ਆਸਟ੍ਰੇਲੀਆਈ ਕਾਰਡੀਨਲ ਦਾ ਦੇਹਾਂਤ, ਪੀ.ਐੱਮ. ਅਲਬਾਨੀਜ਼ ਨੇ ਦਿੱਤੀ ਸ਼ਰਧਾਂਜਲੀ

Wednesday, Jan 11, 2023 - 04:46 PM (IST)

ਆਸਟ੍ਰੇਲੀਆਈ ਕਾਰਡੀਨਲ ਦਾ ਦੇਹਾਂਤ, ਪੀ.ਐੱਮ. ਅਲਬਾਨੀਜ਼ ਨੇ ਦਿੱਤੀ ਸ਼ਰਧਾਂਜਲੀ

ਕੈਨਬਰਾ/ਰੋਮ (ਏਜੰਸੀ): ਪੋਪ ਫ੍ਰਾਂਸਿਸ ਦੇ ਸਾਬਕਾ ਵਿੱਤੀ ਸਲਾਹਕਾਰ ਆਸਟ੍ਰੇਲੀਆਈ ਕਾਰਡੀਨਲ ਜਾਰਜ ਪੇਲ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਹ 81 ਸਾਲ ਦੇ ਸਨ। ਉਸ ਨੇ ਬਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਆਪਣੇ ਜੱਦੀ ਦੇਸ਼ ਆਸਟ੍ਰੇਲੀਆ ਵਿੱਚ 404 ਦਿਨ ਇਕਾਂਤ ਕੈਦ ਵਿੱਚ ਬਿਤਾਏ। ਇਸ ਤੋਂ ਬਾਅਦ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ। ਆਸਟ੍ਰੇਲੀਆ ਦੇ ਪ੍ਰਧਾਨ ਐਂਥਨੀ ਅਲਬਾਨੀਜ਼ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਟਵੀਟ ਕੀਤਾ। ਆਪਣੇ ਟਵੀਟ ਵਿਚ ਅਲਬਾਨੀਜ਼ ਨੇ ਕਿਹਾ ਕਿ ਉਸਦੀ ਮੌਤ "ਕਈਆਂ ਲਈ ਸਦਮਾ" ਹੋਵੇਗੀ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਮੁੜ ਪੈੱਨ-ਪੇਪਰ ਨਾਲ ਲੈ ਰਹੀਆਂ Exam, ਜਾਣੋ ਪੂਰਾ ਮਾਮਲਾ

ਮੈਲਬੌਰਨ ਦੇ ਆਰਚਬਿਸ਼ਪ ਪੀਟਰ ਕੋਮੇਨਸੋਲੀ ਨੇ ਕਾਰਡੀਨਲ ਪੇਲ ਨੂੰ "ਬਹੁਤ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਚਰਚ ਨੇਤਾ" ਵਜੋਂ ਸ਼ਰਧਾਂਜਲੀ ਦਿੱਤੀ।ਪੇਲ ਪਿਛਲੇ ਹਫ਼ਤੇ ਪੋਪ ਬੇਨੇਡਿਕਟ XVI ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਰੋਮ ਵਿਚ ਸੀ। ਆਰਚਬਿਸ਼ਪ ਪੀਟਰ ਕੋਮੇਨਸੋਲੀ, ਜਿਨ੍ਹਾਂ ਨੂੰ ਪੇਲ ਦੀ ਜਗ੍ਹਾ ਮੈਲਬੌਰਨ ਦੇ ਆਰਚਬਿਸ਼ਪ ਵਜੋਂ ਨਿਯੁਕਤ ਕੀਤਾ ਹੈ, ਨੇ ਕਿਹਾ ਕਿ ਪੇਲ ਨੂੰ ਕਮਰ ਦੀ ਸਰਜਰੀ ਤੋਂ ਬਾਅਦ ਦਿਲ ਦੀ ਸਮੱਸਿਆ ਹੋ ਗਈ ਸੀ। ਸਿਡਨੀ ਕੈਥੋਲਿਕ ਆਰਚਬਿਸ਼ਪ ਐਂਥਨੀ ਫਿਸ਼ਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੇਲ ਦੀ ਮੌਤ ਦੁਖਦ ਹੈ।ਕਾਰਡੀਨਲ ਪੇਲ ਨੇ ਪੋਪ ਦੇ ਪ੍ਰਮੁੱਖ ਸਹਾਇਕਾਂ ਵਿੱਚੋਂ ਇੱਕ ਬਣਨ ਤੋਂ ਪਹਿਲਾਂ ਮੈਲਬੌਰਨ ਅਤੇ ਸਿਡਨੀ ਦੋਵਾਂ ਦੇ ਆਰਚਬਿਸ਼ਪ ਵਜੋਂ ਸੇਵਾ ਕੀਤੀ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News