ਹੈਰਾਨੀਜਨਕ : ਇਕ ''ਪੁਰਸ਼'' ਨੇ ਦਿੱਤਾ ਬੱਚੇ ਨੂੰ ਜਨਮ, ਸਾਂਝੀਆਂ ਕੀਤੀਆਂ ਤਸਵੀਰਾਂ

12/14/2020 5:57:04 PM

ਇੰਟਰਨੈਸ਼ਨਲ ਡੈਸਕ (ਬਿਊਰੋ): ਮਾਤਾ-ਪਿਤਾ ਬਣਨਾ ਹਰੇਕ ਜੋੜੇ ਦਾ ਸੁਪਨਾ ਹੁੰਦਾ ਹੈ। ਹੁਣ ਤੱਕ ਤੁਸੀਂ ਕਿਸੇ ਬੀਬੀ ਵੱਲੋਂ ਬੱਚੇ ਨੂੰ ਜਨਮ ਦੇਣ ਸੰਬੰਧੀ ਕਈ ਤਰ੍ਹਾਂ ਦੀਆਂ ਖ਼ਬਰਾਂ ਪੜ੍ਹੀਆਂ ਹੋਣਗੀਆ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਕੇਸ ਬਾਰੇ ਦੱਸ ਰਹੇ ਹਾਂ ਜਿੱਥੇ ਇਕ 38 ਸਾਲਾ ਟਰਾਂਸਜੈਂਡਰ ਪਿਤਾ ਨੇ ਬੱਚੇ ਨੂੰ ਜਨਮ ਦਿੱਤਾ ਹੈ। ਉਸ ਨੇ ਜਣੇਪੇ ਨਾਲ ਸਬੰਧਤ ਤਸਵੀਰਾਂ ਅਤੇ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਿਕਟਾਕ 'ਤੇ ਸ਼ੇਅਰ ਕੀਤਾ, ਜੋ ਵਾਇਰਲ ਹੋ ਗਈਆਂ। ਉਸ ਨੇ ਦੱਸਿਆ ਕਿ ਬੱਚੇ ਨੂੰ ਜਨਮ ਦੇਣਾ ਕਿੰਨਾ ਮੁਸ਼ਕਲ ਅਤੇ ਸ਼ਕਤੀਸ਼ਾਲੀ ਅਨੁਭਵ ਹੁੰਦਾ ਹੈ। ਡੈਨੀ ਵੇਕਫੀਲਡ ਨਾਮ ਦੇ ਇਸ ਵਿਅਕਤੀ ਨੇ ਗਰਭ ਅਵਸਥਾ ਦੇ ਦੌਰਾਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਡੈਨੀ ਨੇ 28 ਨਵੰਬਰ ਨੂੰ ਆਪਣੇ ਬੱਚੇ ਨੂੰ ਜਨਮ ਦਿੱਤਾ।

ਡੈਨੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਆਪਣੀਆਂ ਸਾਰੀਆਂ ਪੋਸਟਾਂ ਵਿਚ ਕਿਹਾ ਕਿ ਟਰਾਂਸਜੈਂਡਰ ਅਤੇ ਗੈਰ ਬਾਇਨਰੀ ਸਰੀਰ ਬਹੁਤ ਗੁਪਤ ਹੁੰਦੇ ਹਨ। ਸਾਨੂੰ ਕਿਸੇ ਵੀ ਸਰੀਰ ਜਾਂ ਉਸ ਦੀ ਬਣਾਵਟ 'ਤੇ ਟਿੱਪਣੀ ਨਹੀਂ ਕਰਨੀ ਚਾਹੀਦੀ ਕਿਉਂਕਿ ਅਸੀਂ ਨਹੀਂ ਜਾਣਦੇ ਕਿ ਲੋਕ ਕਿਸ ਮੁਸ਼ਕਿਲ ਵਿਚੋਂ ਲੰਘ ਰਹੇ ਹਨ। ਡੈਨੀ ਨੇ ਆਪਣੇ ਬੱਚੇ ਦੇ ਜਨਮ ਦਾ ਵੀਡੀਓ ਟਿਕਟਾਕ 'ਤੇ ਵੀ ਸ਼ੇਅਰ ਕੀਤਾ ਹੈ। ਜਨਮ ਨਾਲ ਸਬੰਧਤ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ। ਉਸ ਨੇ ਵੀਡੀਓ ਵਿਚ ਲਿਖਿਆ ਕਿ ਬੱਚਾ ਘਰ ਵਿਚ ਪੈਦਾ ਹੋਇਆ।

