ਅੰਡਰਵਰਲਡ ਡੌਨ ਦੀ ਪ੍ਰੇਮਿਕਾ ਆਈ ਸਾਹਮਣੇ, ਕਿਹਾ ਫ਼ਿਲਮਾਂ ’ਚ ਲੱਗਦਾ ਹੈ ਦਾਊਦ ਇਬ੍ਰਾਹਿਮ ਦਾ ਪੈਸਾ

Saturday, Aug 21, 2021 - 09:43 AM (IST)

ਅੰਡਰਵਰਲਡ ਡੌਨ ਦੀ ਪ੍ਰੇਮਿਕਾ ਆਈ ਸਾਹਮਣੇ, ਕਿਹਾ ਫ਼ਿਲਮਾਂ ’ਚ ਲੱਗਦਾ ਹੈ ਦਾਊਦ ਇਬ੍ਰਾਹਿਮ ਦਾ ਪੈਸਾ

ਗੁਰਦਾਸਪੁਰ/ਪਾਕਿਸਤਾਨ (ਜ.ਬ.)- ਪਾਕਿਸਤਾਨ ’ਚ ਲੰਮੇ ਸਮੇਂ ਤੋਂ ਸ਼ਰਨ ਲਈ ਬੈਠੇ ਖ਼ਤਰਨਾਕ ਅੱਤਵਾਦੀ ਦਾਊਦ ਇਬ੍ਰਾਹਿਮ ਦੀ ਪਾਕਿਸਤਾਨੀ ਪ੍ਰੇਮਿਕਾ ਸਾਹਮਣੇ ਆਈ ਹੈ। ਮੇਹਵਿਸ ਹਯਾਤ ਨਾਮ ਦੀ ਇਹ ਲੜਕੀ ਪਾਕਿਸਤਾਨੀ ਫ਼ਿਲਮਾਂ ’ਚ ਕੰਮ ਕਰਦੀ ਹੈ ਅਤੇ ਮਾਡਲ ਵੀ ਹੈ। ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਅਦਾਕਾਰਾ ਮੇਹਵਿਸ਼ ਹਯਾਤ ਲੰਮੇ ਸਮੇਂ ਤੋਂ ਅੰਡਰਵਰਲਡ ਡੌਨ ਦਾਊਦ ਇਬ੍ਰਾਹਿਮ ਦੇ ਸੰਪਰਕ ’ਚ ਹੈ ਅਤੇ ਉਸ ਨੇ ਖ਼ੁਦ ਹੀ ਹੁਣ ਆਪਣੇ ਦਾਊਦ ਨਾਲ ਰਿਸ਼ਤਿਆਂ ਨੂੰ ਸਵੀਕਾਰ ਕਰ ਕੇ ਕਿਹਾ ਹੈ ਕਿ ਦਾਊਦ ਦੀ ਉਹ ਚੰਗੀ ਦੋਸਤ ਹੈ। ਹਯਾਤ ਦੇ ਅਨੁਸਾਰ ਦਾਊਦ ’ਤੇ ਭਾਰਤ ਜਾਂ ਵਿਸ਼ਵ ਦੇ ਹੋਰ ਦੇਸ਼ਾਂ ’ਚ ਕਿੰਨੇ ਕੇਸ ਦਰਜ ਹਨ, ਇਸ ਨਾਲ ਉਸ ਦਾ ਕੁਝ ਵੀ ਲੈਣਾ ਦੇਣਾ ਨਹੀਂ ਹੈ।

ਇਹ ਵੀ ਪੜ੍ਹੋ: ਚੀਨ ’ਚ ਘਟਦੀ ਆਬਾਦੀ ਕਾਰਨ ਮਚੀ ਹਲਚਲ, ਜੋੜਿਆਂ ਨੂੰ ਦਿੱਤੀ ਗਈ 3 ਬੱਚੇ ਪੈਦਾ ਕਰਨ ਦੀ ਇਜਾਜ਼ਤ

ਹਯਾਤ ਨੇ ਕਿਹਾ ਕਿ ਪਾਕਿਸਤਾਨ ’ਚ ਔਰਤਾਂ ਨੂੰ ਕਿਸੇ ਤਰ੍ਹਾਂ ਦਾ ਅਧਿਕਾਰ ਪ੍ਰਾਪਤ ਨਹੀਂ ਹੈ ਅਤੇ ਮੇਰੇ ਤੇ ਦਾਊਦ ਦੇ ਰਿਸ਼ਤਿਆਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਉਸ ਨੇ 14 ਅਗਸਤ ਨੂੰ ਲਾਹੌਰ ’ਚ ਇਕ ਔਰਤ ਦੇ ਨਾਲ ਹੋਏ ਦੁਰਵਿਵਹਾਰ ’ਤੇ ਵੀ ਰੋਸ ਪ੍ਰਗਟ ਕੀਤਾ ਅਤੇ ਕਿਹਾ ਕਿ ਔਰਤਾਂ ਅੱਜ ਵੀ ਪਾਕਿਸਤਾਨ ’ਚ ਆਜ਼ਾਦ ਨਹੀਂ ਹਨ। ਜੇਕਰ ਪਾਕਿਸਤਾਨ ਨੂੰ ਬਦਲਣਾ ਹੈ ਤਾਂ ਸਾਨੂੰ ਆਪਣੇ ਪੂਰਵਜ਼ਾਂ ਵਲੋਂ ਸਥਾਪਿਤ ਆਦਰਸ਼ਾਂ ਨੂੰ ਅਪਣਾਉਣਾ ਹੋਵੇਗਾ। ਮੇਹਵਿਸ ਹਯਾਤ ਪਾਕਿਸਤਾਨੀ ਫ਼ਿਲਮਾਂ ਅਤੇ ਟੈਲੀਵਿਜ਼ਨ ਅਦਾਕਾਰਾ ਹੈ ਅਤੇ ਉਸ ਦੀ ਮਸ਼ਹੂਰ ਫ਼ਿਲਮ ‘ਪੰਜਾਬ ਨਹੀਂ ਜਾਊਂਗੀ , ਲੋਡ ਵੈਡਿੰਗ ਅਤੇ ਛਲਾਵਾਂ ਆਦਿ ਫ਼ਿਲਮਾਂ ਵਿਚ ਦਾਊਦ ਇਬ੍ਰਾਹਿਮ ਦਾ ਪੈਸਾ ਲੱਗਾ ਹੈ। ਦਾਊਦ ਦੇ ਨਾਲ ਉਹ ਹੁਣ ਅਕਸਰ ਵੇਖੀ ਜਾਂਦੀ ਹੈ, ਜਦੋਂਕਿ ਪਾਕਿਸਤਾਨ ਸਰਕਾਰ ਕਹਿੰਦੀ ਹੈ ਕਿ ਦਾਊਦ ਇਬ੍ਰਾਹਿਮ ਦੀ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ: ਪਾਕਿ ’ਚ ਦਰਿੰਦਗੀ ਦੀਆਂ ਹੱਦਾਂ ਪਾਰ, ਕਬਰ ’ਚੋਂ ਲਾਸ਼ ਕੱਢ ਕੇ 14 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News