ਮੌਤ ਇਕ ਖੂਬਸੂਰਤ ਅਹਿਸਾਸ : ਕੈਨੇਡੀਅਨ ਯੂਨੀਵਰਸਿਟੀ

02/03/2020 11:55:26 PM

ਟੋਰਾਂਟੋ - ਇਨਸਾਨ ਆਪਣੀ ਜ਼ਿੰਦਗੀ ਵਿਚ ਸਭ ਤੋਂ ਜ਼ਿਆਦਾ ਮੌਤ ਤੋਂ ਡਰਦਾ ਹੈ। ਉਸ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਹ ਲੰਬੀ ਉਮਰ ਪਾਵੇ ਅਤੇ ਮੌਤ ਉਸ ਤੋਂ ਦੂਰ ਰਹੇ ਪਰ ਇਕ ਨਵੇਂ ਸੋਧ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮੌਤ ਇਕ ਖੁਸ਼ੀ ਦੇਣ ਵਾਲਾ ਵੇਲਾ ਹੈ ਅਤੇ ਇਸ ਨਾਲ ਇਨਸਾਨ ਨੂੰ ਇੰਨੀ ਖੁਸ਼ੀ ਹਾਸਲ ਹੁੰਦੀ ਹੈ ਕਿ ਉਹ ਦੁਬਾਰਾ ਜ਼ਿੰਦਗੀ ਵੱਲ ਵਾਪਸ ਜਾਣ ਦੀ ਖੁਆਇਸ਼ ਛੱਡ ਦਿੰਦਾ ਹੈ।

ਕੁਝ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਦੁਨੀਆ ਵਿਚ ਕੁਝ ਲੋਕ ਅਜਿਹੇ ਵੀ ਹਨ ਜੋ ਮਰਨ ਦੇ ਕੁਝ ਹੀ ਪਲ ਬਾਅਦ ਦੁਬਾਰਾ ਜ਼ਿੰਦਗੀ ਵੱਲ ਵਾਪਸ ਆ ਗਏ ਹਨ। ਜ਼ਿੰਦਗੀ ਦੀ ਲਡ਼ੀ ਕੁਝ ਹੀ ਪਲ ਲਈ ਟੁੱਟਣ ਅਤੇ ਫਿਰ ਦੁਬਾਰਾ ਜੁਡ਼ ਜਾਣ ਦੇ ਅਹਿਸਾਸ ਅਜਿਹੇ ਲੋਕਾਂ ਲਈ ਇੰਨੀ ਖੁਸ਼ੀ ਭਰੇ ਹੁੰਦੇ ਹਨ ਕਿ ਉਹ ਉਨ੍ਹਾਂ ਜਜ਼ਬਾਤਾਂ ਨੂੰ ਸ਼ਬਦਾਂ ਵਿਚ ਬਿਆਨ ਕਰਨ ਦੀ ਸਥਿਤੀ ਵਿਚ ਨਹੀਂ ਹੁੰਦੇ। Plos One ਨਾਂ ਦੇ ਜਨਰਲ ਵਿਚ ਪ੍ਰਕਾਸ਼ਿਤ ਹੋਣ ਵਾਲੀ ਅਲੱਗ ਤਰ੍ਹਾਂ ਦੇ ਇਸ ਪਹਿਲੇ ਅਤੇ ਹੈਰਾਨ ਕਰਨ ਵਾਲੇ ਸੋਧ ਵਿਚ ਦੱਸਿਆ ਗਿਆ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਦਾ ਇਸਤੇਮਾਲ ਕਰਦੇ ਹੋਏ 158 ਦਰਜ ਕੀਤੀਆਂ ਗਈਆਂ ਘਟਨਾਵਾਂ ਦਾ ਬਰੀਕੀ ਨਾਲ ਨਿਰੀਖਣ ਕੀਤਾ ਗਿਆ। ਇਹ ਅਜਿਹੇ ਲੋਕਾਂ ਦੀਆਂ ਲਿਖੀਆਂ ਗਈਆਂ ਘਟਨਾਵਾਂ ਸਨ, ਜੋ ਮੌਤ ਦੇ ਕੁਝ ਹੀ ਪਲ ਦੇ ਅਨੁਭਵ ਤੋਂ ਗੁਜ਼ਰ ਚੁੱਕੇ ਸਨ। ਅਜਿਹੇ ਲੋਕਾਂ ਦੀਆਂ ਦੱਸੀਆਂ ਗਈਆਂ ਗੱਲਾਂ ਵਿਚ ਦੇਖਣਾ ਅਤੇ ਰੌਸ਼ਨੀ ਜਿਹੇ ਸ਼ਬਦ ਵਾਰ-ਵਾਰ ਇਸਤੇਮਾਲ ਕੀਤੇ ਗਏ ਸਨ। ਡਰ ਅਤੇ ਮੌਤ ਜਿਹੇ ਸ਼ਬਦਾਂ ਦਾ ਇਸਤੇਮਾਲ ਬਹੁਤ ਘੱਟ ਸੀ।

