ਨੰਨ੍ਹੇ ਪ੍ਰਿੰਸ ਹੈਰੀਸਨ ਬਾਰੇ ਕੀਤੀ ਨਸਲੀ ਟਿੱਪਣੀ, ਨੌਕਰੀਓਂ ਬਰਖਾਸਤ

05/09/2019 8:05:22 PM

ਲੰਡਨ— ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਨੇ ਪੇਸ਼ਕਾਰ ਡੈਨੀ ਬੇਕਰ ਨੂੰ ਪ੍ਰਿੰਸ ਹੈਰੀ, ਮੇਗਨ ਮਰਕੇਲ ਤੇ ਉਨ੍ਹਾਂ ਦੇ ਨਵਜਾਤ ਬੇਟੇ ਆਰਚੀ 'ਤੇ ਕੀਤੇ ਗਏ ਵਿਵਾਦਿਤ ਟਵੀਟ ਨੂੰ ਲੈ ਕੇ ਬਰਖਾਸਤ ਕਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਉਸ ਟਵੀਟ ਨੂੰ ਬੇਕਰ ਨੇ ਹੁਣ ਆਪਣੇ ਅਕਾਊਂਟ ਤੋਂ ਹਟਾ ਦਿੱਤਾ ਹੈ।

PunjabKesari

ਬੇਕਰ ਨੇ ਇਕ ਬਲੈਕ ਐਂਡ ਵਾਈਟ ਤਸਵੀਰ ਸਾਂਝੀ ਕੀਤੀ ਸੀ, ਜਿਸ 'ਚ ਦੋ ਲੋਕ ਇਕ ਵਣਮਨੁੱਖ ਦੇ ਬੱਚੇ ਦਾ ਹੱਥ ਫੜ ਕੇ ਇਕ ਦਰਵਾਜ਼ੇ ਤੋਂ ਬਾਹਰ ਆ ਰਹੇ ਹਨ। ਇਹ ਬੱਚਾ ਤਸਵੀਰ 'ਚ ਸੂਟ-ਬੂਟ ਪਹਿਨੇ ਨਜ਼ਰ ਆ ਰਿਹਾ ਹੈ। ਤਸਵੀਰ ਸਾਂਝੀ ਕਰਦਿਆਂ ਬੇਕਰ ਨੇ ਲਿਖਿਆ ਸੀ ਕਿ ਰਾਇਲ ਬੇਬੀ ਹਸਪਤਾਲ ਤੋਂ ਬਾਹਰ ਆਉਂਦੇ ਸਮੇਂ। ਪੇਸ਼ਕਾਰ (61) 'ਤੇ ਡਚਸ ਆਫ ਸੁਸੈਕਸ 'ਤੇ ਨਸਲੀ ਟਿੱਪਣੀ ਕਰਨ ਦਾ ਦੋਸ਼ ਹੈ। ਬੀਬੀਸੀ ਦੇ ਕਿ ਬੁਲਾਰੇ ਨੇ ਕਿਹਾ ਕਿ ਇਹ ਗੰਭੀਰ ਗਲਤੀ ਸੀ। ਉਨ੍ਹਾਂ ਕਿਹਾ ਕਿ ਬੇਕਰ ਦਾ ਟਵੀਟ ਉਨ੍ਹਾਂ ਮੁੱਲਾਂ ਦੇ ਖਿਲਾਫ ਹੈ, ਜਿਨ੍ਹਾਂ ਨੂੰ ਅਸੀਂ ਇਕ ਸੰਸਥਾਨ ਦੇ ਤੌਰ 'ਤੇ ਸੈੱਟ ਕੀਤਾ ਹੈ। ਬੁਲਾਰੇ ਨੇ ਕਿਹਾ ਕਿ ਡੈਨੀ ਇਕ ਬਿਹਤਰੀਨ ਪੇਸ਼ਕਾਰ ਹੈ ਪਰ ਹੁਣ ਉਹ ਸਾਡਾ ਹਫਤਾਵਾਰ ਪ੍ਰੋਗਰਾਮ ਪ੍ਰਸਤੁਤ ਨਹੀਂ ਕਰਨਗੇ।


Baljit Singh

Content Editor

Related News