ਮੌਤ ਤੋਂ ਪਹਿਲਾਂ ਬੀਮਾਰ ਪਿਓ ਨੂੰ ਧੀ ਨੇ ਇੰਜੈਕਸ਼ਨ ਨਾਲ ਪਿਆਈ 'ਰਮ', ਵੀਡੀਓ ਵਾਇਰਲ

Sunday, Jul 10, 2022 - 01:25 PM (IST)

ਮੌਤ ਤੋਂ ਪਹਿਲਾਂ ਬੀਮਾਰ ਪਿਓ ਨੂੰ ਧੀ ਨੇ ਇੰਜੈਕਸ਼ਨ ਨਾਲ ਪਿਆਈ 'ਰਮ', ਵੀਡੀਓ ਵਾਇਰਲ

ਇੰਟਰਨੈਸ਼ਨਲ ਡੈਸਕ (ਬਿਊਰੋ) ਇਕ ਪਿਓ ਦਾ ਆਪਣੀ ਧੀ ਨਾਲ ਬਹੁਤ ਪਿਆਰ ਹੁੰਦਾ ਹੈ। ਆਪਣੇ ਬੱਚਿਆਂ ਦੀ ਹਰ ਇੱਛਾ ਨੂੰ ਪੂਰਾ ਕਰਨ ਲਈ ਮਾਂ-ਪਿਓ ਦਿਨ-ਰਾਤ ਇਕ ਕਰ ਦਿੰਦੇ ਹਨ। ਪਰ ਜਦੋਂ ਧੀਆਂ ਅਜਿਹਾ ਕੁਝ ਕਰਦੀਆਂ ਹਨ ਤਾਂ ਕੋਈ ਵੀ ਭਾਵੁਕ ਹੋ ਸਕਦਾ ਹੈ। ਅਜਿਹਾ ਹੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਸੋਸ਼ਲ ਮੀਡੀਆ ਯੂਜ਼ਰਸ ਦੀਆਂ ਅੱਖਾਂ ਵੀ ਨਮ ਕਰ ਰਿਹਾ ਹੈ। ਇਸ ਵੀਡੀਓ ਦੇ ਪਿੱਛੇ ਦੀ ਕਹਾਣੀ ਹੋਰ ਵੀ ਭਾਵੁਕ ਕਰ ਦੇਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਆਸਟ੍ਰੇਲੀਆ ਦਾ ਹੈ ਅਤੇ ਇਹ ਵੀਡੀਓ ਟਿਕਟਾਕ 'ਤੇ ਸ਼ੇਅਰ ਕੀਤੀ ਗਈ ਸੀ।

ਪਿਤਾ ਨੂੰ ਪਿਆਈ ਰਮ

'ਨਿਊਯਾਰਕ ਪੋਸਟ' ਮੁਤਾਬਕ ਪਿਤਾ ਗੰਭੀਰ ਰੂਪ ਵਿੱਚ ਬਿਮਾਰ ਸਨ ਅਤੇ ਹਸਪਤਾਲ ਵਿੱਚ ਆਪਣੇ ਆਖਰੀ ਸਾਹ ਗਿਣ ਰਹੇ ਸਨ। ਪਿਤਾ ਜੀ ਨੂੰ ਰਮ ਪੀਣੀ ਬਹੁਤ ਪਸੰਦ ਸੀ। ਇਸ ਲਈ ਧੀ ਨੇ ਆਪਣੇ ਪਿਤਾ ਨੂੰ ਰਮ ਦਾ ਟੀਕਾ ਲਗਾ ਕੇ ਪਿਤਾ ਦੀ ਇੱਛਾ ਪੂਰੀ ਕੀਤੀ। ਕੁਝ ਘੰਟਿਆਂ ਬਾਅਦ ਪਿਤਾ ਦੀ ਮੌਤ ਹੋ ਗਈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਅਲਬਾਨੀਜ਼ ਵੱਲੋਂ ਰੂਸੀ ਵਿਦੇਸ਼ ਮੰਤਰੀ ਦੀ ਆਲੋਚਨਾ 'ਤੇ ਪਲਟਵਾਰ, ਕਿਹਾ-ਹਮੇਸ਼ਾ ਪ੍ਰਭੂਸੱਤਾ ਸੰਪੰਨ ਦੇਸ਼ਾਂ ਲਈ ਖੜ੍ਹਾ ਰਹਾਂਗਾ

ਕੈਪਸ਼ਨ ਨੇ ਦੱਸੀ ਕਹਾਣੀ

ਧੀ ਦਾ ਨਾਂ ਪੇਨੋਲੋਪ ਉਨ ਦੱਸਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਉਸ ਨੇ ਪਿਤਾ ਨੂੰ ਉਸਦੀ ਪਸੰਦੀਦਾ ਬੁੰਡਬਰਗ ਰਮ (Bundaberg Rum) ਪਿਆਈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪਿਤਾ ਹਸਪਤਾਲ ਦੇ ਬੈੱਡ 'ਤੇ ਲੇਟਿਆ ਹੋਇਆ ਹੈ ਅਤੇ ਬੇਟੀ ਉਨ੍ਹਾਂ ਕੋਲ ਸ਼ਾਂਤਮਈ ਖੜ੍ਹੀ ਹੈ। ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ ਕਿ ਮਰਨ ਤੋਂ ਪਹਿਲਾਂ ਬੇਟੀ ਨੇ ਪਿਤਾ ਨੂੰ ਆਪਣੇ ਪਸੰਦੀਦਾ ਡਰਿੰਕ ਦੀ ਆਖਰੀ ਚੁਸਕੀ ਦਿਵਾਈ।

ਵੀਡੀਓ ਹੋਇਆ ਵਾਇਰਲ

ਇਸ ਵੀਡੀਓ ਨੂੰ ਦੇਖਣ ਅਤੇ ਕਹਾਣੀ ਜਾਣਨ ਤੋਂ ਬਾਅਦ ਹਰ ਕੋਈ (ਸੋਸ਼ਲ ਮੀਡੀਆ ਯੂਜ਼ਰ) ਕਾਫੀ ਭਾਵੁਕ ਨਜ਼ਰ ਆਇਆ। ਪਿਤਾ ਨੇ ਇਸ਼ਾਰਿਆਂ 'ਚ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਸ ਨੂੰ ਰਮ ਬਹੁਤ ਪਸੰਦ ਹੈ।ਪਿਤਾ-ਧੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੇ ਕਈ ਲੋਕਾਂ ਦਾ ਦਿਲ ਜਿੱਤ ਲਿਆ ਹੈ।


author

Vandana

Content Editor

Related News