ਮਿਸਰ ਵਿਚ 12 ਸਾਲ ਦੀ ਬੱਚੀ ਦੀ ਖਤਨੇ ਤੋਂ ਬਾਅਦ ਮੌਤ

02/01/2020 2:25:37 AM

ਕਾਹਿਰਾ (ਏ.ਪੀ.)- ਦੱਖਣੀ ਮਿਸਰ ਵਿਚ 12 ਸਾਲ ਦੀ ਇਕ ਬੱਚੀ ਦੀ ਖਤਨੇ (ਐਫ.ਐਮ.ਜੀ.) ਤੋਂ ਬਾਅਦ ਇਸ ਹਫਤੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਨਿਆਇਕ ਬਿਆਨ ਵਿਚ ਕਿਹਾ ਗਿਆ ਕਿ ਬੱਚੀ ਦੇ ਮਾਤਾ-ਪਿਤਾ ਉਸ ਨੂੰ ਉਸ ਡਾਕਟਰ ਕੋਲ ਲੈ ਗਏ ਸਨ ਜੋ ਐਫ.ਐਮ.ਜੀ ਕਰਦਾ ਸੀ। ਮਿਸਰ ਵਿਚ 2008 ਵਿਚ ਸੰਸਦ ਵਿਚ ਇਕ ਕਾਨੂੰਨ ਪਾਸ ਕੀਤਾ ਗਿਆ ਜਿਸ ਦੇ ਤਹਿਤ ਔਰਤਾਂ ਦੇ ਖਤਨੇ 'ਤੇ ਪਾਬੰਦੀ ਲਗ ਗਈ, ਹਾਲਾਂਕਿ ਵਿਰੋਧੀ ਧਿਰ ਨੇ ਇਸ ਦਾ ਪੁਰਜ਼ੋਰ ਵਿਰੋਧ ਕੀਤਾ ਸੀ। ਦੇਸ਼ ਵਿਚ ਖਤਨਾ ਅਪਰਾਧ ਹੋਣ ਦੇ ਬਾਵਜੂਦ ਵੱਡੇ ਪੱਧਰ 'ਤੇ ਖਤਨੇ ਦੀਆਂ ਸਦੀਆਂ ਪੁਰਾਣੀ ਰਸਮ ਚੱਲ ਰਹੀ ਹੈ। ਇਸਤਗਾਸਾ ਧਿਰ ਦੇ ਦਫਤਰ ਤੋਂ ਵੀਰਵਾਰ ਰਾਤ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਅਸਿਉਤ ਸੂਬੇ ਵਿਚ ਬੱਚੀ ਦੀ ਮੌਤ ਤੋਂ ਬਾਅਦ ਮਿਸਰ ਦੇ ਸਰਕਾਰੀ ਵਕੀਲ ਨੇ ਬੱਚੀ ਦੇ ਮਾਤਾ-ਪਿਤਾ ਅਤੇ ਖਤਨਾ ਕਰਨ ਵਾਲੇ ਡਾਕਟਰ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕੀਤੇ।

ਤਦਵੇਨ ਜੇਂਡਰ ਰਿਸਰਚ ਸੈਂਟਰ ਦੇ ਪ੍ਰਬੰਧ ਨਿਦੇਸ਼ਕ ਅਲਮੇ ਫਹਿਮੀ ਕਹਿੰਦੇ ਹਨ ਮਿਸਰ ਵਿਚ ਹੋਰ ਕੁੜੀਆਂ ਨੂੰ ਖਤਨੇ ਲਈ ਮਜਬੂਰ ਕੀਤਾ ਜਾਵੇਗਾ ਅਤੇ ਉਨ੍ਹਾਂ ਵਿਚੋਂ ਹੋਰ ਕੁੜੀਆਂ ਦੀ ਉਦੋਂ ਤੱਕ ਮੌਤਾਂ ਹੁੰਦੀਆਂ ਰਹਿਣਗੀਆਂ ਜਦੋਂ ਤੱਕ ਕਿ ਦੇਸ਼ ਵਿਚ ਇਸ ਦੇ ਲਈ ਸਪੱਸ਼ਟ ਰਣਨੀਤੀ ਨਹੀਂ ਹੋਵੇਗੀ ਅਤੇ ਇਸ ਨੂੰ ਸਹੀ ਵਿਚ ਅਪਰਾਧ ਨਹੀਂ ਮੰਨਿਆ ਜਾਵੇਗਾ। ਸਰਕਾਰ ਨੇ 2015 ਵਿਚ ਇਕ ਸਰਵੇਖਣ ਕਰਵਾਇਆ ਸੀ ਜਿਸ ਵਿਚ ਇਹ ਸਾਹਮਣੇ ਆਇਆ ਕਿ ਮਸਰ ਦੀਆਂ 87 ਫੀਸਦੀ ਔਰਤਾਂ ਦਾ 15 ਤੋਂ 19 ਸਾਲ ਦੀ ਉਮਰ ਵਿਚ ਖਤਨਾ ਹੋਇਆ ਸੀ। 2016 ਵਿਚ ਮਿਸਰ ਦੇ ਸੰਸਦ ਮੈਂਬਰਾਂ ਨੇ ਐਫ.ਐਮ.ਜੀ. ਕਾਨੂੰਨ ਵਿਚ ਸੋਧ ਕੀਤਾ, ਜਿਸ ਵਿਚ ਇਸ ਨੂੰ ਛੋਟੇ ਜੁਰਮ ਦੀ ਸ਼੍ਰੇਣੀ ਤੋਂ ਹਟਾ ਕੇ ਵੱਡੇ ਜੁਰਮ ਦੀ ਸ਼੍ਰੇਣੀ ਵਿਚ ਲਾਇਆ ਗਿਆ। ਪਹਿਲਾਂ ਇਸ ਦੇ ਦੋਸ਼ੀਆਂ ਨੂੰ ਦੋ ਸਾਲ ਤੱਕ ਕਿ ਜੇਲ ਦੀ ਵਿਵਸਥਾ ਸੀ ਪਰ ਵੱਡੇ ਜੁਰਮ ਦੀ ਸ਼੍ਰੇਣੀ ਵਿਚ ਆਉਣ ਤੋਂ ਬਾਅਦ ਇਸ ਦੇ ਲਈ ਸਖ਼ਤ ਸ਼ਬਦਾਂ ਦੀ ਵਿਵਸਥਾ ਹੈ। ਹਾਲਾਂਕਿ ਮਹਿਲਾ ਅਧਿਕਾਰਾਂ ਦੀ ਵਕੀਲ ਕਹਿੰਦੀ ਹੈ ਕਿ ਇਸ ਕਾਨੂੰਨ ਵਿਚ ਅਜੇ ਵੀ ਕਈ ਖਾਮੀਆਂ ਹਨ। ਹਾਲ ਦੇ ਸਾਲਾਂ ਵਿਚ ਬੱਚੀਆਂ ਦੀ ਖਤਨੇ ਤੋਂ ਬਾਅਦ ਮੌਤ ਦੇ ਕਈ ਮਾਮਲੇ ਸਾਹਮਣੇ ਆਏ ਹਨ।


Sunny Mehra

Content Editor

Related News