PunjabKesari

ਸ਼ੇਅਰ ਕੀਤਾ ਅਨੁਭਵ
ਡੈਨੀ ਨੇ ਆਪਣੀ ਇਕ ਇੰਸਟਾਗ੍ਰਾਮ ਪੋਸਟ 'ਚ ਕਿਹਾ,''ਬੱਚੇ ਨੂੰ ਜਨਮ ਦੇਣਾ ਬਹੁਤ ਮੁਸ਼ਕਲ ਅਤੇ ਸ਼ਕਤੀਸ਼ਾਲੀ ਅਨੁਭਵ ਹੈ। ਵੀਡੀਓ ਦੇਖ ਕੇ ਤੁਸੀਂ ਮੂਰਖ ਨਾ ਬਣਨਾ। ਇਹ ਅਸਲ ਵਿਚ ਬਹੁਤ ਮਸ਼ਕਲ ਸੀ। ਮੈਨੂੰ ਲੱਗਾ ਸੀ ਕਿ ਮੈਂ ਨਹੀਂ ਕਰ ਪਾਵਾਂਗਾ। ਇੱਥੋਂ ਤੱਕ ਕਿ ਮੈਂ ਸ਼ੁਰੂਆਤ ਵਿਚ ਕਿਹਾ ਸੀ ਕਿ ਮੈਂ ਨਹੀਂ ਕਰ ਸਕਦਾ ਪਰ ਮੇਰੇ ਸਰੀਰ ਨੇ ਹਾਰ ਨਹੀਂ ਮੰਨੀ ਅਤੇ ਮੇਰੇ ਦਿਮਾਗ ਵਿਚ ਆਈ ਸ਼ੰਕਾ ਨੂੰ ਮੇਰੇ 'ਤੇ ਹਾਵੀ ਨਹੀਂ ਹੋਣ ਦਿੱਤਾ। ਮੈਂ ਇਸ ਨੂੰ ਕਰ ਦਿਖਾਇਆ।ਇਸ ਸਮਾਜ ਨੇ ਮੇਰੇ ਸਰੀਰ ਨੂੰ ਬੰਨ੍ਹ ਕੇ ਰੱਖਿਆ ਹੈ ਪਰ ਮੇਰਾ ਸਰੀਰ ਇਸ ਨਾਲੋਂ ਬਹੁਤ ਜ਼ਿਆਦਾ ਸਮਰੱਥ ਹੈ।'' ਡੈਨੀ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਬੱਚੇ ਦਾ ਲਿੰਗ ਉਦੋਂ ਨਿਰਧਾਰਤ ਹੋਵੇਗਾ ਜਦੋਂ ਉਹ ਵੱਡਾ ਹੋ ਜਾਵੇਗਾ।