ਕੈਨੇਡਾ ਦੀ ਵੈਸਟਰਨ ਯੂਨੀਵਰਸਿਟੀ ਅਤੇ ਬੈਲਜ਼ੀਅਮ ਦੀ ਯੂਨੀਵਰਸਿਟੀ ਦੇ ਮਾਹਿਰਾਂ ਮੁਤਾਬਕ ਉਨ੍ਹਾਂ ਦੇ ਸੋਧ ਦੇ ਨਤੀਜੇ ਅਜਿਬੇ ਸਬੂਤ ਹਨ ਜੋ ਇਹ ਦੱਸਦੇ ਹਨ ਕਿ ਲੋਕ ਜਦ ਮੌਤ ਦੇ ਬਹੁਤ ਨੇਡ਼ੇ ਪਹੁੰਚਦੇ ਹਨ ਤਾਂ ਉਨ੍ਹਾਂ ਦੀਆਂ ਭਾਵਨਾਵਾਂ ਉਦਾ ਨਹੀਂ ਰਹਿੰਦੀਆਂ ਜਿਵੇਂ ਕਿ ਦੁਨੀਆ ਵਿਚ ਹੁੰਦੀਆਂ ਹਨ। ਸੋਧ ਵਿਚ ਦੱਸਿਆ ਗਿਆ ਕਿ ਕੈਨੇਡੀਅਨ ਪੈਰਾਮੈਡੀਕਲ ਟੀਮ ਦੇ ਇਕ ਮੈਂਬਰ ਨੂੰ ਜਦ ਇਕ ਘਟਨਾ ਵਿਚ ਬਿਜਲੀ ਦਾ ਝਟਕਾ ਲੱਗਾ ਤਾਂ ਉਹ 11 ਮਿੰਟ ਲਈ ਮਰ ਗਿਆ ਸੀ ਪਰ ਬਾਅਦ ਵਿਚ ਜਦ ਉਨ੍ਹਾਂ ਨੂੰ ਜ਼ਿੰਦਗੀ ਵੱਲ ਜਾਣ ਲੱਗੇ ਤਾਂ ਉਨ੍ਹਾਂ ਨੂੰ ਆਪਣੇ ਅਹਿਸਾਸ ਇਕ ਟੀ. ਵੀ. ਇੰਟਰਵਿਊ ਵਿਚ ਵਿਅਕਤ ਕੀਤੇ। ਉਨ੍ਹਾਂ ਨੇ ਇਸ ਇੰਟਰਵਿਊ ਵਿਚ ਗੱਲ ਕਰਦੇ ਹੋਏ ਆਖਿਆ ਕਿ ਮੌਤ ਦਾ ਅਹਿਸਾਸ ਅਜਿਹਾ ਸੀ ਕਿ ਜਿਵੇਂ ਮੈਂ ਕਿਸੇ ਜਾਣੀ-ਪਛਾਣੀ ਥਾਂ 'ਤੇ ਗੂਡ਼ੀ ਨੀਂਦ ਤੋਂ ਜਾਗਿਆ ਹੋਵਾ ਅਤੇ ਮੇਰੇ ਵਿਚ ਡਰ ਨਾਂ ਦੀ ਕੋਈ ਚੀਜ਼ ਨਹੀਂ ਸੀ। ਦਿਲ ਵਿਚ ਸ਼ਾਂਤੀ ਹੀ ਸ਼ਾਂਤੀ ਅਤੇ ਖੁਸ਼ੀ ਭਰੀ ਭਾਵਨਾ ਸੀ। ਇਸ ਸੋਧ ਵਿਚ ਅਜਿਹੀਆਂ ਘਟਨਾਵਾਂ ਨਾਲ ਗੁਜਰਣ ਵਾਲੇ ਲੋਕਾਂ ਤੋਂ ਇਸ ਤਰ੍ਹਾਂ ਦੇ ਸਵਾਲ ਕੀਤੇ ਜਾਂਦੇ ਸੀ ਕਿ ਕੀ ਤੁਹਾਡੇ ਵਿਚ ਖੁਸ਼ੀ ਅਤੇ ਸੁਕੂਨ ਭਰੀ ਸਥਿਤੀ ਸੀ - ਅਤੇ ਕੀ ਤੁਸੀਂ ਖੁਦ ਨੂੰ ਆਪਣੇ ਸਰੀਰ ਤੋਂ ਵੱਖਰਾ ਮਹਿਸੂਸ ਕੀਤਾ ਸੀ- ਉਸ ਸਮੇਂ ਕੀ ਭਾਵਨਾਵਾਂ ਸੀ ਤੁਹਾਡੇ ਮਨ ਵਿਚ - ਇਹ ਆਪਣੀ ਤਰ੍ਹਾਂ ਦਾ ਪਹਿਲਾ ਅਜਿਹਾ ਸੋਧ ਹੈ ਜਿਸ ਵਿਚ ਆਰਟੀਫਿਸ਼ਲ ਇੰਟੈਲੀਜੈਂਸ ਦਾ ਇਸਤੇਮਾਲ ਕੀਤਾ ਗਿਆ, ਇਸ ਵਿਚ ਪੁੱਛੇ ਗਏ ਸਵਾਲਾਂ ਦੇ ਆਧੁਨਿਕ ਤਕਨੀਕ ਨੂੰ ਮੱਦੇਨਜ਼ਰ ਰੱਖਦੇ ਹੋਏ ਜਵਾਬ ਪਾਏ ਗਏ।
 


Khushdeep Jassi

Content Editor

Related News