ਦਾਊਦ ਦੇ ਨੇੜਲੇ ਫਾਰੂਖ ਦੀ ਪਾਕਿਸਤਾਨ ’ਚ ਹੱਤਿਆ
Wednesday, Jan 16, 2019 - 01:02 AM (IST)
ਇਸਲਾਮਾਬਾਦ – ਦਾਊਦ ਇਬਰਾਹਿਮ ਦੇ ਨੇੜਲੇ ਫਾਰੂਖ ਦੇਵੜੀਵਾਲਾ ਦੀ ਪਾਕਿਸਤਾਨ ਵਿਚ ਹੱਤਿਆ ਕਰ ਦਿੱਤੀ ਗਈ। ਮਿਲੀਆਂ ਖਬਰਾਂ ਮੁਤਾਬਕ ਆਪਣੇ ਬੌਸ ਦਾਊਦ ਇਬਰਾਹਿਮ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਉਸ ਨੂੰ ਛੋਟਾ ਸ਼ਕੀਲ ਗੈਂਗ ਦੇ ਇਸ਼ਾਰੇ ’ਤੇ ਕਤਲ ਕੀਤਾ ਗਿਆ ਹੈ। ਭਾਰਤ ਦੀ ਵੀ ਫਾਰੂਖ ’ਤੇ ਨਜ਼ਰ ਸੀ। ਭਾਰਤ ਉਸ ਦੀ ਹਵਾਲਗੀ ਚਾਹੁੰਦਾ ਸੀ ਪਰ ਇੰਝ ਨਹੀਂ ਹੋ ਸਕਿਆ। ਉਸ ’ਤੇ ਅੱਤਵਾਦੀ ਸੰਗਠਨਾਂ ਲਈ ਭਰਤੀਆਂ ਕਰਨ ਦਾ ਵੀ ਦੋਸ਼ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਦਾਊਦ ਦੇ ਨੇੜਲਿਆਂ ਵਿਚੋਂ ਇਕ ਸ਼ਕੀਲ ਨੂੰ ਆਪਣੇ ਸੂਤਰਾਂ ਤੋਂ ਪਤਾ ਲੱਗਾ ਕਿ ਦੇਵੜੀਵਾਲਾ ਨੇ ਦੁਬਈ ਵਿਚ ਭਾਰਤੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ। ਮੰਨਿਆ ਜਾਂਦਾ ਹੈ ਕਿ ਉਹ ਦਾਊਦ ਵਿਰੁੱਧ ਸਾਜ਼ਿਸ਼ਾਂ ਰਚ ਰਿਹਾ ਸੀ। ਬਾਅਦ ਵਿਚ ਇਹ ਜਾਣਕਾਰੀ ਸਾਹਮਣੇ ਆਈ ਕਿ ਦਾਊਦ ਨੂੰ ਉਸ ’ਤੇ ਭਰੋਸਾ ਨਹੀਂ ਰਿਹਾ। ਫਿਲਹਾਲ ਕਿਸੇ ਅਧਿਕਾਰਤ ਏਜੰਸੀ ਨੇ ਦੇਵੜੀਵਾਲਾ ਦੀ ਹੱਤਿਆ ਦੀ ਪੁਸ਼ਟੀ ਨਹੀਂ ਕੀਤੀ ਹੈ।