ਪੜ੍ਹੋ ਇਹ ਅਹਿਮ ਖਬਰ- ਕੈਸਪੀਅਨ ਸਾਗਰ 'ਚ ਰਹੱਸਮਈ ਢੰਗ ਨਾਲ 272 ਸੀਲ ਦੀ ਮੌਤ, ਵਿਗਿਆਨੀ ਹੈਰਾਨ

ਪਿਤਾ ਇੰਝ ਦੇ ਸਕਦੇ ਹਨ ਬੱਚੇ ਨੂੰ ਜਨਮ
ਜੇਕਰ ਕਿਸੇ ਵਿਅਕਤੀ ਨੇ ਪੁਰਸ਼ ਦੇ ਰੂਪ ਵਿਚ ਜਨਮ ਲਿਆ ਹੈ ਅਤੇ ਪੁਰਸ਼ ਦੀ ਤਰ੍ਹਾਂ ਜੀਵਨ ਜੀਅ ਰਿਹਾ ਹੈ ਤਾਂ ਉਹ ਗਰਭਵਤੀ ਨਹੀਂ ਹੋ ਸਕਦਾ ਪਰ ਕੁਝ ਟਰਾਂਸਜੈਂਡਰ ਅਤੇ ਗੈਰ ਬਾਇਨਰੀ ਲੋਕ ਬੱਚੇ ਨੂੰ ਜਨਮ ਦੇ ਸਕਦੇ ਹਨ। ਜਿਹੜਾ ਵੀ ਵਿਅਕਤੀ ਬੱਚੇਦਾਨੀ ਜਾਂ ਯੂਟੇਰਸ ਅਤੇ ਅੰਡਾਸ਼ਯ ਜਾਂ ਓਵਰੀਜ਼ ਦੇ ਨਾਲ ਪੈਦਾ ਹੋਇਆ ਹੋਵੇ ਉਹ ਬੱਚੇ ਨੂੰ ਜਨਮ ਦੇ ਸਕਦਾ ਹੈ। ਸੈਕਸ ਚੇਂਜ ਥੈਰੇਪੀ ਨਾਲ ਕੋਈ ਵੀ ਵਿਅਕਤੀ ਆਪਣੇ ਲਿੰਗ ਨੂੰ ਬਦਲ ਸਕਦਾ ਹੈ। ਜਨਮ ਦੇ ਸਮੇਂ ਪੁਰਸ਼ ਜਣਨ ਅੰਗ ਦੇ ਨਾਲ ਪੈਦਾ ਹੋਇਆ ਵਿਅਕਤੀ ਵੀ ਸਰੀਰ ਦੇ ਅੰਦਰ ਬੱਚੇਦਾਨੀ ਟਰਾਂਸਪਲਾਂਟ ਕਰਵਾ ਸਕਦਾ ਹੈ। ਇਸ ਦੇ ਬਾਅਦ ਵਿਅਕਤੀ ਨੂੰ ਕਈ ਤਰ੍ਹਾਂ ਦੇ ਹਾਰਮੋਨ ਰਿਸਪਲੇਸਮੈਂਟ ਥੈਰੇਪੀ ਵਿਚੋਂ ਲੰਘਣਾ ਪੈਂਦਾ ਹੈ ਜਿਸ ਵਿਚ ਬੀਬੀਆਂ ਵਿਚ ਪਾਏ ਜਾਣ ਵਾਲੇ ਹਾਰਮੋਨ ਨੂੰ ਸਰੀਰ ਵਿਚ ਭੇਜਿਆ ਜਾਂਦਾ ਹੈ। ਇਸ ਨਾਲ ਸਰੀਰ ਵਿਚ ਬੱਚੇਦਾਨੀ ਵਿਕਸਿਤ ਹੁੰਦੀ ਹੈ। ਸਰਜਰੀ ਦੇ 6 ਮਹੀਨੇ ਬਾਅਦ ਡਾਕਟਰ ਬੱਚੇਦਾਨੀ ਵਿਚ ਭਰੂਣ ਨੂੰ ਟਰਾਂਸਪਲਾਂਟ ਕਰਦੇ ਹਨ।

ਨੋਟ- ਇਕ 'ਪੁਰਸ਼' ਨੇ ਦਿੱਤਾ ਬੱਚੇ ਨੂੰ ਜਨਮ, ਸਾਂਝੀਆਂ ਕੀਤੀਆਂ ਤਸਵੀਰਾਂ, ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News