ਆਸਟ੍ਰੇਲੀਆ 'ਚ ਪੰਜਾਬਣਾਂ ਨੇ ਪਾਈ ਧੱਕ, ਮਾਂ ਤੋਂ ਬਾਅਦ ਧੀ ਵੀ ਏਅਰਫੋਰਸ 'ਚ ਹੋਈ ਭਰਤੀ

05/13/2022 2:16:32 PM

ਸ੍ਰੀ ਮੁਕਤਸਰ ਸਾਹਿਬ - ਆਸਟ੍ਰੇਲੀਆ ਗਈ ਸ੍ਰੀ ਮੁਕਤਸਰ ਸਾਹਿਬ ਦੀ ਮਨਜੀਤ ਕੌਰ ਅਤੇ ਉਨ੍ਹਾਂ ਦੀ ਧੀ ਖ਼ੁਸ਼ਰੂਪ ਦੋਵਾਂ ਨੇ ਪੰਜਾਬ ਰਹਿੰਦੇ ਆਪਣੇ ਪਰਿਵਾਰ ਦਾ ਸਿਰ ਫਖ਼ਰ ਨਾਲ ਉੱਚਾ ਕਰ ਦਿੱਤਾ ਹੈ। ਦਰਅਸਲ ਇਹ ਦੋਵੇਂ ਮਾਂਵਾਂ-ਧੀਆਂ ਆਸਟ੍ਰੇਲੀਅਨ ਏਅਰਫੋਰਸ ਵਿਚ ਆਪਣੀਆਂ ਸੇਵਾਵਾਂ ਨਿਭਾਅ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਸ੍ਰੀ ਮੁਕਤਸਰ ਸਾਹਿਬ ਦੀ ਮਨਜੀਤ ਕੌਰ ਨੇ 2017 ਵਿਚ ਆਸਟ੍ਰੇਲੀਅਨ ਏਅਰਫੋਰਸ ਵਿਚ ਆਪਣੀ ਜਗ੍ਹਾ ਬਣਾਈ ਸੀ ਅਤੇ ਹੁਣ ਉਨ੍ਹਾਂ ਦੀ ਧੀ ਖ਼ੁਸ਼ਰੂਪ ਨੇ ਵੀ ਆਸਟ੍ਰੇਲੀਅਨ ਏਅਰਫੋਰਸ ਵਿਚ ਆਪਣੀ ਜਗ੍ਹਾ ਬਣਾ ਲਈ ਹੈ। ਮਨਜੀਤ ਕੌਰ ਦੇ ਸਹੁਰੇ ਅਤੇ ਪੇਕਾ ਪਰਿਵਾਰ ਵਿਚ ਇਸ ਸਮੇਂ ਖ਼ੁਸ਼ੀ ਦਾ ਮਾਹੌਲ ਹੈ।

ਇਹ ਵੀ ਪੜ੍ਹੋ: ਤਾਲਿਬਾਨ ਦਾ ਨਵਾਂ ਫਰਮਾਨ, ਰੈਸਟੋਰੈਂਟ 'ਚ ਪਤੀ-ਪਤਨੀ ਦੇ ਇਕੱਠੇ ਬੈਠਣ 'ਤੇ ਲਗਾਈ ਪਾਬੰਦੀ

