ਆਸਟਰੇਲੀਆ 'ਚ ਫਰੀਦਕੋਟ ਦੇ ਨੌਜਵਾਨ ਦੀ ਮੌਤ, ਭੈਣ ਦੇ ਵਿਆਹ 'ਚ ਜਾਣ ਲਈ ਕਰ ਰਿਹਾ ਸੀ ਤਿਆਰੀਆਂ

11/17/2017 3:43:52 PM

ਬ੍ਰਿਸਬੇਨ/ ਫਰੀਦਕੋਟ (ਸੁਰਿੰਦਰਪਾਲ ਸਿੰਘ ਖੁਰਦ/ਹਾਲੀ)— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ ਇਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ । ਮ੍ਰਿਤਕ ਦੀ ਪਛਾਣ 24 ਸਾਲਾ ਜਤਿੰਦਰ ਸਿੰਘ ਦੇ ਨਾਂ ਤੋਂ ਹੋਈ ਹੈ । ਉਹ 2014 'ਚ ਪੰਜਾਬ ਤੋਂ ਆਸਟ੍ਰੇਲੀਆ ਸਟੂਡੈਂਟ ਵੀਜ਼ੇ 'ਤੇ ਆਪਣੀ ਪਤਨੀ ਨਾਲ ਆਇਆ ਸੀ ਅਤੇ ਆਪਣੀ ਭੈਣ ਦੇ ਵਿਆਹ 'ਚ ਸ਼ਾਮਲ ਹੋਣ ਲਈ ਪੰਜਾਬ ਜਾਣ ਦੀਆਂ ਤਿਆਰੀਆਂ ਕਰ ਰਿਹਾ ਸੀ। ਜਤਿੰਦਰ ਫਰੀਦਕੋਟ ਦੇ ਪਿੰਡ ਗੋਲੇਵਾਲ ਦਾ ਜੰਮਪਲ ਸੀ । ਮ੍ਰਿਤਕ ਦੇ ਦੋਸਤ ਨੇ ਦੱਸਿਆ ਕਿ ਜਤਿੰਦਰ ਆਪਣੇ ਪਿੱਛੇ ਮਾਂ-ਬਾਪ ਅਤੇ ਪਤਨੀ ਨੂੰ ਰੋਂਦੇ-ਕਰਲਾਉਂਦੇ ਹੋਏ ਛੱਡ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਸ ਦਾ ਅੰਤਮ ਸੰਸਕਾਰ ਉਸ ਦੇ ਜੱਦੀ ਪਿੰਡ 'ਚ ਕੀਤਾ ਜਾਵੇਗਾ।

PunjabKesari
 ਇਨਸਫਿਲ ਇਲਾਕੇ 'ਚ ਕੇਲਿਆਂ ਦੇ ਫਾਰਮ 'ਚ ਟਰੈਕਟਰ ਹਾਦਸੇ 'ਚ ਉਸ ਦੀ ਮੌਤ ਹੋ ਗਈ। ਪੰਜਾਬੀ ਭਾਈਚਾਰੇ ਦੇ ਸਹਿਯੋਗ ਦੇ ਨਾਲ ਮ੍ਰਿਤਕ ਜਤਿੰਦਰ ਦੀ ਦੇਹ ਪੰਜਾਬ ਭੇਜਣ ਲਈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਪੰਜਾਬੀ ਨੌਜਵਾਨ ਦੀ ਹੋਈ ਬੇਵਕਤੀ ਮੌਤ ਦੀ ਖ਼ਬਰ ਕਾਰਨ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ।

PunjabKesariਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਇਸ ਮੰਦਭਾਗੀ ਘਟਨਾ ਕਾਰਨ ਸਦਮੇ 'ਚ ਹੈ। ਉਸ ਨੇ ਕਿਹਾ ਕਿ ਉਸ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਸ ਨਾਲ ਕਿਹੜਾ ਭਾਣਾ ਵਰਤ ਗਿਆ ਹੈ। ਜਤਿੰਦਰ ਦੀ ਭੈਣ ਦੇ ਵਿਆਹ 'ਚ 4 ਦਿਨ ਬਚੇ ਸਨ ਕਿ ਪਰਿਵਾਰ ਨੂੰ ਇਹ ਬੁਰੀ ਖਬਰ ਮਿਲੀ। ਤੁਹਾਨੂੰ ਦੱਸ ਦਈਏ ਕਿ ਜਤਿੰਦਰ ਭਾਰਤੀ ਕਿਸਾਨ ਓਂਕਾਰ ਸਿੱਘ ਦੇ ਖੇਤਾਂ 'ਚ ਟਰੈਕਟਰ ਓਪਰੇਟਰ ਦੇ ਤੌਰ 'ਤੇ ਕੰਮ ਕਰਦਾ ਸੀ। ਇੱਥੇ ਉਸ ਦਾ ਟਰੈਕਟਰ ਉਲਟ ਗਿਆ ਤੇ ਘਟਨਾ ਵਾਲੀ ਥਾਂ 'ਤੇ ਹੀ ਉਸ ਦੀ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ 'ਚ ਰੱਖਿਆ ਗਿਆ ਹੈ।


Related News