਰਨ ਵਾਲਿਆਂ ਦੀ ਗਿਣਤੀ 100 ਦੇ ਕਰੀਬ

ਖਾਰਟੂਮ (ਵਾਰਤਾ): ਸੂਡਾਨ 'ਚ ਫੌਜ ਅਤੇ ਰੈਪਿਡ ਸਪੋਰਟ ਫੋਰਸ ਵਿਚਾਲੇ ਝੜਪਾਂ 'ਚ ਮਰਨ ਵਾਲਿਆਂ ਦੀ ਗਿਣਤੀ 100 ਦੇ ਕਰੀਬ ਪਹੁੰਚ ਗਈ ਹੈ, ਜਦਕਿ 1100 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਵਿਸ਼ਵ ਸਿਹਤ ਸੰਗਠਨ (WHO) ਨੇ ਇਹ ਜਾਣਕਾਰੀ ਦਿੱਤੀ। ਡਬਲਯੂਐਚਓ ਨੇ ਐਤਵਾਰ ਨੂੰ ਕਿਹਾ ਕਿ 13 ਅਪ੍ਰੈਲ ਤੋਂ ਖਾਰਟੂਮ ਸੂਬੇ, ਦੱਖਣੀ ਕੋਡਰਫਾਨ, ਉੱਤਰੀ ਦਾਰਫੁਰ, ਉੱਤਰੀ ਰਾਜ ਅਤੇ ਹੋਰ ਖੇਤਰਾਂ ਵਿੱਚ ਸੰਘਰਸ਼ ਵਿੱਚ 97 ਤੋਂ ਵੱਧ ਲੋਕ ਮਾਰੇ ਗਏ ਅਤੇ 1,126 ਜ਼ਖਮੀ ਹੋਏ ਹਨ। 

PunjabKesari

ਫੌਜ ਅਤੇ ਆਰਐਸਐਫ ਵਿਚਕਾਰ ਲੜਾਈ ਹੁਣ ਖਾਰਟੂਮ ਸ਼ਹਿਰ ਵਿੱਚ ਕੇਂਦਰਿਤ ਹੈ, ਉੱਥੇ ਦੇ ਬਹੁਤ ਸਾਰੇ ਹਸਪਤਾਲਾਂ ਵਿੱਚ ਖੂਨ ਚੜ੍ਹਾਉਣ ਵਾਲੇ ਉਪਕਰਣਾਂ ਅਤੇ ਡਾਕਟਰੀ ਸਪਲਾਈ ਦੀ ਕਮੀ ਦੀ ਰਿਪੋਰਟ ਕੀਤੀ ਗਈ ਹੈ। ਗੌਰਤਲਬ ਹੈ ਕਿ ਸ਼ਨੀਵਾਰ ਨੂੰ ਫੌਜ ਅਤੇ ਆਰਐਸਐਫ ਵਿਚਾਲੇ ਝੜਪ ਹੋਈ ਸੀ, ਜਿਸ ਦਾ ਕੇਂਦਰ ਖਾਰਤੂਮ ਸ਼ਹਿਰ ਸੀ। ਸਰਕਾਰੀ ਬਲਾਂ ਨੇ ਆਰਐਸਐਫ 'ਤੇ ਬਗਾਵਤ ਦਾ ਦੋਸ਼ ਲਗਾਇਆ ਅਤੇ ਉਨ੍ਹਾਂ ਦੇ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ। ਆਰਐਸਐਫ ਨੇ ਖਾਰਟੂਮ ਵਿੱਚ ਰਾਸ਼ਟਰਪਤੀ ਮਹਿਲ ਅਤੇ ਮੇਰੋਵੇ ਵਿੱਚ ਹਵਾਈ ਅੱਡੇ ਦੇ ਕੰਟਰੋਲ ਦਾ ਦਾਅਵਾ ਕੀਤਾ ਹੈ। ਰਾਸ਼ਟਰੀ ਸੈਨਾ ਨੇ ਰਾਸ਼ਟਰਪਤੀ ਭਵਨ 'ਤੇ ਕੰਟਰੋਲ ਦੇ ਆਰਐਸਐਫ ਦੇ ਦਾਅਵਿਆਂ ਦਾ ਸਖ਼ਤੀ ਨਾਲ ਖੰਡਨ ਕੀਤਾ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਸਿਡਨੀ ਨੂੰ ਪਛਾੜ ਮੈਲਬੌਰਨ ਬਣਿਆ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਸ਼ਹਿਰ

ਜ਼ਿਕਰਯੋਗ ਹੈ ਕਿ ਸ਼ਨੀਵਾਰ ਦੇਰ ਰਾਤ, ਸੂਡਾਨੀ ਆਰਮਡ ਫੋਰਸਿਜ਼ ਦੇ ਕਮਾਂਡਰ-ਇਨ-ਚੀਫ, ਅਬਦੇਲ ਫਤਾਹ ਅਲ-ਬੁਰਹਾਨ ਨੇ ਆਰਐਸਐਫ ਨੂੰ ਭੰਗ ਕਰਨ ਦਾ ਫ਼ਰਮਾਨ ਜਾਰੀ ਕੀਤਾ ਸੀ। ਆਰਐਸਐਫ ਨੇ ਚਾਰ ਘੰਟਿਆਂ ਲਈ ਮਾਨਵਤਾਵਾਦੀ ਗਲਿਆਰਾ ਖੋਲ੍ਹਣ ਲਈ ਸਹਿਮਤੀ ਦਿੰਦੇ ਹੋਏ ਇੱਕ ਬਿਆਨ ਜਾਰੀ ਕੀਤਾ। ਸੁਡਾਨ ਵਿੱਚ ਦੋ ਹਥਿਆਰਬੰਦ ਬਲਾਂ ਵਿਚਾਲੇ ਐਤਵਾਰ ਨੂੰ ਵੀ ਝੜਪਾਂ ਜਾਰੀ ਰਹੀਆਂ। ਸੂਡਾਨੀ ਹਥਿਆਰਬੰਦ ਬਲਾਂ ਨੇ ਕੱਲ੍ਹ ਸ਼ਾਮ 4 ਵਜੇ ਤੋਂ ਤਿੰਨ ਘੰਟਿਆਂ ਲਈ ਮਾਨਵਤਾਵਾਦੀ ਗਲਿਆਰਾ ਖੋਲ੍ਹਣ ਲਈ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ 'ਤੇ ਸਹਿਮਤੀ ਜਤਾਈ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News