ਮਨਜੀਤ ਦੇ ਭਰਾ ਗੁਰਸਾਹਿਬ ਦਾ ਕਹਿਣਾ ਹੈ ਉਨ੍ਹਾਂ ਨੂੰ ਆਪਣੀ ਭੈਣ ਅਤੇ ਭਾਣਜੀ ਦੇ ਇਸ ਮੁਕਾਮ 'ਤੇ ਪਹੁੰਚਣ 'ਤੇ ਮਾਣ ਮਹਿਸੂਸ ਹੋ ਰਿਹਾ ਹੈ। ਗੁਰਸਾਹਿਬ ਦਾ ਕਹਿਣਾ ਹੈ ਕਿ ਮਨਜੀਤ 2009 ਵਿਚ ਆਪਣੇ ਪਤੀ ਨਾਲ ਸਟੱਡੀ ਵੀਜ਼ਾ 'ਤੇ ਆਸਟ੍ਰੇਲੀਆ ਗਏ ਸਨ ਅਤੇ ਉਨ੍ਹਾਂ ਨੂੰ ਕਾਫ਼ੀ ਸ਼ੰਘਰਸ਼ ਕਰਨਾ ਪਿਆ। ਉਹ ਆਪਣੇ ਬੱਚਿਆਂ ਨੂੰ ਇੱਥੇ ਛੱਡ ਗਏ ਸਨ ਅਤੇ 2013 ਵਿਚ ਪੀ.ਆਰ. ਮਿਲਣ ਦੇ ਬਾਅਦ ਉਨ੍ਹਾਂ ਆਪਣੇ ਬੱਚਿਆਂ ਨੂੰ ਆਸਟ੍ਰੇਲੀਆ ਸੱਦ ਲਿਆ। ਮਨਜੀਤ ਨੂੰ ਆਰਮਡ ਫੋਰਸ ਵਿਚ ਜਾਣ ਦਾ ਸ਼ੌਂਕ ਸੀ ਅਤੇ 2017 ਵਿਚ ਉਨ੍ਹਾਂ ਨੇ ਬਤੌਰ ਇਕ ਅਫ਼ਸਰ ਰੈਂਕ 'ਤੇ ਰਾਇਲ ਆਸਟ੍ਰੇਲੀਅਨ ਏਅਰ ਫੋਰਸ ਵਿਚ ਟਰੇਨਿੰਗ ਪਾਸਆਊਟ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦੀ ਭਾਣਜੀ ਖ਼ੁਸ਼ਰੂਪ ਨੇ ਵੀ ਆਪਣੀ ਮਾਂ ਨੂੰ ਵੇਖਦੇ ਹੋਏ ਏਅਰ ਫੋਰਸ ਜੁਆਇੰਨ ਕਰਨ ਦਾ ਮਨ ਬਣਾ ਲਿਆ। ਖ਼ੁਸ਼ਰੂਪ ਨੂੰ ਟਰੇਨਿੰਗ ਦੌਰਾਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਖ਼ੁਸ਼ਰੂਪ ਨੇ ਹਿੰਮਤ ਨਹੀਂ ਹਾਰੀ। ਗੁਰਸਾਹਿਬ ਮੁਤਾਬਕ ਮਨਜੀਤ ਕੌਰ ਏਅਰ ਫੋਰਸ ਦੇ ਬੇਸ ਕੈਂਪ 'ਤੇ ਸੇਵਾਵਾਂ ਨਿਭਾਅ ਰਹੇ ਹਨ ਅਤੇ ਉਨ੍ਹਾਂ ਦੀ ਬੇਟੀ ਖ਼ੁਸ਼ਰੂਪ ਸਾਈਬਰ ਕ੍ਰਾਈਮ ਵਿੰਗ ਵਿਚ ਅਫ਼ਸਰ ਦੇ ਤੌਰ 'ਤੇ ਸੇਵਾਵਾਂ ਨਿਭਾਅ ਰਹੀ ਹੈ। 

PunjabKesari

ਇਹ ਵੀ ਪੜ੍ਹੋ: ਉੱਤਰ ਕੋਰੀਆ 'ਚ ਫੈਲਿਆ 'ਰਹੱਸਮਈ ਬੁਖ਼ਾਰ', 6 ਲੋਕਾਂ ਦੀ ਮੌਤ, ਕਰੀਬ 2 ਲੱਖ ਲੋਕਾਂ ਨੂੰ ਕੀਤਾ ਗਿਆ ਆਈਸੋਲੇਟ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News