ਪੁਤਿਨ ਦਾ ''ਬ੍ਰੇਨ'' ਕਹੇ ਜਾਣ ਵਾਲੇ ਡੁਗਿਨ ਦੀ ਧੀ ਦੀ ਕਾਰ ''ਚ ਜ਼ਬਰਦਸਤ ਧਮਾਕਾ, ਹੋਈ ਮੌਤ

Sunday, Aug 21, 2022 - 10:47 AM (IST)

ਪੁਤਿਨ ਦਾ ''ਬ੍ਰੇਨ'' ਕਹੇ ਜਾਣ ਵਾਲੇ ਡੁਗਿਨ ਦੀ ਧੀ ਦੀ ਕਾਰ ''ਚ ਜ਼ਬਰਦਸਤ ਧਮਾਕਾ, ਹੋਈ ਮੌਤ

ਮਾਸਕੋ (ਬਿਊਰੋ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਦਿਮਾਗ਼ ਵਜੋਂ ਜਾਣੇ ਜਾਂਦੇ ਸਿਆਸੀ ਵਿਸ਼ਲੇਸ਼ਕ ਅਲੈਗਜ਼ੈਂਡਰ ਡੁਗਿਨ ਦੀ ਧੀ ਦਾਰੀਆ ਡੁਗਿਨਾ ਦੀ ਕਾਰ ਵਿੱਚ ਸ਼ਨੀਵਾਰ ਦੇਰ ਰਾਤ ਮਾਸਕੋ ਵਿੱਚ ਧਮਾਕਾ ਹੋ ਗਿਆ। ਧਮਾਕੇ ਵਿੱਚ ਦਾਰੀਆ ਦੀ ਮੌਤ ਹੋ ਗਈ। ਦਾਰੀਆ ਡੁਗਿਨਾ ਦੀ ਕਾਰ 'ਚ ਰਾਤ ਕਰੀਬ 9:45 'ਤੇ ਮੋਝਾਈਸਕੋਏ ਹਾਈਵੇਅ 'ਤੇ ਧਮਾਕਾ ਹੋਇਆ। ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਧਮਾਕਾ ਸੜਕ ਦੇ ਵਿਚਕਾਰ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਾਰ ਅੱਗ ਦਾ ਗੋਲਾ ਬਣ ਗਈ।

 

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਮੁਤਾਬਕ ਅਲੈਗਜ਼ੈਂਡਰ ਡੁਗਿਨ ਮੌਕੇ 'ਤੇ ਪਹੁੰਚਿਆ ਸੀ। ਧਮਾਕੇ ਦੇ ਕਾਰਨਾਂ ਬਾਰੇ ਕੋਈ ਅਧਿਕਾਰਤ ਪੁਸ਼ਟੀ ਜਾਂ ਜਾਣਕਾਰੀ ਨਹੀਂ ਹੈ। ਇਹ ਵੀ ਸਪੱਸ਼ਟ ਨਹੀਂ ਹੈ ਕੀ ਧਮਾਕਾ ਉਸ ਦੇ ਪਿਤਾ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਹੱਤਿਆ ਦੀ ਕੋਸ਼ਿਸ਼ ਸੀ। ਰੂਸੀ ਸਮਾਚਾਰ ਏਜੰਸੀ ਨੇ ਕੋਮਰਸੈਂਟ ਅਖ਼ਬਾਰ ਦੇ ਹਵਾਲੇ ਨਾਲ ਕਿਹਾ ਕਿ ਰੂਸੀ ਰਾਜਨੀਤਕ ਦਾਰਸ਼ਨਿਕ ਅਤੇ ਵਿਸ਼ਲੇਸ਼ਕ ਅਲੈਗਜ਼ੈਂਡਰ ਡੁਗਿਨ ਦੀ ਧੀ ਦੀ ਹਾਦਸੇ ਵਿਚ ਮੌਤ ਹੋ ਗਈ।ਕੁਝ ਰਿਪੋਰਟਾਂ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਯੂਕ੍ਰੇਨ ਦੇ ਹਮਲੇ ਤੋਂ ਬਾਅਦ ਬ੍ਰਿਟੇਨ ਨੇ ਜਿਹੜੇ ਰੂਸੀ ਲੋਕਾਂ 'ਤੇ ਪਾਬੰਦੀ ਲਗਾਈ ਹੈ, ਉਸ ਵਿਚ ਅਲੈਗਜ਼ੈਂਡਰ ਡੁਗਿਨ ਅਤੇ ਉਸ ਦੀ ਧੀ ਦਾਰੀਆ ਡੁਗਿਨਾ ਵੀ ਸ਼ਾਮਲ ਸੀ। ਦਾਰੀਆ ਡੁਗਿਨਾ ਨੂੰ ਇੱਕ ਰਹੱਸਮਈ ਲੇਖਕਾ ਵਜੋਂ ਵੀ ਜਾਣਿਆ ਜਾਂਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਨੇਪਾਲੀ ਪਰਬਤਾਰੋਹੀ ਨੇ ਰਚਿਆ ਇਤਿਹਾਸ, ਦੁਨੀਆ ਦੀਆਂ 14 ਸਭ ਤੋਂ ਉੱਚੀਆਂ ਚੋਟੀਆਂ ਨੂੰ ਦੂਜੀ ਵਾਰ ਕੀਤਾ ਸਰ

ਯੂਕ੍ਰੇਨ 'ਤੇ ਹਮਲੇ ਦੇ ਪਿੱਛੇ ਡੁਗਿਨ

ਕ੍ਰੀਮੀਆ ਅਤੇ ਯੂਕ੍ਰੇਨ ਵਿੱਚ ਰੂਸੀ ਫ਼ੌਜੀ ਕਾਰਵਾਈਆਂ ਪਿੱਛੇ ਡੁਗਿਨ ਦਾ ਹੱਥ ਦੱਸਿਆ ਜਾਂਦਾ ਹੈ। ਪੱਛਮੀ ਵਿਸ਼ਲੇਸ਼ਕ ਉਸਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਦਿਮਾਗ ਦੱਸਦੇ ਹਨ। ਸੋਸ਼ਲ ਮੀਡੀਆ 'ਤੇ ਇਹ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ ਕਿ ਡੁਗਿਨ ਦੀ ਬੇਟੀ ਦੀ ਕਾਰ 'ਚ ਹੋਏ ਧਮਾਕੇ ਪਿੱਛੇ ਯੂਕ੍ਰੇਨ ਦਾ ਵੀ ਹੱਥ ਹੋ ਸਕਦਾ ਹੈ। ਅਲੈਗਜ਼ੈਂਡਰ ਡੁਗਿਨ (60) ਇੱਕ ਰੂਸੀ ਰਾਜਨੀਤਿਕ ਦਾਰਸ਼ਨਿਕ ਅਤੇ ਵਿਸ਼ਲੇਸ਼ਕ ਹੈ। 2015 ਵਿੱਚ ਅਮਰੀਕਾ ਨੇ ਡੁਗਿਨ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਇਲਾਵਾ ਕੁਝ ਯੂਰਪੀ ਦੇਸ਼ਾਂ ਨੇ ਵੀ ਕ੍ਰੀਮੀਆ ਨੂੰ ਆਪਣੇ ਨਾਲ ਮਿਲਾਉਣ ਦੇ ਵਿਰੋਧ 'ਚ ਉਨ੍ਹਾਂ 'ਤੇ ਪਾਬੰਦੀਆਂ ਲਗਾਈਆਂ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News