ਭਾਰਤ ਦੇ ਇਕ ਹੋਰ Most Wanted ਅੱਤਵਾਦੀ ਦਾ ਕਤਲ, ਪਾਕਿਸਤਾਨ ''ਚ ਦਾਊਦ ਮਲਿਕ ਦੀ ਗੋਲ਼ੀ ਮਾਰ ਕੇ ਹੱਤਿਆ
Saturday, Oct 21, 2023 - 10:17 PM (IST)
ਇਸਲਾਮਾਬਾਦ (ਇੰਟ.)- ਪਾਕਿਸਤਾਨ ’ਚ ਭਾਰਤ ਦੇ ‘ਮੋਸਟ ਵਾਂਟੇਡ’ ਅੱਤਵਾਦੀਆਂ ਦੇ ਮਾਰੇ ਜਾਣ ਦਾ ਸਿਲਸਿਲਾ ਜਾਰੀ ਹੈ। ਮਾਰੇ ਗਏ ਅੱਤਵਾਦੀ ਦਾ ਨਾਂ ਦਾਊਦ ਮਲਿਕ ਹੈ, ਜਿਸ ਨੂੰ ਗਲੋਬਲ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦਾ ਕਰੀਬੀ ਦੱਸਿਆ ਜਾਂਦਾ ਹੈ। ਜੈਸ਼-ਏ-ਮੁਹੰਮਦ ਤੋਂ ਇਲਾਵਾ ਉਹ ‘ਲਸ਼ਕਰ-ਏ-ਜੱਬਾਰ’ ਅਤੇ ‘ਲਸ਼ਕਰ-ਆਈ-ਝਾਂਗਵੀ’ ਨਾਲ ਵੀ ਜੁੜਿਆ ਹੋਇਆ ਸੀ। ਦਾਊਦ ਮਲਿਕ ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ਵਿਚ ਮਾਰਿਆ ਗਿਆ ਹੈ। ਉਸ ਨੂੰ ਅਣਪਛਾਤੇ ਲੋਕਾਂ ਨੇ ਗੋਲੀ ਦਾ ਨਿਸ਼ਾਨਾ ਬਣਾਇਆ। ਭਾਰਤ ਸਰਕਾਰ ਨੇ ਮਸੂਦ ਅਜ਼ਹਰ, ਹਾਫਿਜ਼ ਸਈਅਦ ਅਤੇ ਲਖਵੀ ਦੇ ਨਾਲ-ਨਾਲ ਦਾਊਦ ਮਲਿਕ ਨੂੰ ਵੀ ਯੂ. ਏ. ਪੀ. ਏ. ਦੇ ਤਹਿਤ ਅੱਤਵਾਦੀ ਐਲਾਨਿਆ ਹੈ।
ਇਹ ਖ਼ਬਰ ਵੀ ਪੜ੍ਹੋ - ਡਿਪਲੋਮੈਟਸ ਨੂੰ ਵਾਪਸ ਬੁਲਾਉਣ ਮਗਰੋਂ ਜਸਟਿਨ ਟਰੂਡੋ ਦਾ ਪਹਿਲਾ ਬਿਆਨ, ਭਾਰਤ ਸਰਕਾਰ ਬਾਰੇ ਕਹਿ ਦਿੱਤੀ ਇਹ ਗੱਲ
ਪੁਲਵਾਮਾ ਹਮਲੇ ਤੋਂ ਬਾਅਦ ਜਦੋਂ ਭਾਰਤੀ ਫੌਜ ਨੇ ਬਾਲਾਕੋਟ ’ਤੇ ਹਵਾਈ ਹਮਲਾ ਕੀਤਾ ਸੀ ਤਾਂ ਉਸ ਸਮੇਂ ਦਾਊਦ ਮਲਿਕ ਦੀ ਉੱਥੇ ਮੌਜੂਦਗੀ ਦੱਸੀ ਜਾ ਰਹੀ ਹੈ ਪਰ ਬਾਅਦ ’ਚ ਅਜਿਹੀ ਜਾਣਕਾਰੀ ਸਾਹਮਣੇ ਆਈ ਕਿ ਉਸ ਹਮਲੇ ’ਚ ਦਾਊਦ ਮਲਿਕ ਬਚ ਕੇ ਨਿਕਲ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - Dream 11 'ਤੇ 1.5 ਕਰੋੜ ਰੁਪਏ ਜਿੱਤਣ ਮਗਰੋਂ ਹੋਈ ਮਸ਼ਹੂਰੀ ਪੈ ਗਈ ਮਹਿੰਗੀ, ਅਜਿਹਾ ਹੋਵੇਗਾ ਸੋਚਿਆ ਨਾ ਸੀ
ਇਸ ਸਾਲ ਪਾਕਿਸਤਾਨ ਵਿਚ ਮੌਜੂਦ ਭਾਰਤ ਦੇ ਕਈ ਮੋਸਟ ਵਾਂਟੇਡ ਅੱਤਵਾਦੀ ਮਾਰੇ ਜਾ ਚੁੱਕੇ ਹਨ। ਪਿਛਲੇ ਦਿਨੀਂ ਇਸ ਸੂਚੀ ਵਿਚ 2 ਨਵੇਂ ਨਾਂ ਜੁੜੇ ਸਨ, ਜਿਨ੍ਹਾਂ ਵਿਚ ਪਠਾਨਕੋਟ ਹਮਲੇ ਦਾ ਮਾਸਟਰਮਾਈਂਡ ਸ਼ਾਹਿਦ ਲਤੀਫ ਅਤੇ ਆਈ. ਐੱਸ. ਆਈ. ਦਾ ਏਜੰਟ ਮੁੱਲਾ ਬਾਹੌਰ ਉਰਫ ਹੋਰਮੁਜ ਸ਼ਾਮਲ ਹਨ। ਇਹ ਦੋਵੇਂ ਵੀ ਪਾਕਿਸਤਾਨ ਦੇ ਅੰਦਰ ਅਣਪਛਾਤੇ ਲੋਕਾਂ ਦੀ ਗੋਲੀ ਦਾ ਸ਼ਿਕਾਰ ਹੋ ਗਏ ਸਨ। ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀਆਂ ਨੂੰ ਅਜੀਬੋ-ਗਰੀਬ ਤਰੀਕੇ ਨਾਲ ਨਿਸ਼ਾਨਾ ਬਣਾਏ ਜਾਣ ਦਾ ਸਿਲਸਿਲਾ ਸਿਰਫ ਪਾਕਿਸਤਾਨ ’ਚ ਹੀ ਨਹੀਂ, ਦੂਜੇ ਦੇਸ਼ਾਂ ਵਿਚ ਵੀ ਚੱਲ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8