ਯੂਰਪੀਅਨ ਪਾਰਲੀਮੈਂਟ ਦੇ ਪ੍ਰੈਜੀਡੈਂਟ ਡੇਵਿਡ ਸਾਸੋਲੀ ਦੀ ਮੌਤ
Wednesday, Jan 12, 2022 - 01:58 PM (IST)
ਮਿਲਾਨ/ਇਟਲੀ (ਸਾਬੀ ਚੀਨੀਆਂ) ਯੂਰਪੀਅਨ ਪਾਰਲੀਮੈਂਟ ਦੇ ਪ੍ਰੈਜੀਡੈਂਟ ਇਟਾਲੀਅਨ ਸਮਾਜਵਾਦੀ ਡੇਵਿਡ ਸਾਸੋਲੀ (65) ਕੁੱਝ ਦਿਨ ਬਿਮਾਰ ਰਹਿਣ ਉਪਰੰਤ ਦਮ ਤੋੜ ਗਏ ਹਨ।ਡੇਵਿਡ ਸਾਸੋਲੀ ਲੰਘੀ 26 ਦਸੰਬਰ ਤੋਂ ਇਟਲੀ ਦੇ ਆਵੀਆਨ ਹਸਪਤਾਲ ਚ ਜੇਰੇ ਇਲਾਜ ਸਨ।ਡੇਵਿਡ ਦੇ ਨਜਦੀਕੀ ਬੁਲਾਰੇ ਰੋਬੈਰਤ ਕੁਈਲ ਨੇ ਟਵੀਟ ਕਰਦਿਆਂ ਇਹ ਜਾਣਕਾਰੀ ਜਨਤਕ ਕੀਤੀ ਕਿ ਡੇਵਿਡ ਸਾਸੋਲੀ ਹੁਣ ਸਾਡੇ ਵਿਚਕਾਰ ਨਹੀ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ - ਬ੍ਰਿਟੇਨ ਦੇ ਐਡਮਿਰਲ ਦਾ ਦਾਅਵਾ, ਜਦੋਂ ਚਾਹੇ ਦੁਨੀਆ ਦਾ 'ਇੰਟਰਨੈੱਟ' ਬਲੈਕਆਊਟ ਕਰ ਸਕਦੈ ਰੂਸ
ਡੇਵਿਡ ਸਾਸੋਲੀ 3 ਜੁਲਾਈ 2019 ਵਿੱਚ ਯੁਰਪੀਅਨ ਪਾਰਲੀਮੈਂਟ ਦੇ ਪ੍ਰਧਾਨ ਚੁਣੇ ਗਏ ਸਨ। 30 ਮਈ 1956 ਨੂੰ ਇਟਲੀ ਦੇ ਸ਼ਹਿਰ ਫਰੈਸਾ ਵਿੱਚ ਜੰਮੇ ਡੇਵਿਡ ਨੇ ਆਪਣਾ ਕੈਰੀਅਰ ਇਕ ਪੱਤਰਕਾਰ ਵਜੋਂ ਸ਼ੁਰੂ ਕੀਤਾ ਸੀ ਅਤੇ ਉਹ ਇਟਲੀ ਦੇ ਕਈ ਮਸ਼ਹੂਰ ਚੈਨਲਾਂ ਲਈ ਪੱਤਰਕਾਰਤਾ ਕਰ ਚੁੱਕੇ ਸਨ। ਬਾਅਦ ਵਿੱਚ ਉਨਾ ਰਾਜਨੀਤਕ ਸਫਰ ਨੂੰ ਸ਼ਰੂ ਕਰਕੇ ਯੁਰਪੀਅਨ ਪਾਰਲੀਮੈਂਟ ਦਾ ਪ੍ਰਧਾਨ ਬਣਨ ਤੱਕ ਦਾ ਪੈਂਡਾ ਤੈਅ ਕੀਤਾ। ਸਾਲ 2009 ਵਿੱਚ ਉਹ ਪਹਿਲੀ ਵਾਰੀ ਇਟਲੀ ਤਰਫੋਂ ਯੁਰਪੀਅਨ ਪਾਰਲੀਮੈਂਟ ਮੈਬਰ ਬਣੇ ਸਨ।ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਸਮੇਤ ਵਿਸ਼ਵ ਦੀਆਂ ਅਨੇਕਾਂ ਪ੍ਰਸਿੱਧ ਹਸਤੀਆਂ ਨੇ ਡੇਵਿਡ ਸਾਸੋਲੀ ਦੀ ਮੌਤ ਤੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਹੈ।