ਬੰਗਲਾਦੇਸ਼ ''ਚ ਤਖ਼ਤਾਪਲਟ ਤੋਂ ਬਾਅਦ ਹਿੰਦੂਆਂ ''ਤੇ ਹੋ ਰਹੇ ਜਾਨਲੇਵਾ ਹਮਲੇ, ਸਾੜੇ ਗਏ ਘਰ

Thursday, Aug 08, 2024 - 12:31 PM (IST)

ਢਾਕਾ- ਬੰਗਲਾਦੇਸ਼ ਵਿੱਚ ਤਖ਼ਤਾਪਲਟ ਤੋਂ ਬਾਅਦ ਹਿੰਦੂਆਂ ਉੱਤੇ ਜਾਨਲੇਵਾ ਹਮਲੇ ਹੋ ਰਹੇ ਹਨ। ਸਿਲਹਟ, ਖੁਲਨਾ, ਬਰੀਸਾਲ, ਚਟਗਾਂਵ, ਰਾਜਸ਼ਾਹੀ, ਢਾਕਾ ਅਤੇ ਮੈਮਨਸਿੰਘ ਡਿਵੀਜ਼ਨ ਹੋਵੇ, ਹਰ ਥਾਂ ਹਿੰਦੂ ਪਿਛਲੇ 4 ਦਿਨਾਂ ਤੋਂ ਜਾਂ ਤਾਂ ਘਰਾਂ ਵਿੱਚ ਕੈਦ ਹਨ, ਜਾਂ ਆਪਣੀ ਜਾਨ ਬਚਾਉਣ ਲਈ ਭੱਜ ਗਏ ਹਨ। ਹਿੰਸਕ ਭੀੜ ਆਬਾਦੀ ਵਾਲੇ ਇਲਾਕਿਆਂ ਵਿੱਚ ਦਹਿਸ਼ਤ ਪੈਦਾ ਕਰ ਰਹੀ ਹੈ। ਦੇਸ਼ ਦੀ ਕੁੱਲ ਆਬਾਦੀ 16.51 ਕਰੋੜ ਹੈ, ਜਿਸ ਵਿੱਚੋਂ 7.90 ਫ਼ੀਸਦੀ ਹਿੰਦੂ ਹਨ। 2011 ਵਿੱਚ ਇਹ 8.54% ਸੀ। ਚਾਰ ਜ਼ਿਲ੍ਹਿਆਂ ਵਿੱਚ ਹਿੰਦੂ 20 ਫ਼ੀਸਦੀ ਤੋਂ ਵੱਧ ਹਨ। ਇਨ੍ਹਾਂ ਸਮੇਤ 7 ਜ਼ਿਲ੍ਹਿਆਂ ਵਿੱਚ ਹਿੰਦੂਆਂ ਖ਼ਿਲਾਫ਼ ਹਿੰਸਾ ਜ਼ਿਆਦਾ ਹੈ। ਢਾਕਾ ਡਿਵੀਜ਼ਨ ਦੇ ਕੋਟਾਲੀਪਾੜਾ ਵਿੱਚ ਰਹਿਣ ਵਾਲੇ ਨੀਲਾਦਰੀ ਘੋਸ਼ ਨੇ ਮੁਤਾਬਕ ਇਲਾਕੇ ਵਿੱਚ ਇਕ ਹੀ ਲਾਈਨ ਵਿਚ ਸਿਰਫ਼ 27 ਹਿੰਦੂ ਘਰ ਹਨ। ਸੋਮਵਾਰ ਦੁਪਹਿਰ ਨੂੰ ਲਾਠੀਆਂ ਨਾਲ ਲੈਸ ਬਦਮਾਸ਼ਾਂ ਨੇ ਇਕ ਵੀ ਘਰ ਨਹੀਂ ਛੱਡਿਆ।

PunjabKesari

ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਦੇ ਮੇਲੇ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, ਇਨ੍ਹਾਂ ਵਾਹਨਾਂ ਲਈ ਰੂਟ ਕੀਤਾ ਗਿਆ ਡਾਇਵਰਟ

ਖੁਲਨਾ: ਫ਼ੌਜ ਦੇ ਸਾਹਮਣੇ ਸਾੜੇ ਘਰ 
ਖੁਲਨਾ ਜ਼ਿਲ੍ਹੇ ਵਿੱਚ 20 ਫ਼ੀਸਦੀ, ਰੰਗਪੁਰ ਡਿਵੀਜ਼ਨ ਦੇ ਠਾਕੁਰਗਾਓਂ ਵਿੱਚ 22 ਫ਼ੀਸਦੀ ਅਤੇ ਸਿਲਹਟ ਦੇ ਮੌਲਵੀ ਬਾਜ਼ਾਰ ਵਿੱਚ 24 ਫ਼ੀਸਦੀ ਹਿੰਦੂ ਹਨ। ਮੌਲਵੀਬਾਜ਼ਾਰ ਦੇ ਦਾਸਪਾਡਾ ਇਲਾਕੇ ਦੇ ਸੁਪ੍ਰਤਿਮ ਮੰਡਲ ਦਾ ਕਹਿਣਾ ਹੈ ਕਿ ਹਸੀਨਾ ਦੇ ਦੇਸ਼ ਛੱਡਣ ਦੀ ਖ਼ਬਰ ਦੇ ਨਾਲ ਹੀ ਭੀੜ ਇਲਾਕੇ 'ਚ ਦਾਖ਼ਲ ਹੋ ਗਈ। ਕਈ ਜਾਣਕਾਰ ਵੀ ਸਨ, ਜੋ ਸਾਲਾਂ ਤੋਂ ਇਕੱਠੇ ਰਹਿ ਰਹੇ ਸਨ। ਉਸ ਨੇ ਕਿਸੇ ਨੂੰ ਵੀ ਨਹੀਂ ਬਖ਼ਸ਼ਿਆ। ਹਰ ਵਸਤੂ ਨੂੰ ਲੁੱਟ ਲਿਆ। ਸਾਡੇ ਕੋਲ ਇਕ ਵੀ ਮੋਬਾਇਲ ਨਹੀਂ ਹੈ। ਫ਼ੌਜ ਸੜਕਾਂ 'ਤੇ ਤਾਇਨਾਤ ਸੀ ਪਰ ਸਾਡੇ ਘਰ ਸੜ ਰਹੇ ਸਨ। ਪਤਨੀ ਨੂੰ ਲੱਤਾਂ ਅਤੇ ਮੁੱਕਿਆਂ ਨਾਲ ਕੁੱਟਿਆ ਗਿਆ। ਬੱਚਿਆਂ ਦੀ ਵੀ ਕੁੱਟਮਾਰ ਕੀਤੀ ਗਈ। ਸਾਡਾ ਹੱਸਦਾ-ਖੇਡਦਾ ਪਰਿਵਾਰ ਤਬਾਹ ਕਰ ਦਿੱਤਾ। 

PunjabKesari

ਭਾਰਤ ਨੇ ਜਾਰੀ ਕੀਤੀ ਹੈਲਪਲਾਈਨ ਨੰਬਰ
ਢਾਕਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਬੰਗਲਾਦੇਸ਼ ਵਿੱਚ ਰਹਿ ਰਹੇ ਹਿੰਦੂਆਂ ਲਈ ਹੈਲਪਲਾਈਨ ਨੰਬਰ +8801958383679, +8801958383680 +8801937400591 ਜਾਰੀ ਕੀਤੇ ਹਨ।

ਇਹ ਵੀ ਪੜ੍ਹੋ- ਆਪ੍ਰੇਸ਼ਨ ਈਗਲ-5 : ਪੰਜਾਬ ਪੁਲਸ ਨੇ ਨਸ਼ਿਆਂ ਦੇ ਹੌਟਸਪੌਟਸ ਨੂੰ ਨਿਸ਼ਾਨਾ ਬਣਾ ਕੀਤੀ ਵੱਡੀ ਕਾਰਵਾਈ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News